ਕ੍ਰਿਕਟ: ਸਟਾਰ ਇਲੈਵਨ ਨੇ ਜੀ.ਆਰ.ਪੀ. ਜੰਮੂ ਨੂੰ ਹਰਾਇਆ


ਪਠਾਨਕੋਟ - ਗਰੀਨਲੈਂਡ ਕ੍ਰਿਕਟ ਕਲੱਬ ਵੱਲੋਂ ਪ੍ਰਧਾਨ ਇੰਦਰਜੀਤ ਗੁਪਤਾ ਦੀ ਅਗਵਾਈ ਵਿੱਚ ਇੱਥੇ ਸ਼ੁਰੂ ਕਰਵਾਏ ਗਏ ਓਪਨ ਪੰਜਾਬ ਕ੍ਰਿਸਮਿਸ ਕੱਪ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਮੁਕਾਬਲੇ ਵਿੱਚ ਸਟਾਰ ਇਲੈਵਨ ਦੀ ਟੀਮ ਨੇ ਜੀ.ਆਰ.ਪੀ. ਜੰਮੂ ਦੀ ਟੀਮ ਨੂੰ 33 ਦੌੜਾਂ ਨਾਲ ਹਰਾ ਦਿੱਤਾ।
ਅੱਜ ਦੇ ਮੈਚ ਵਿੱਚ ਮੁੱਖ ਮਹਿਮਾਨ ਵੱਜੋਂ ਕੇਵਲ ਸ਼ਰਮਾ ਸੇਵਾਮੁਕਤ ਆਈ.ਟੀ.ਓ. ਸ਼ਾਮਲ ਹੋਏ ਅਤੇ ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਬਾਅਦ ਮੈਚ ਸ਼ੁਰੂ ਕਰਵਾਇਆ। ਇਸ ਮੌਕੇ ਅਮਨ ਮੁੰਨਾ, ਰਜਨੀਸ਼ ਰਿੰਕੂ, ਬੱਬੂ, ਰਾਕੇਸ਼ ਗੌਰੀ, ਕੇਵਲ ਸ਼ਰਮਾ, ਵਿਜੇ ਪਾਸੀ , ਰਮੇਸ਼ ਤਲਵਾੜ, ਸ਼ਸ਼ੀ ਪਾਲ, ਅਰਵਿੰਦਰ ਮੁੰਨਾ, ਮੋਹਨ ਚੰਚਲਾਨੀ ਆਦਿ ਆਗੂ ਵੀ ਮੌਜੂਦ ਸਨ। ਅੱਜ ਦੇ ਮੈਚ ਵਿੱਚ ਸ਼ੇਰ ਸਿੰਘ ਸ਼ੇਰੂ ਅਤੇ ਮੋਨੂ ਐਡਵਿਨ ਨੇ ਅੰਪਾਇਰਾਂ ਦੀ ਡਿਊਟੀ ਨਿਭਾਈ।
ਕਲੱਬ ਦੇ ਪ੍ਰੈਸ ਸਕੱਤਰ ਸੰਜੇ ਸਰੀਨ ਅਨੁਸਾਰ ਟਾਸ ਜਿੱਤ ਕੇ ਸਟਾਰ ਇਲੈਵਨ ਨੇ ਪਹਿਲਾਂ ਖੇਡਣਾ ਸ਼ੁਰੂ ਕੀਤਾ ਤੇ ਇਸ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 7 ਵਿਕੇਟਾਂ ਪਿੱਛੇ 161 ਦੌੜਾਂ ਦਾ ਸਕੋਰ ਖੜ੍ਹਾ ਕਰ ਦਿੱਤਾ। ਇਸ ਦੇ ਜਵਾਬ ਵਿੱਚ ਜੀ.ਆਰ.ਪੀ. ਜੰਮੂ ਦੀ ਟੀਮ ਨੇ ਖੇਡਣਾ ਸ਼ੁਰੂ ਕੀਤਾ ਪਰ ਉਹ ਜਿਆਦਾ ਵਧੀਆ ਪ੍ਰਦਰਸ਼ਨ ਨਾ ਦਿਖਾ ਸਕੀ 19.3 ਓਵਰਾਂ ਵਿੱਚ 128 ਦੌੜਾਂ ਹੀ ਬਣਾ ਸਕੀ ਤੇ 33 ਦੌੜਾਂ ਦੇ ਫਰਕ ਨਾਲ ਹਾਰ ਗਈ। ਸਟਾਰ ਇਲੈਵਨ ਦੇ ਖਿਡਾਰੀ ਕਾਲੂ ਨੂੰ 42 ਗੇਂਦਾਂ ਵਿੱਚ 64 ਦੌੜਾਂ ਬਣਾਉਣ ਸਦਕਾ ਮੈਨ ਆਫ਼ ਦਿ ਮੈਚ ਖਿਡਾਰੀ ਘੋਸ਼ਿਤ ਕੀਤਾ ਗਿਆ।
ਇਸੇ ਤਰ੍ਹਾਂ ਦੂਸਰੇ ਇੱਕ ਹੋਰ ਹੋਏ ਮੈਚ ਵਿੱਚ ਜਲੰਧਰ ਬਲਿਊਜ਼ ਦੀ ਟੀਮ ਨੇ ਐਸ.ਕੇ.ਐਨ. ਇਲੈਵਨ ਦੀ ਟੀਮ ਨੂੰ 2 ਵਿਕਟਾਂ ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਹਾਕੀ: ਜਰਮਨੀ ਵੱਲੋਂ ਭਾਰਤ ਨੂੰ ਸ਼ਿਕਸਤ
ਭੁਵਨੇਸ਼ਵਰ - ਦੂਜੇ ਕੁਆਰਟਰ ਫਾਈਨਲ ਵਿੱਚ ਕੀਤੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਜਰਮਨੀ ਨੇ ਇੱਥੇ ਵਿਸ਼ਵ ਹਾਕੀ ਲੀਗ ਫਾਈਨਲਜ਼ ਦੇ ਪੂਲ (ਬੀ) ਵਿੱਚ ਆਪਣੇ ਤੀਜੇ ਮੈਚ ’ਚ ਭਾਰਤ ਨੂੰ 2 -0 ਨਾਲ ਹਰਾ ਦਿੱਤਾ ਹੈ। ਜਰਮਨੀ ਦੀ ਇਹ ਤਿੰਨ  ਮੈਚਾਂ ਵਿੱਚ ਦੂਜੀ ਜਿੱਤ ਹੈ। ਜਰਮਨੀ ਨੇ ਇਸ ਤੋਂ ਪਹਿਲਾਂ ਇੰਗਲੈਂਡ ਨੂੰ ਹਰਾਇਆ ਹੈ। ਆਸਟਰੇਲੀਆ ਨਾਲ ਡਰਾਅ ਖੇਡਿਆ ਹੈ।

 

 

fbbg-image

Latest News
Magazine Archive