ਵਿਸ਼ਵ ਕੱਪ ਕੁਆਲੀਫਾਇਰ ਵਿੱਚ ਕਮਜ਼ੋਰ ਟੀਮਾਂ

ਨਾਲ ਖੇਡੇਗਾ ਵੈਸਟਇੰਡੀਜ਼


ਹਰਾਰੇ - ਦੋ ਵਾਰ ਦੀ ਚੈਂਪੀਅਨ ਰਹੀ ਵੈਸਟ ਇੰਡੀਜ਼ ਟੀਮ 2019 ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਥਾਂ ਬਣਾਉਣ ਲਈ ਕੱਲ੍ਹ ਤੋਂ ਸ਼ੁਰੂ ਹੋ ਰਹੇ ਕੁਆਲੀਫਾਇਰ ਮੁਕਾਬਲੇ ਵਿੱਚ ਖੇਡੇਗੀ। ਅੰਤਰਰਾਸ਼ਟਰੀ ਕਿ੍ਕਟ ਪ੍ਰੀਸ਼ਦ ਦੇ ਅਗਲੇ ਵਿਸ਼ਵ ਕੱਪ ਨੂੰ ਦਸ ਟੀਮਾਂ ਤਕ ਸੀਮਤ ਰੱਖਣ ਦੇ ਵਿਵਾਦਤ ਫੈਸਲੇ ਦੀ ਗਾਜ 1975 ਅਤੇ 1979 ਦੀ ਚੈਂਪੀਅਨ ਵੈਸਟ ਇੰਡੀਜ਼ ’ਤੇ ਡਿੱਗੀ ਹੈ। ਵਿਸ਼ਵ ਕੱਪ 2007 ਵਿੱਚ 16 ਟੀਮਾਂ ਨੇ ਹਿੱਸਾ ਲਿਆ ਸੀ ਜਦ ਕਿ 2011 ਅਤੇ 2015 ਵਿੱਚ 14 ਟੀਮਾਂ ਖੇਡੀਆਂ। ਕਿ੍ਕਟ ਦੀ ਆਰਥਿਕ ਮਹਾਂਸ਼ਕਤੀ ਭਾਰਤ 2007 ਵਿਸ਼ਵ ਕੱਪ ਵਿੱਚ ਤਿੰਨ ਮੈਚਾਂ ਦੇ ਬਾਅਦ ਬਾਹਰ ਹੋ ਗਿਆ ਸੀ ਜਿਸ ਨਾਲ ਆਈਸੀਸੀ ਨੂੰ ਕਾਫੀ ਘਾਟਾ ਵੀ ਉਠਾਉਣਾ ਪਿਆ। ਹੁਣ 2019 ਅਤੇ 2023 ਵਿੱਚ ਨਵੇਂ ਨਿਯਮਾਂ ਤਹਿਤ ਟੀਮਾਂ ਨੂੰ ਘੱਟ ਤੋਂ ਘੱਟ ਨੌਂ ਮੈਚ ਖੇਡਣ ਨੂੰ ਮਿਲਣਗੇ। ਹੁਣ ਤਕ ਸਿਖਰਲੀਆਂ ਅੱਠ ਟੀਮਾਂ ਦੀ ਹੀ 47 ਦਿਨ ਤਕ ਇੰਗਲੈਂਡ ਅਤੇ ਵੇਲਜ਼ ਵਿੱਚ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਥਾਂ ਪੱਕੀ ਹੈ। ਵੈਸਟ ਇੰਡੀਜ਼ ਸਿਖਰਲੀਆਂ ਦਸ ਟੀਮਾਂ ਵਿੱਚ ਨਹੀਂ ਹੈ ਜਿਸ ਲਈ ਉਸ ਨੂੰ ਕੁਆਲੀਫਾਇਰ ਖੇਡਣਾ ਪੈ ਰਿਹਾ ਹੈ। ਇਸ ਵਿੱਚ ਉਸ ਦਾ ਮੁਕਾਬਲਾ ਅਫ਼ਗਾਇਸਤਾਨ, ਆਇਰਲੈਂਡ, ਜ਼ਿੰਮਬਾਬੇ, ਸਕਾਟਲੈਂਡ, ਹਾਂਗਕਾਂਗ, ਨੀਦਰਲੈਂਡ, ਯੂਏਈ ਅਤੇ ਨੇਪਾਲ ਨਾਲ ਹੋਣਗੇ। ਇਹ ਕੁਆਲੀਫਾਇਰ ਟੂਰਨਾਮੈਂਟ 25 ਮਾਰਚ ਤਕ ਚੱਲੇਗਾ।

 

Latest News
Magazine Archive