ਮਾਹੀ ਨੇ ਮੇਰਾ ਕੰਮ ਸੌਖਾ ਕੀਤਾ: ਯਾਦਵ


ਡਰਬਨ - ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਨੇ ਦੱਖਣ ਅਫ਼ਰੀਕੀ ਸਰਜ਼ਮੀਨ ’ਤੇ ਪਹਿਲੇ ਇਕ ਰੋਜ਼ਾ ਮੁਕਾਬਲੇ ਵਿੱਚ ਮਿਲੀ ਸਫ਼ਲਤਾ ਦਾ ਸਿਹਰਾ ਮਹਿੰਦਰ ਸਿੰਘ ਧੋਨੀ ਸਿਰ ਸਜਾਉਂਦਿਆਂ ਕਿਹਾ ਕਿ ਸਾਬਕਾ ਕਪਤਾਨ ਨੇ ਸਟੰਪ ਪਿੱਛਿਓਂ ਅਹਿਮ ਸਲਾਹ ਦੇ ਕੇ ਉਸ ਦਾ ਅੱਧਾ ਭਾਰ ਘਟਾ ਦਿੱਤਾ। ਯਾਦਵ ਤੇ ਸਪਿੰਨਰ ਯੁਜ਼ਵੇਂਦਰ ਚਹਿਲ ਨੇ ਬੀਤੇ ਦਿਨ ਖੇਡੇ ਪਹਿਲੇ ਇਕ ਰੋਜ਼ਾ ਮੁਕਾਬਲੇ ਵਿੱਚ ਮਿਲ ਕੇ ਪੰਜ ਵਿਕਟ ਲਏ ਤੇ ਮੇਜ਼ਬਾਨ ਟੀਮ ਨੂੰ ਅੱਠ ਵਿਕਟ ’ਤੇ 269 ਦੌੜਾਂ ਦੇ ਸਕੋਰ ’ਤੇ ਡੱਕ ਦਿੱਤਾ। ਭਾਰਤ ਨੇ 10202348cd _dhoniਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ (112 ਦੌੜਾਂ) ਤੇ ਅਜਿਨਕਿਆ ਰਹਾਣੇ ਦੀਆਂ 79 ਦੌੜਾਂ ਦੀ ਬਦੌਲਤ ਇਸ ਟੀਚੇ ਨੂੰ ਚਾਰ ਵਿਕਟਾਂ ਦੇ ਨੁਕਸਾਨ ਨਾਲ ਹੀ ਹਾਸਲ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਛੇ ਮੈਚਾਂ ਦੀ ਲੜੀ ’ਚ 1-0 ਦੀ ਲੀਡ ਲੈ ਲਈ ਹੈ। ਯਾਦਵ ਨੇ 10 ਓਵਰਾਂ ਵਿੱਚ 34 ਦੌੜਾਂ ਬਦਲੇ ਜੇਪੀ ਡੁਮਿਨੀ, ਡੇਵਿਡ ਮਿੱਲਰ ਤੇ ਕ੍ਰਿਸ ਮੌਰਿਸ ਜਿਹੇ ਤਿੰਨ ਅਹਿਮ ਬੱਲੇਬਾਜ਼ਾਂ ਨੂੰ ਮੈਦਾਨ ਤੋਂ ਬਾਹਰ ਦਾ ਰਾਹ ਵਿਖਾਇਆ। ਯਾਦਵ ਨੇ ਕਿਹਾ, ‘ਮੈਂ ਦੱਖਣੀ ਅਫ਼ਰੀਕਾ ਵਿੱਚ ਪਹਿਲੀ ਵਾਰ ਖੇਡ ਰਿਹਾ ਸੀ ਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਵੇਂ ਗੇਂਦ ਸਿੱਟਾਂ। ਮੇਰੇ ਲਈ ਇਹ ਨਵਾਂ ਤਜਰਬਾ ਸੀ। ਮੈਂ ਮਾਹੀ ਭਾਈ ਤੋਂ ਪੁੱਛ ਰਿਹਾ ਸੀ। ਉਨ੍ਹਾਂ ਕਿਹਾ ਜਿਵੇਂ ਗੇਂਦਬਾਜ਼ੀ ਕਰ ਰਿਹੈਂ, ਉਸੇ ਤਰ੍ਹਾਂ ਕਰ। ਉਹ ਵਿਕਟ ਦੇ ਪਿੱਛਿਓਂ ਸਲਾਹ ਦਿੰਦੇ ਹਨ ਤੇ ਇਸ ਨਾਲ ਕੰਮ ਸੌਖਾ ਹੋ ਜਾਂਦਾ ਹੈ।’ ਯਾਦਵ ਨੇ ਕਿਹਾ, ‘ਅਸੀਂ ਯੁਵਾ ਖਿਡਾਰੀ ਹਾਂ ਤੇ ਸਾਡੇ ਕੋਲ ਓਨਾ ਤਜਰਬਾ ਨਹੀਂ। ਇਹੀ ਵਜ੍ਹਾ ਹੈ ਕਿ ਮਾਹੀ ਭਾਈ ਸਾਨੂੰ ਸਲਾਹ ਦਿੰਦੇ ਹਨ।’ ਚਹਿਲ ਨਾਲ ਤਾਲਮੇਲ ਬਾਰੇ ਯਾਦਵ ਨੇ ਕਿਹਾ, ‘ਸਾਡੇ ਵਿਚਾਲੇ ਕਾਫ਼ੀ ਆਪਸੀ ਸਮਝ ਹੈ। ਅਸੀਂ ਪੰਜ ਸਾਲ ਤੋਂ ਗੇਂਦਬਾਜ਼ੀ ਕਰ ਰਹੇ ਹਾਂ। ਮੁੰਬਈ ਇੰਡੀਅਨਜ਼ ਵਿੱਚ ਵੀ ਅਸੀਂ ਇਕੱਠੇ ਸੀ।’ ਵਿਦੇਸ਼ੀ ਸਰਜ਼ਮੀਨ ’ਤੇ ਪਹਿਲੀ ਵਾਰ ਖੇਡਣ ਦੀ ਚੁਣੌਤੀ ਬਾਰੇ ਯਾਦਵ ਨੇ ਕਿਹਾ, ‘ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਖੇਡ ਰਹੇ ਹੋ। ਬਚਪਨ ਤੋਂ ਮੈਂ ਸੀਮਿੰਟ ਦੀਆਂ ਵਿਕਟਾਂ ’ਤੇ ਗੇਂਦਬਾਜ਼ੀ ਕਰਦਾ ਆਇਆਂ। ਇਹ ਮੇਰੇ ਲਈ ਮੁਸ਼ਕਲ ਵਿਕਟ ਸੀ। ਇਥੇ ਗੇਂਦ ਟਰਨ ਹੋ ਰਹੀ ਸੀ, ਜਿਸ ਨਾਲ ਮੈਨੂੰ ਮਦਦ ਮਿਲੀ।’

 

 

fbbg-image

Latest News
Magazine Archive