ਭਾਰਤ ਨੇ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ਨਾਲ ਹਰਾਇਆ


ਈਸਟ ਲੰਡਨ - ਬੱਲੇਬਾਜ਼ ਮਿਤਾਲੀ ਰਾਜ ਅਤੇ ਸਮ੍ਰਿਤੀ ਮੰਧਾਨਾ ਦੀਆਂ ਸ਼ਾਨਦਾਰ ਅਰਧ ਸੈਂਕੜਾ ਪਾਰੀਆਂ ਦੇ ਦਮ ’ਤੇ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ਅੱਜ ਨੌਂ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-0 ਨਾਲ ਲੀਡ ਲੈ ਲਈ ਹੈ।
ਦੱਖਣੀ ਅਫਰੀਕਾ ਨੂੰ 20 ਓਵਰਾਂ ਵਿੱਚ ਸੱਤ ਵਿਕਟਾਂ ਪਿੱਛੇ 142 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ 19.1 ਓਵਰ ਵਿੱਚ ਇੱਕ ਵਿਕਟ ’ਤੇ 144 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ। ਭਾਰਤ ਨੇ ਪਹਿਲਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਸੀ। ਮਿਤਾਲੀ (ਅਜੇਤੂ 76) ਅਤੇ ਸਮ੍ਰਿਤੀ (57) ਦੋਵਾਂ ਨੇ ਆਪਣੇ ਕਰੀਅਰ ਦਾ ਸਰਵੋਤਮ ਸਕੋਰ ਬਣਾਇਆ। ਪਿਛਲੇ ਮੈਚ ਵਿੱਚ ਅਜੇਤੂ 54 ਦੌੜਾਂ ਬਣਾਉਣ ਵਾਲੀ ਭਾਰਤੀ ਮਿਤਾਲੀ ਨੇ ਇੱਕ ਵਾਰ ਫਿਰ ਪਾਰੀ ਨੂੰ ਸੰਭਾਲ ਕੇ ਖੇਡਦਿਆਂ ਭਾਰਤ ਨੂੰ ਜਿੱਤ ਤਕ ਪਹੁੰਚਾਇਆ। ਮਿਤਾਲੀ ਨੇ ਜੇਤੂ ਚੌਕਾ ਮਾਰ ਕੇ ਖੇਡ ਖ਼ਤਮ ਕੀਤੀ। ਮਿਤਾਲੀ ਨੇ ਸਮ੍ਰਿਤੀ ਨਾਲ ਪਹਿਲੇ ਵਿਕਟ ਲਈ 14.2 ਓਵਰਾਂ ਵਿੱਚ 106 ਦੌੜਾਂ ਦੀ ਸ਼ਾਨਦਾਰ ਸਾਂਝੀਦਾਰੀ ਕੀਤੀ। ਸਮ੍ਰਿਤੀ ਨੂੰ ਮੋਸੇਲਿਨ ਡੇਨੀਅਲਜ਼ ਨੇ ਐਲਬੀਡਬਲਯੂ ਆਊਟ ਕੀਤਾ ਪਰ ਉਦੋਂ ਤਕ ਉਹ 42 ਗੇਂਦਾਂ ਵਿੱਚ ਚਾਰ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾ ਚੁੱਕੀ ਸੀ। ਸਮ੍ਰਿਤੀ ਨੇ ਪਿਛਲੇ ਮੈਚ ਵਿੱਚ 28 ਦੌੜਾਂ ਬਣਾਈਆਂ ਸਨ। ਮਿਤਾਲੀ ਨੇ ਫਿਰ ਕਪਤਾਨ ਹਰਮਨਪ੍ਰੀਤ ਕੌਰ ਨਾਲ ਭਾਰਤ ਨੂੰ ਜਿੱਤ ਤਕ ਪਹੁੰਚਾਇਆ। ਮਿਤਾਲੀ ਨੇ 61 ਗੇਂਦਾਂ ਦੀ ਪਾਰੀ ਵਿੱਚ ਅੱਠ ਚੌਕੇ ਮਾਰੇ, ਜਦੋਂਕਿ ਹਰਮਨਪ੍ਰੀਤ ਕੌਰ ਸੱਤ ਦੌੜਾਂ ’ਤੇ ਅਜੇਤੂ ਰਹੀ। ਮਿਤਾਲੀ ਨੇ 12ਵਾਂ ਅਰਧ ਸੈਂਕੜਾ ਜਦਕਿ ਸਮ੍ਰਿਤੀ ਨੇ ਦੂਜਾ ਅਰਧ ਸੈਂਕੜਾ ਮਾਰਦਿਆਂ ਅਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਮਿਤਾਲੀ ਲਗਾਤਾਰ ਦੂਜੀ ਵਾਰ ਪਲੇਅਰ ਆਫ ਦਿ ਮੈਚ ਬਣੀ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਲਈ ਕਪਤਾਨ ਡੇਨ ਵਾਨ ਨਿਕਰਕ ਨੇ 15, ਸੁਨ ਲੁਸ ਨੇ 33 ਅਤੇ ਨਾਦੀਨ ਡੀ ਕਲਰਕ ਨੇ 26 ਦੌੜਾਂ ਬਣਾਈਆਂ।
ਪੈਰੀ ਨੇ ਇੱਕ ਰੋਜ਼ਾ ਰੈਂਕਿੰਗਜ਼ ਦੇ ਅੱਵਲ ਨੰਬਰ ਤੋਂ ਮਿਤਾਲੀ ਨੂੰ ਲਾਹਿਆ
ਦੁਬਈ - ਆਸਟਰੇਲੀਅਨ ਹਰਫ਼ਨਮੌਲਾ ਐਲਿਸ ਪੈਰੀ ਨੇ ਭਾਰਤੀ ਕਪਤਾਨ ਮਿਤਾਲੀ ਰਾਜ ਨੂੰ ਹਟਾ ਕੇ ਆਈਸੀਸੀ ਮਹਿਲਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਹਰਫ਼ਨਮੌਲਾ ਰੈਂਕਿੰਗਜ਼ ਵਿੱਚ ਚੋਟੀ ’ਤੇ ਚੱਲ ਰਹੀ ਪੈਰੀ ਪਹਿਲੀ ਵਾਰ ਬੱਲੇਬਾਜ਼ੀ ਦਰਜਾਬੰਦੀ ਵਿੱਚ ਅੱਵਲ ਨੰਬਰ ’ਤੇ ਪਹੁੰਚੀ ਹੈ। ਆਸਟਰੇਲੀਆ ਟੀਮ ਦੀ ਕਪਤਾਨ ਮੈਗ ਲੈਨਿੰਗ ਅਤੇ ਮਿਤਾਲੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਪੈਰੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਸਟਰੇਲੀਆ ਦੀ ਮਹਿਲਾ ਕ੍ਰਿਕਟਰ ਆਫ਼ ਦਿ ਈਅਰ ਲਈ ਦੂਜੀ ਵਾਰ ਬੇਲਿੰਡਾ ਕਲਾਰਕ ਐਵਾਰਡ ਜਿੱਤਿਆ ਸੀ। ਮਿਤਾਲੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਲੈਨਿੰਗ ਤੋਂ ਚੋਟੀ ਦਾ ਸਥਾਨ ਹਾਸਲ ਕੀਤਾ ਸੀ।
 

 

 

fbbg-image

Latest News
Magazine Archive