ਸਵੀਡਨ ਦੀ ਸ਼ੈਰਲਟ ਨੇ ਜਿੱਤਿਆ ਪਹਿਲਾ ਸੋਨ ਤਗ਼ਮਾ


ਪਿਓਂਗਯਾਂਗ - ਸਵੀਡਨ ਦੀ ਸ਼ੈਰਲਟ ਕੱਲਾ ਨੇ ਪਿਓਂਗਯਾਂਗ ਸਰਦ ਰੁੱਤ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਅੱਜ ਮਹਿਲਾਵਾਂ ਦੀ ਕ੍ਰਾਸ ਕੰਟਰੀ ਸਕੀਅ ਮੁਕਾਬਲਾ ਜਿੱਤ ਕੇ ਇਨ੍ਹਾਂ ਖੇਡਾਂ ਦਾ ਪਹਿਲਾ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ। ਕੱਲਾ ਨੇ ਮਹਿਲਾਵਾਂ ਦੀ 7.5 ਕਿਲੋਮੀਟਰ ਪਲੱਸ 7.5 ਕਿਲੋਮੀਟਰ ਸਕਾਇਥਲਾਨ ਵਿੱਚ ਚੋਟੀ ਦੇ ਸਥਾਨ ਨਾਲ ਸੋਨ ਤਗ਼ਮਾ ਜਿੱਤਿਆ। ਉੱਥੇ ਨਾਰਵੇ ਦੀ ਮੇਰਿਤ ਬਿਓਰਜਨ ਜੇਤੂ ਤੋਂ 7.8 ਸੈਕਿੰਡ ਪਿੱਛੇ ਰਹੀ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਫਿਨਲੈਂਡ ਦੀ ਕ੍ਰਿਸਟ ਪਰਮਾਕੋਸਕੀ ਨੇ ਕਾਂਸੇ ਦਾ ਤਗ਼ਮਾ ਜਿੱਤਿਆ।  ਇਸ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਦੌਰਾਨ ਕੁੱਝ ਦੇਰ ਲਈ ਅਚਾਨਕ ਇੰਟਰਨੈੱਟ ਸੇਵਾਵਾਂ ਬੰਦ ਹੋਣ ਦੀ ਘਟਨਾ ਨੂੰ ਸੰਭਾਵੀ ਸਾਈਬਰ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਦੀ ਹੁਣ ਪ੍ਰਬੰਧਕ ਜਾਂਚ ਕਰ ਰਹੇ ਹਨ। ਖੇਡਾਂ ਦੇ ਬੁਲਾਰੇ ਸੁੰਗ ਬਾਈਕ ਯੂ ਨੇ ਕਿਹਾ ਕਿ ਉਹ ਸਾਈਬਰ ਹਮਲੇ ਦੀ ਸੰਭਾਵਨਾ ਬਾਰੇ ਨਹੀਂ ਦੱਸ ਸਕਦੇ ਪਰ ਇਸ ਦੀ ਜਾਂਚ ਕਰਵਾਈ ਜਾਵੇਗੀ।

 

Latest News
Magazine Archive