ਸਰਦਾਰ ਮਜੀਠੀਆ ਨੂੰ ਸ਼ਰਧਾ ਸੁਮਨ ਭੇਟ ਕਰਕੇ

ਮਨਾਇਆ ਟ੍ਰਿਬਿਊਨ ਸਥਾਪਨਾ ਦਿਵਸ


ਚੰਡੀਗੜ੍ਹ - ਦਿ ਟ੍ਰਿਬਿਉੂਨ ਦੇ 137 ਵੇਂ ਸਥਾਪਨਾ ਦਿਵਸ ਮੌਕੇ ਇਸ ਦੇ ਬਾਨੀ ਦਿਆਲ ਸਿੰਘ ਮਜੀਠੀਆ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਉਨ੍ਹਾਂ ਦੇ ਬੁੱਤ ਉੱਤੇ ਦਿ ਟਿ੍ਬਿਊਨ ਚੰਡੀਗੜ੍ਹ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ। ਇਹ ਜ਼ਿਕਰਯੋਗ ਹੈ ਕਿ ਮਹਾਨ ਦੂਰਅੰਦੇਸ਼ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਤੋਂ  ਦਿ ਟ੍ਰਿਬਿਊਨ ਦੀ ਸਥਾਪਨਾ ਕੀਤੀ ਸੀ।
ਦਿ ਟ੍ਰਿਬਿਊਨ ਦੇ ਟਰੱਸਟੀ ਜਸਟਿਸ (ਸੇਵਾਮੁਕਤ) ਐੱਸ ਐੱਸ ਸੋਢੀ, ਸ੍ਰੀ ਗੁਰਬਚਨ ਜਗਤ, ਦਿ ਟ੍ਰਿਬਿਊਨ ਅਖ਼ਬਾਰ ਸਮੂਹ ਦੇ ਐਡੀਟਰ ਇਨ ਚੀਫ ਡਾ. ਹਰੀਸ਼ ਖਰੇ, ਦਿ ਟ੍ਰਿਬਿਊਨ ਦੇ ਜਨਰਲ ਮੈਨੇਜਰ  ਵਿਨੈ ਵਰਮਾ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਰਾਜ ਕੁਮਾਰ ਸਿੰਘ ਅਤੇ ਪੰਜਾਬੀ ਟ੍ਰਿਬਿਉੂਨ ਦੇ ਸੰਪਾਦਕ ਸੁਰਿੰਦਰ ਸਿੰਘ ਤੇਜ਼, ਦਿ ਟ੍ਰਿਬਿਉੂਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ ਨੇ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਉਨ੍ਹਾਂ ਦੀ ਦੂਰ-ਅੰਦੇਸ਼ੀ ਦੀ ਸ਼ਲਾਘਾ ਕੀਤੀ।
ਇਸ ਮੌਕੇ ਆਪਣੇ ਬਾਨੀ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਸੈਂਕੜੇ ਟ੍ਰਿਬਿਊਨ ਮੁਲਾਜ਼ਮ ਹਾਜ਼ਰ ਹੋਏ।

 

 

fbbg-image

Latest News
Magazine Archive