ਐਲੀਨਾ ਸਵਿਤੋਲੀਨਾ ਨੇ ਜਿੱਤੀ ਦੁਬਈ ਟੈਨਿਸ ਚੈਂਪੀਅਨਸ਼ਿਪ


ਦੁਬਈ - ਮੌਜੂਦਾ ਚੈਂਪੀਅਨ ਯੂਕਰੇਨ ਦੀ ਐਲੀਨਾ ਸਵਿਤੋਲੀਨਾ ਨੇ ਰੂਸ ਦੀ ਦਾਰੀਆ ਕਾਸਾਤਕੀਨਾ ਨੂੰ ਆਖ਼ਰੀ ਮੁਕਾਬਲੇ ਵਿੱਚ ਹਰਾ ਕੇ ਆਪਣੀ ਦੂਜੀ ਦੁਬਈ ਟੈਨਿਸ ਚੈਂਪੀਅਨਸ਼ਿਪ ਜਿੱਤ ਲਈ ਹੈ।
ਚੋਟੀ ਦਾ ਦਰਜਾ ਪ੍ਰਾਪਤ ਸਵਿਤੋਲੀਨਾ ਨੇ ਇੱਕ ਘੰਟੇ ਤੱਕ ਚੱਲ ਮੁਕਾਬਲੇ ਵਿੱਚ ਕਾਸਾਤਕੀਨਾ ਨੂੰ 6-4, 6-0 ਨਾਲ ਸ਼ਿਕਸਤ ਦਿੱਤੀ। ਇਸ ਤੋਂ ਪਹਿਲਾਂ ਕਾਸਾਤਕੀਨਾ ਨੇ ਆਪਣੇ ਤਿੰਨ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਥਾਂ ਬਣਾਈ ਸੀ।
ਵਿਸ਼ਵ ਦਾ ਚੌਥਾ ਦਰਜਾ ਪ੍ਰਾਪਤ ਯੂਕਰੇਨੀਅਨ ਦਾ ਇਸ ਸਾਲ ਦੀ ਇਹ ਦੂਜੀ ਜਿੱਤ ਹੈ। ਬ੍ਰਿਸਬਨ ਇੰਟਰਨੈਸ਼ਨਲ ਵਿੱਚ ਜਿੱਤ ਤੋਂ ਬਾਅਦ ਇਹ ਉਸ ਦੇ ਕਰੀਅਰ ਦਾ 11ਵਾਂ ਖ਼ਿਤਾਬ ਹੈ।

 

Latest News
Magazine Archive