ਹਾਈ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਹਲਫ਼ੀਆ ਬਿਆਨ


ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਅੱਜ ਚੋਣ ਕਮਿਸ਼ਨ ਨੂੰ ਹਲਫ਼ੀਆ ਬਿਆਨ ਦਾਖ਼ਲ ਕਰ ਕੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਲਾਭ ਵਾਲੇ ਅਹੁਦੇ ਕਾਰਨ ਅਯੋਗ ਠਹਿਰਾਉਣ ਵਾਲੇ ਉਸ ਦੇ ਫ਼ੈਸਲੇ ਪਿਛਲੇ ਤੱਥਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਕਿਹਾ ਸੀ ਕਿ ‘ਆਪ’ ਵਿਧਾਇਕਾਂ ਵੱਲੋਂ ਉਨ੍ਹਾਂ ਨੂੰ ਅਯੋਗ ਠਹਿਰਾਏ ਜਾਣ ਵਾਲੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਪਾਈਆਂ ਪਟੀਸ਼ਨਾਂ ’ਚ ਲਾਏ ਕੁੱਝ ਦੋਸ਼ਾਂ ’ਤੇ ਉਹ ਜਵਾਬ ਦੇਣਾ ਚਾਹੁੰਦਾ ਹੈ, ਜਿਸ ’ਤੇ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਚੰਦਰ ਸ਼ੇਖਰ ਦੇ ਬੈਂਚ ਨੇ ਚੋਣ ਕਮਿਸ਼ਨ ਨੂੰ ਇਹ ਹਲਫ਼ੀਆ ਬਿਆਨ ਦਾਖ਼ਲ ਕਰਨ ਲਈ ਕਿਹਾ ਹੈ।
ਚੋਣ ਕਮਿਸ਼ਨ ਨੇ ਅਦਾਲਤ ’ਚ ਕਿਹਾ ਸੀ ਕਿ ਉਸ ਵੱਲੋਂ ਰਾਸ਼ਟਰਪਤੀ ਨੂੰ ‘ਆਪ’ ਦੇ 20 ਵਿਧਾਇਕਾਂ, ਜਿਨ੍ਹਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਸੀ, ਨੂੰ ਅਯੋਗ ਕਰਾਰ ਦੇਣ ਬਾਰੇ ਦਿੱਤੀ ਰਾਇ ’ਤੇ ਉਹ ਕਾਇਮ ਰਹੇਗਾ। ਸ਼ੁਰੂ ਵਿੱਚ ਜਦੋਂ ਇਸ ਮਾਮਲੇ ’ਤੇ ਸੁਣਵਾਈ ਸ਼ੁਰੂ ਹੋਈ ਸੀ ਤਾਂ ਅਦਾਲਤ ਨੇ ਪਟੀਸ਼ਨਰਾਂ ਨੂੰ ਕਿਹਾ ਸੀ ਕਿ ਚੋਣ ਕਮਿਸ਼ਨ ਦੀ ਸਿਫ਼ਾਰਸ਼ ਦੇ ਸਾਰਅੰਸ਼ ’ਤੇ ਨਜ਼ਰ ਮਾਰਨ ਬਾਅਦ ਫ਼ੈਸਲਾ ਕੀਤਾ ਜਾਵੇ ਕਿ ਹਲਫੀਆ ਬਿਆਨ ਦੀ ਲੋੜ ਹੈ। ਦੂਜੇ ਗੇੜ ਦੀ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ 250 ਸਫ਼ਿਆਂ ਦਾ ਸਾਰਅੰਸ਼, ਜਿਸ ਵਿੱਚ ਕਈ ਦਸਤਾਵੇਜ਼ ਸ਼ਾਮਲ ਹਨ, ਬਹੁਤ ਵੱਡਾ ਹੈ। ਇਸ ਲਈ ਚੋਣ ਕਮਿਸ਼ਨ ਹਲਫੀਆ ਬਿਆਨ ’ਚ ਸੰਖੇਪ ਵਿੱਚ ਜਾਣਕਾਰੀ ਦੇਵੇ। ਅਦਾਲਤ ਨੇ ਟਿੱਪਣੀ ਕੀਤੀ, ‘250 ਸਫਿਆਂ ਦਾ ਸਾਰਅੰਸ਼ ਰੱਖਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਆਪਣੇ ਵਕੀਲ ਰਾਹੀਂ ਇਨ੍ਹਾਂ ਮੁਲਾਜ਼ਮਾਂ ਨੇ 31 ਜਨਵਰੀ ਤੋਂ ਨਵੇਂ ਡਰਾਈਵਰ ਅਤੇ ਤਕਨੀਸ਼ੀਅਨ ਭਰਤੀ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਖਤਮ ਕਰਨ ਤੋਂ ਰੋਕਣ ਦੀ ਮੰਗ ਕੀਤੀ ਸੀ।
ਮਨੋਜ ਤਿਵਾੜੀ ਨੇ ‘ਆਪ’ ਵਿਧਾਇਕਾਂ ਉਤੇ ਲਾਏ ਹਮਲੇ ਦੇ ਦੋਸ਼
ਦਿੱਲੀ ਭਾਜਪਾ ਮੁਖੀ ਮਨੋਜ ਤਿਵਾੜੀ ਅਤੇ ਹੋਰ ਪਾਰਟੀ ਆਗੂਆਂ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੀਲਿੰਗ ਦੇ ਮੁੱਦੇ ’ਤੇ ਮੀਟਿੰਗ ਬਾਅਦ ਬਾਹਰ ਆ ਕੇ ‘ਆਪ’ ਵਿਧਾਇਕਾਂ ਉਤੇ ‘ਦੁਰਵਿਹਾਰ’ ਕਰਨ ਅਤੇ ਮੀਟਿੰਗ ’ਚ ‘ਗ਼ੈਰਸਮਾਜੀ ਤੱਤ’ ਹੋਣ ਦਾ ਦੋਸ਼ ਲਾਇਆ ਹੈ। ਹਾਲਾਂਕਿ ਸ੍ਰੀ ਕੇਜਰੀਵਾਲ ਨੇ ਕਿਹਾ, ‘ਇਹ ਬੇਬੁਨਿਆਦ ਦੋਸ਼ ਹਨ। ਜੇਕਰ ਕਿਸੇ ਵਿਧਾਇਕ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਹੈ ਤਾਂ ਮੈਂ ਉਸ ਨੂੰ ਪਾਰਟੀ ’ਚੋਂ ਕੱਢ ਦੇਵਾਂਗਾ।’
ਸ੍ਰੀ ਤਿਵਾੜੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਭਾਜਪਾ ਦੀ ਸੱਤਾ ਵਾਲੇ ਉੱਤਰੀ ਤੇ ਪੂਰਬੀ ਐਮਸੀਡੀ ਦੀਆਂ ਮਹਿਲਾਂ ਮੇਅਰਾਂ ਪ੍ਰੀਤੀ ਅਗਰਵਾਲ ਅਤੇ ਨੀਮਾ ਭਗਤ ’ਤੇ ਵੀ ‘ਹਮਲਾ’ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ‘ਸ਼ਹਿਰੀ ਨਕਸਲੀਆਂ’ ਵਾਂਗ ਵਿਚਰ ਰਹੀ ਹੈ।
ਦਿੱਲੀ ਭਾਜਪਾ ਦੇ ਜਨਰਲ ਸਕੱਤਰ ਰਵਿੰਦਰ ਗੁਪਤਾ ਵੱਲੋਂ ਸਿਵਿਲ ਲਾਈਨ ਥਾਣੇ ’ਚ ਦਰਜ ਕਰਾਈ ਸ਼ਿਕਾਇਤ ਵਿੱਚ ‘ਆਪ’ ਵਿਧਾਇਕਾਂ ਜਰਨੈਲ ਸਿੰਘ, ਅਖਿਲੇਸ਼ ਤ੍ਰਿਪਾਠੀ, ਰਾਜੇਸ਼ ਰਿਸ਼ੀ ਅਤੇ ਜਤਿੰਦਰ ਤੋਮਰ ਦੇ ਨਾਂ ਲਿਖਾਏ ਹਨ। ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਨੇ ਦੋਸ਼ ਲਾਇਆ ਕਿ ਕੁੱਝ ‘ਆਪ’ ਵਿਧਾਇਕਾਂ ਤੇ ਹੋਰਾਂ ਨੇ ਉਸ ’ਤੇ ਹਮਲਾ ਕੀਤਾ ਹੈ। ਮਗਰੋਂ ਉਨ੍ਹਾਂ ਨੇ ਹਸਪਤਾਲ ’ਚ ਮੈਡੀਕਲ ਵੀ ਕਰਾਇਆ। ਉਨ੍ਹਾਂ ਕਿਹਾ, ‘ਅੱਜ ਮਹਾਤਮਾ ਗਾਂਧੀ ਦੀ ਬਰਸੀ ਹੈ ਅਤੇ ਕੇਜਰੀਵਾਲ ਨੇ ਮਹਾਤਮਾ ਗਾਂਧੀ ਨੂੰ ਵਿਰੋਧੀ ਆਗੂਆਂ ’ਤੇ ਹਮਲਾ ਕਰਕੇ ਸ਼ਰਧਾਂਜਲੀ ਦਿੱਤੀ ਹੈ।’
 

 

 

fbbg-image

Latest News
Magazine Archive