ਰਿਆਨ ਹੈਰਿਸ ਨੂੰ ਝਾੜਾਂ ਤੇ ਜੁਰਮਾਨਾ


ਬ੍ਰਿਸਬਨ - ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਹੁਣ ਕੋਚ ਰਿਆਨ ਹੈਰਿਸ ਨੂੰ ਬਿੱਗ ਬੈਸ਼ ਟੀ-20 ਘਰੇਲੂ ਕ੍ਰਿਕਟ ਲੀਗ ’ਚ ਅੰਪਾਇਰ ਦੇ ਫ਼ੈਸਲੇ ਦੀ ਆਲੋਚਨਾ ਕਰਨ ’ਤੇ ਝਾੜ ਪਾਈ ਗਈ ਅਤੇ ਉਸ ’ਤੇ ਬੋਰਡ ਨੇ ਤਿੰਨ ਹਜ਼ਾਰ ਆਸਟਰੇਲਿਆਈ ਡਾਲਰ ਦਾ ਜੁਰਮਾਨਾ ਵੀ ਲਾਇਆ ਹੈ।
ਬ੍ਰਿਸਬਨ ਹੀਟ ਦੇ ਹੌਬਾਰਟ ਹਰਿਕੇਂਜ਼ ਖ਼ਿਲਾਫ਼ ਮੈਚ ਦੌਰਾਨ ਮੈਦਾਨ ’ਤੇ ਅੜਿੱਕਾ ਪਾਉਣ ਦੇ ਅੰਪਾਇਰ ਦੇ ਫ਼ੈਸਲੇ ’ਤੇ ਹੈਰਿਸ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਸੀ। ਅੰਪਾਇਰ ਦੇ ਫ਼ੈਸਲੇ ਨਾਲ ਐਲੇਕਸ ਰੌਸ ਨੂੰ ਬਾਹਰ ਹੋਣਾ ਪਿਆ ਸੀ। ਕ੍ਰਿਕਟ ਆਸਟਰੇਲੀਆ (ਸੀਏ) ਨੇ ਵੀ ਇਸ ਫ਼ੈਸਲਾ ਦੀ ਹਮਾਇਤ ਕੀਤੀ ਸੀ। ਬੁਲਾਰੇ ਨੇ ਦੱਸਿਆ ਕਿ ਸੀਏ ਦੇ ਹਾਈ ਪਰਫਾਰਮੈਂਸ ਕੋਚ ਰੇਆਨ ਹੈਰਿਸ ਨੂੰ ਸੀਏ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਸਜ਼ਾ ਦਿੱਤੀ ਜਾ ਰਹੀ ਹੈ। ਉਸ ਨੇ ਬਿੱਗ ਬੈਸ਼ ਲੀਗ ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਈ ਟਵੀਟ ਕੀਤੇ ਸੀ। ਹੈਰਿਸ ਨੇ 2.2.3 ਨਿਯਮ ਦੀ ਉਲੰਘਣਾ ਕੀਤੀ ਹੈ। ਇਸ ਨਿਯਮ ਦੀ ਉਲੰਘਣਾ ’ਤੇ ਹੈਰਿਸ ਨੂੰ ਉਸ ਦੀ ਗਲਤੀ ਲਈ ਅਧਿਕਾਰਤ ਤੌਰ ’ਤੇ ਝਾੜ ਪਾਈ ਗਈ ਹੈ ਅਤੇ ਉਸ ’ਤੇ ਤਿੰਨ ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਜੇਕਰ ਉਹ ਅਗਲੇ 24 ਮਹੀਨੇ ’ਚ ਮੁੜ ਕਿਸੇ ਅਪਰਾਧ   ਲਈ ਦੋਸ਼ੀ ਨਹੀਂ ਪਾਇਆ ਜਾਂਦਾ ਤਾਂ ਇਸ ਜੁਰਮਾਨੇ ਨੂੰ ਸਮਾਪਤ ਕਰ ਦਿੱਤਾ ਜਾਵੇਗਾ।  

 

 

fbbg-image

Latest News
Magazine Archive