ਸਿੱਧੂ ਦੀ ਰਿੰਟੂ ਨਾਲ ਮੁੱਕੀ ਨਾਰਾਜ਼ਗੀ


ਅੰਮ੍ਰਿਤਸਰ - ਸੂਬੇ ਦੀਆਂ ਵੱਖ ਵੱਖ ਨਗਰ ਨਿਗਮਾਂ ਦੇ ਮੇਅਰ ਦੇ ਉਮੀਦਵਾਰਾਂ ਦੀ ਚੋਣ ਸਮੇਂ ਅਣਡਿੱਠ ਕੀਤੇ ਜਾਣ ਉੱਤੇ ਭਾਵੇਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਚੱਲ ਰਹੀ ਹੈ ਪਰ ਸ੍ਰੀ ਸਿੱਧੂ ਨੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਨਾ ਸਿਰਫ ਆਪਣੇ ਘਰ ਪੁੱਜਣ ਉੱਤੇ ਅੱਜ ਸਵਾਗਤ ਕੀਤਾ ਸਗੋਂ ਦੋਵੇਂ ਇਕੱਠੇ ਨਗਰ ਨਿਗਮ ਦੇ ਦਫਤਰ ਪੁੱਜੇ, ਜਿਥੇ ਉਨ੍ਹਾਂ ਰਸਮੀ ਤੌਰ ਉੱਤੇ ਮੇਅਰ ਨੂੰ ਉਸ ਦੇ ਨਵੇਂ ਅਹੁਦੇ ਦੀ ਕੁਰਸੀ ਉੱਤੇ ਬਿਠਾਇਆ। ਇਸ ਦੌਰਾਨ ਸ੍ਰੀ ਸਿੱਧੂ ਨੇ ਨਗਰ ਨਿਗਮ ਨੂੰ ਸ਼ਹਿਰ ਦੀ ਸਫਾਈ ਤੇ ਹੋਰ ਕਾਰਜਾਂ ਵਾਸਤੇ 9 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਨਗਰ ਨਿਗਮ ਦੇ ਦਫਤਰ ਵਿੱਚ ਕਰਮਚਾਰੀਆਂ ਤੇ ਹੋਰਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸਿੱਧੂ ਨੇ ਆਖਿਆ ਕਿ ਨਗਰ ਨਿਗਮ ਦੇ ਮੇਅਰ, ਕਮਿਸ਼ਨਰ, ਕੌਂਸਲਰ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਆਖਿਆ ਕਿ ਮੇਅਰ ਬਣੇ ਸ੍ਰੀ ਰਿੰਟੂ ਪ੍ਰਤੀ ਵੀ ਕੋਈ ਨਾਰਾਜ਼ਗੀ ਨਹੀਂ ਹੈ। ਉਹ ਉਸ ਦਾ ਛੋਟਾ ਭਰਾ ਹੈ। ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਉਹ ਹਮੇਸ਼ਾਂ ਜਮਹੂਰੀ ਹੱਕਾਂ ਲਈ ਲੜਦੇ ਰਹੇ ਹਨ। ਉਹ ਸਾਰੇ ਇਕੱਠੇ ਹੋ ਕੇ ਗੁਰੂ ਨਗਰੀ ਦੇ ਵਿਕਾਸ ਲਈ ਕੰਮ ਕਰਨਗੇ। ਉਨ੍ਹਾਂ ਆਖਿਆ ਕਿ ਉਹ ਭਲਕੇ 31 ਜਨਵਰੀ ਨੂੰ ਖ਼ੁਦ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਮੁਹਿੰਮ ਸਫਾਈ ਸੇਵਕਾਂ ਦੇ ਘਰਾਂ ਤੋਂ ਕੀਤੀ ਜਾਵੇਗੀ। ਸਫਾਈ ਮੁਹਿੰਮ ਤਹਿਤ ਹਰੇਕ ਵਾਰਡ ਵਿੱਚ ਕੌਂਸਲਰ ਦੇ ਨਾਲ ਨਿਗਮ ਦੇ 5 ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇਗੀ। ਇਨ੍ਹਾਂ ਦੇ ਨਾਂ ਅਤੇ ਫੋਨ ਨੰਬਰ ਵੀ ਬੋਰਡਾਂ ਉੱਤੇ ਲਿਖੇ ਜਾਣਗੇ। ਇਸ ਦੌਰਾਨ ਮੇਅਰ ਸ੍ਰੀ ਰਿੰਟੂ ਨੇ ਵੀ ਆਖਿਆ ਕਿ ਸ੍ਰੀ ਸਿੱਧੂ ਉਸ ਦੇ ਵੱਡੇ ਭਰਾ ਹਨ। ਇਸ ਮੌਕੇ ਸ੍ਰੀ ਸਿੱਧੂ ਨੇ ਸਾਫ ਸਫਾਈ ਮੁਹਿੰਮ ਲਈ 7 ਕਰੋੜ ਰੁਪਏ ਉਸ ਕੰਪਨੀ ਵਾਸਤੇ ਜਾਰੀ ਕੀਤੇ, ਜਿਸ ਵੱਲੋਂ ਸ਼ਹਿਰ ਵਿੱਚ ਕੂੜਾ ਕਰਕਟ ਚੁੱਕਿਆ ਜਾ ਰਿਹਾ ਹੈ।  ਦਸ ਲੱਖ ਰੁਪਏ ਕਰਮਚਾਰੀਆਂ ਦੀ ਵਰਦੀ ਅਤੇ ਸੁਰੱਖਿਆ ਯੰਤਰਾਂ ਵਾਸਤੇ, 125 ਰਿਕਸ਼ੇ, 20 ਲੱਖ ਰੁਪਏ ਸੈਕਸ਼ਨ ਮਸ਼ੀਨਾਂ ਲਈ ਅਤੇ ਇੱਕ ਕਰੋੜ 25 ਲੱਖ ਰੁਪਏ ਸਫਾਈ ਕਰਮਚਾਰੀਆਂ ਦੀ ਭਰਤੀ ਲਈ ਹੋਣਗੇ। ਇਸ ਮੌਕੇ ਕਾਂਗਰਸੀ ਆਗੂ ਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਥੇ ਦੱਸਣਯੋਗ ਹੈ ਕਿ ਸ੍ਰੀ ਸਿੱਧੂ ਨੂੰ ਨਾਰਾਜ਼ਗੀ ਹੈ ਕਿ ਮੇਅਰਾਂ ਦੇ ਉਮੀਦਵਾਰਾਂ ਦੀ ਚੋਣ ਸਮੇਂ ਉਸ ਨੂੰ ਅਣਡਿੱਠ ਕੀਤਾ ਗਿਆ ਹੈ।
ਸਿੱਧੂ ਅੱਜ ਕਰਨਗੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ
ਅੱਜ ਨਗਰ ਨਿਗਮ ਵਿੱਚ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਉਹ ਭਲਕੇ 31 ਜਨਵਰੀ ਨੂੰ ਖ਼ੁਦ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਮੁਹਿੰਮ ਸਫਾਈ ਸੇਵਕਾਂ ਦੇ ਘਰਾਂ ਤੋਂ ਕੀਤੀ ਜਾਵੇਗੀ। ਸਫਾਈ ਮੁਹਿੰਮ ਤਹਿਤ ਹਰੇਕ ਵਾਰਡ ਵਿੱਚ ਕੌਂਸਲਰ ਦੇ ਨਾਲ ਨਿਗਮ ਦੇ 5 ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇਗੀ। ਇਨ੍ਹਾਂ ਦੇ ਨਾਂ ਅਤੇ ਫੋਨ ਨੰਬਰ ਵੀ ਬੋਰਡਾਂ ਉੱਤੇ ਲਿਖੇ ਜਾਣਗੇ।

 

 

fbbg-image

Latest News
Magazine Archive