ਸ਼ਾਹ ਅੱਜ ਜੀਂਦ ਤੋਂ ਕਰਨਗੇ ਮਿਸ਼ਨ 2019 ਦਾ ਆਗਾਜ਼


ਜੀਂਦ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਭਲਕੇ ਇੱਥੇ ਇੱਕ ਮੋਟਰਸਾਈਕਲ ਰੈਲੀ ਕਰ ਕੇ ਪਾਰਟੀ ਦੇ ਮਿਸ਼ਨ 2019 ਦਾ ਆਗਾਜ਼ ਕਰਨਗੇ। ਪਾਰਟੀ ਦੇ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਨੇ ਦੱਸਿਆ ਕਿ ਸ਼ਾਹ ਭਲਕੇ ਜੀਂਦ ਨੇੜੇ ਪਿੰਡ ਪਿੰਡਾਰਾ ਵਿੱਚ ਮੋਟਰਸਾਈਕਲ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਰੈਲੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਕੇਂਦਰ ਵਿੱਚ ਚਾਰ ਸਾਲਾਂ ਤੋਂ ਸੱਤਾ ਸੰਭਾਲ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਨੂੰ ਖ਼ੁਦ ਲਈ ਸ਼ੁਭ ਮੰਨਦੇ ਹਨ ਕਿਉਂਕਿ ਇੱਥੋਂ ਦੇ ਮੁਖੀ ਹੁੰਦਿਆਂ ਹੀ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ। ਸਾਲ 2014 ਵਿੱਚ ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਉਨ੍ਹਾਂ ਆਪਣੀ ਸਭ ਤੋਂ ਪਹਿਲੀ ਚੋਣ ਰੈਲੀ ਰੇਵਾੜੀ ਤੋਂ ਹੀ ਕੀਤੀ ਸੀ ਤੇ ਹੁਣ ਅਮਿਤ ਸ਼ਾਹ ਵੀ ਹਰਿਆਣਾ ਤੋਂ ਹੀ ਮਿਸ਼ਨ 2019 ਦੀ ਸ਼ੁਰੂਆਤ ਕਰ ਰਹੇ ਹਨ। ਭਲਕੇ ਹੋ ਰਹੀ ਉਨ੍ਹਾਂ ਦੀ ਮੋਟਰਸਾਈਕਲ ਰੈਲੀ ਲਈ ਅੱਜ ਹੀ ਜੀਂਦ ਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੋਟਰਸਾਈਕਲ ਸਵਾਰ ਪੁੱਜਣੇ ਸ਼ੁਰੂ ਹੋ ਗਏ ਸਨ। ਸਾਢੇ ਤਿੰਨ ਸਾਲਾਂ ਤੋਂ ਬਤੌਰ ਮੁੱਖ ਮੰਤਰੀ ਸੂਬੇ ਦੀ ਕਮਾਨ ਸਾਂਭਣ ਵਾਲੇ ਮਨੋਹਰ ਲਾਲ ਖੱਟਰ ਲਈ ਵੀ ਇਹ ਰੈਲੀ ਵੱਕਾਰ ਦਾ ਸਵਾਲ ਬਣੀ ਹੋਈ ਹੈ।
ਅਮਿਤ ਸ਼ਾਹ ਲਈ ਇਹ ਰੈਲੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਹੌਲੀ-ਹੌਲੀ ਇਹ ਇਲਾਕਾ ਇਨੈਲੋ ਦਾ ਗੜ੍ਹ ਬਣਦਾ ਜਾ ਰਿਹਾ ਹੈ। ਦਸ ਲੋਕ ਸਭਾ ਸੀਟਾਂ ਵਾਲੇ ਇਸ ਸੂਬੇ ਦੀਆਂ ਇਨ੍ਹਾਂ ਸਾਰੀਆਂ ਸੀਟਾਂ ’ਤੇ ਜਿੱਤ ਦੇ ਸੁਪਨੇ ਨਾਲ ਅਮਿਤ ਸ਼ਾਹ ਜੀਂਦ ਆ ਰਹੇ ਹਨ।
 

 

 

fbbg-image

Latest News
Magazine Archive