ਮੋਦੀ ਸਿਰਫ ਡਰਾਮੇਬਾਜ਼: ਸੋਨੀਅਾ


ਨਵੀਂ ਦਿੱਲੀ - ਕਾਂਗਰਸ ਮਹਾਂਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਲੀਮਾਨੀ ਪਾਰਟੀ ਦੀ ਮੁਖੀ ਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜ਼ਸ਼ੈਲੀ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ।
ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਨਰਿੰਦਰ ਮੋਦੀ ਦੇ ਕੁਸ਼ਾਸਨ ਤੋਂ ਅੱਕ ਗਿਆ ਹੈ ਤੇ ਇਸ ਸਰਕਾਰ ਨੂੰ ਗਲੋਂ ਲਾਹੁਣ ਲਈ ਰਸਤੇ ਤਲਾਸ਼ ਰਿਹਾ ਹੈ।  ਕਾਂਗਰਸ ਪ੍ਰਧਾਨ ਨੇ ਕਿਹਾ ਕਿ 2019 ਦੀਆਂ ਆਮ ਚੋਣਾਂ ਦੌਰਾਨ ਕਾਂਗਰਸ ਹਮਖਿਆਲ ਪਾਰਟੀਆਂ ਦੇ ਨਾਲ ਗੱਠਜੋਡ਼ ਕਾਇਮ ਕਰੇਗੀ। ਇਹ ਫੈਸਲਾ ਅੱਜ ਪਾਰਟੀ ਦੇ ਮਹਾਂਸੰਮੇਲਨ ਵਿੱਚ ਕੀਤਾ ਗਿਆ ਹੈ। ਪਾਰਟੀ ਦੇ ਰਾਜਸੀ ਮਤੇ ਵਿੱਚ ਕਾਂਗਰਸ ਵੱਲੋਂ ਵਿਹਾਰਕ ਪਹੁੰਚ ਅਪਨਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ। ਭਾਜਪਾ ਨੂੰ ਟੱਕਰ ਦੇਣ ਲਈ ਕਾਂਗਰਸ ਚੋਣਾਂ ਤੋਂ ਪਹਿਲਾਂ ਹਮਖਿਆਲ ਪਾਰਟੀਆਂ ਦੇ ਨਾਲ ਚੋਣ ਗੱਠਜੋਡ਼ ਕਰ ਸਕਦੀ ਹੈ। ਇਸ ਮੌਕੇ ਕੁੱਝ ਆਗੂਆਂ ਨੇ ਰਾਹੁਲ ਗਾਧੀ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਵੀ ਪੇਸ਼ ਕੀਤਾ।
ਇਸ ਦੇ ਨਾਲ ਹੀ ਸੋਨੀਆ ਗਾਂਧੀ ਨੇ ਕਿਹਾ ਕਿ ਮੋਦੀ ਨੇ ਸੱਤਾ ਹਥਿਆਉਣ ਦੇ ਲਈ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਡਰਾਮੇਬਾਜ਼ੀ ਕੀਤੀ। ਉਸਨੇ ਚੋਣਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਵੱਡੇ ਪੱਧਰ ਉੱਤੇ ਵਿਕਾਸ ਦੇ ਵਾਅਦੇ ਕੀਤੇ ਤੇ ਇਹ ਨਿਰੀ ਡਰਾਮੇਬਾਜ਼ੀ ਨਿਕਲੀ ਜੋ ਸਿਰਫ ਸੱਤਾ ਹਥਿਆਉਣ ਲਈ ੲਿੱਕ ਛਲਾਵਾ ਸੀ। ਉਨ੍ਹਾਂ ਕਿਹਾ ਕਿ ਮਹਾਂਸੰਮੇਲਨ ਦਾ ਉਦੇਸ਼ ਕਾਂਗਰਸ ਅਤੇ ਦੇਸ਼ ਨੂੰ ਅੱਗੇ ਦਾ ਰਸਤਾ ਦਿਖਾਉਣਾ ਹੈ। ਸੈਸ਼ਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹੋਏ।
ਕਾਂਗਰਸ ਪਾਰਟੀ ਦੇ 84ਵੇਂ ਮਹਾਸੰਮੇਲਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕੌਮੀ ਜਮਹੂਰੀ ਗੱਠਜੋਡ਼ ਦੀ ਸਰਕਾਰ ਉੱਤੇ ਹਮਲਾ ਕਰਦਿਆਂ ਇਸ ਉੱਤੇ ਨਫ਼ਰਤ ਤੇ ਕ੍ਰੋਧ ਫੈਲਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਸਿਰਫ ਕਾਂਗਰਸ ਹੀ ਦੇਸ਼ ਨੂੰ ਇੱਕਜੁੱਟ ਰੱਖਣ ਅਤੇ ਅਗਵਾਈ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ, ‘ਅਸੀਂ ਪਿਆਰ ਤੇ ਭਾਈਚਾਰਕ ਸਾਂਝ ਫੈਲਾਉਂਦੇ ਹਾਂ।’ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ ਤੇ ਕਿਸਾਨਾਂ ਦੇ ਮਾਮਲੇ ਵੀ ਨਹੀ ਨਜਿੱਠ ਸਕੀ। ਉਨ੍ਹਾਂ ਪਾਰਟੀ ਵਿੱਚ ਨੌਜਵਾਨਾਂ ਅਤੇ ਸੀਨੀਅਰ ਆਗੂਆਂ ਨੂੰ      ਬਰਾਬਰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੱਤਾ। ੳੁਨ੍ਹਾਂ ਕਿਹਾ ਕਿ ਪਾਰਟੀ ਆਪਣੀ ਵਿਰਾਸਤ ਨੂੰ ਕਾਇਮ ਰੱਖਦਿਆਂ ਤਬਦੀਲੀ ਨੂੰ ਸਵੀਕਾਰ ਕਰਨ ਦੀ ਧਾਰਨੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਸਾਰਿਆਂ ਦਾ ਹੈ ਹਰ ਧਰਮ, ਜਾਤ ਤੇ ਹਰ ਵਿਅਕਤੀ ਵਿਸ਼ੇਸ਼ ਦਾ ਦੇਸ਼ ਉੱਤੇ ਪੂਰਾ ਹੱਕ ਹੈ। ਇਸ ਮੌਕੇ ਸੋਨੀਆ ਗਾਂਧੀ ਨੇ ਪਾਰਟੀ ਵਰਕਰਾਂ ਨੂੰ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਤਕਡ਼ੇ ਹੋ ਕੇ ਲਡ਼ਨ ਦਾ ਸੱਦਾ ਦਿੱਤਾ ਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ‘ ਸਭ ਕਾ ਸਾਥ ਸਭ ਕਾ ਵਿਕਾਸ’ ਆਦਿ ਨਾਹਰੇ ਸਿਰਫ ਡਰਾਮੇਬਾਜ਼ੀ ਸਬਿਤ ਹੋਏ ਹਨ ਤੇ ਸੱਤਾ ਹਥਿਆੳੁਣ ਲਈ ਵਰਤੇ ਗਏ ਹਨ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ  ਵਿੱਚ ਦੇਸ਼ ਦਾ ਅਸਲ ਆਰਥਿਕ ਵਿਕਾਸ ਹੋਇਆ ਹੈ। ਇਹ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਕਾਂਗਰਸ ਮੌਜੂਦਾ ਸਰਕਾਰ ਦੇ ਘੁਟਾਲਿਆਂ ਨੂੰ ਸਬੂਤਾਂ ਸਮੇਤ ਨਸ਼ਰ ਕਰ ਰਹੀ ਹੈ। ਉਨ੍ਹਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਿਹਾਡ਼ੇ ਲੋਕ ਦੇਸ਼ ਵਿੱਚੋਂ ਕਾਂਗਰਸ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਹਨ, ਉਹ ਨਹੀ ਜਾਣਦੇ ਕਿ ਦੇਸ਼ ਦੇ ਲੋਕ ਕਾਂਗਰਸ ਨੂੰ ਕਿੰਨਾ ਪਿਆਰ ਕਰਦੇ ਹਨ। ਸੈੈਸ਼ਨ ਨੂੰ ਮਲਿਕਅਰਜੁਨ ਖਡ਼ਕੇ ਨੇ ਸੰਬੋਧਨ ਕਰਦਿਆਂ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦਾ ਸੱਦਾ ਤੇ ਵੱਖ ਵੱਖ ਮਤੇ ਪੇਸ਼ ਕੀਤੇ। ੲਸ ਮੌਕੇ ਸ਼ਸ਼ੀ ਥਰੂਰ, ਅਜੈ ਮਾਕਨ ਆਦਿ ਨੇ ਵੀ ਸੰਬੋਧਨ ਕੀਤਾ।
ਚੋਣ ਕਮਿਸ਼ਨ ਈਵੀਅੈਮਜ਼ ਦੀ ਥਾਂ ਵੋਟ ਪਰਚੀ ਵਿਧੀ ਅਪਣਾਏ: ਕਾਂਗਰਸ
ਨਵੀਂ ਦਿੱਲੀ - ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਦੁਰਵਤੋਂ ਦਾ ਖ਼ਦਸ਼ਾ ਪ੍ਰਗਟਾੳੁਂਦਿਆਂ ਕਾਂਗਰਸ ਨੇ ਅੱਜ ਪੇਸ਼ ਕੀਤੇ ਮਤੇ ਵਿੱਚ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਵੋਟਾਂ ਪਵਾਉਣ ਦੇ ਪੁਰਾਣੇ ਤਰੀਕੇ, ‘ਵੋਟਾਂ ਪਰਚੀਆਂ ਰਾਹੀਂ ਪੁਆਉਣ’ ਵੱਲ ਪਰਤਣਾ ਚਾਹੀਦਾ ਹੈ ਤੇ ਭਾਜਪਾ ਵੱਲੋਂ ਦੇਸ਼ ਵਿੱਚ ਇੱਕੋ ਵੇਲੇ ਵੋਟਾਂ ਪੁਆਏ ਜਾਣ ਦੀ ਮੰਗ ਦੀ ਸਖ਼ਤ ਨਿਖੇਧੀ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਲੋਕਾਂ ਦਾ ਚੋਣ ਪ੍ਰਬੰਧ ਵਿੱਚ ਵਿਸ਼ਵਾਸ ਕਾਇਮ ਰੱਖਣ ਦੇ ਲਈ ਆਜ਼ਾਦ ਤੇ ਨਿਰਪੱਖ ਚੋਣਾਂ ਲਾਜ਼ਮੀ ਹਨ।

 

 

fbbg-image

Latest News
Magazine Archive