ਹਾਕੀ ਵਿਸ਼ਵ ਲੀਗ: ਭਾਰਤੀ ਟੀਮ ਵਿਸ਼ਵ ਚੈਂਪੀਅਨ

ਨੂੰ ਟੱਕਰ ਦੇਣ ਲਈ ਤਿਆਰ


ਭੁਵਨੇਸ਼ਵਰ - ਏਸ਼ਿਆਈ ਹਾਕੀ ਦੀ ਸਿਰਮੌਰ ਭਾਰਤੀ ਟੀਮ ਭਲਕੇ ਇੱਥੇ ਸ਼ੁਰੂ ਹੋ ਰਹੇ ਵਿਸ਼ਵ ਹਾਕੀ ਲੀਗ ਫਾਈਨਲ ਦੇ ਤੀਜੇ ਅਤੇ ਆਖ਼ਰੀ ਗੇੜ ਵਿੱਚ ਉੱਤਰੇਗੀ ਤਾਂ ਉਸਦਾ ਇਰਾਦਾ ਦੁਨੀਆ ਦੀਆਂ ਵੱਡੀਆਂ ਅੰਤਰਰਾਸ਼ਟਰੀ ਟੀਮਾਂ ਦੇ ਵਿੱਚ ਆਪਣੀ ਛਾਪ ਛੱਡਣ ਦਾ ਹੋਵੇਗਾ। ਭਾਰਤ ਹਾਕੀ ਲੀਗ ਪੂਲ (ਬੀ) ਵਿੱਚ ਪਿਛਲੀ ਚੈਂਪੀਅਨ ਆਸਟਰੇਲੀਆ ਦੇ ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗਾ।  ਕੁੱਝ ਮੈਚਾਂ ਨੂੰ ਛੱਡ ਦਈਏ ਤਾਂ ਏਸ਼ੀਆ ਵਿੱਚ ਭਾਰਤੀ ਟੀਮ ਦਾ ਦਬਦਬਾ ਰਿਹਾ ਹੈ। ਹਾਲ ਹੀ ਦੌਰਾਨ ਭਾਰਤ ਨੇ ਏਸ਼ੀਆ ਕੱਪ ਵਿੱਚ ਖ਼ਿਤਾਬੀ ਜਿੱਤ ਹਾਸਲ ਕੀਤੀ ਹੈ। ਅੱਠ ਵਾਰ ਦੇ ਉਲੰਪਿਕ ਚੈਂਪੀਅਨ ਭਾਰਤ ਦੇ ਕੋਲ ਇਸ ਟੂਰਨਾਮੈਂਟ ਰਾਹੀਂ ਇਹ ਸਾਬਿਤ ਕਰਨ ਦਾ ਸੁਨਹਿਰੀ ਮੌਕਾ ਹੈ ਕਿ ਉਸ ਦੇ ਕੋਲ ਏਸ਼ੀਆ ਤੋਂ ਬਾਹਰ ਵੀ ਆਪਣਾ ਦਬਦਬਾ ਬਣਾਉਣ ਦਾ ਮਾਦਾ ਹੈ।
ਦੁਨੀਆ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਦੇ ਖਿਲਾਫ ਭਾਰਤ ਨੂੰ ਪਿਛਲੇ ਸਮੇਂ ਵਿੱਚ ਕੋਈ ਵਧੇਰੇ ਕਾਮਯਾਬੀ ਨਹੀਂ ਮਿਲੀ। ਆਸਟਰੇਲੀਆ ਨੇ ਉਸ ਨੂੰ ਚੈਂਪੀਅਨਜ਼ ਟਰਾਫੀ, ਅਜਲਾਨ ਸ਼ਾਹ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਮਾਤ ਦਿੱਤੀ ਹੈ। ਅੱਠ ਦੇਸ਼ਾਂ ਦੇ ਇਸ ਟੂਰਨਮੈਂਟ ਦੇ ਪਹਿਲੇ ਹੀ ਮੈਚ ਵਿੱਚ ਆਸਟਰੇਲੀਆ ਦੇ ਰੂਪ ਵਿੱਚ ਭਾਰਤ ਨੂੰ ਸਭ ਤੋਂ ਸਖਤ ਚੁਣੌਤੀ ਮਿਲੀ ਹੈ। ਭਾਰਤ ਦੇ ਨਵੇਂ ਕੋਚ ਸ਼ੋਰਡ ਮਾਰਿਨ ਦੀ ਵੀ ਇਹ ਅਸਲ ਪਹਿਲੀ ਪ੍ਰੀਖਿਆ ਹੋਵੇਗੀ ਜਿਸ ਨੇ ਦੋ ਮਹੀਨੇ ਪਹਿਲਾਂ ਹੀ ਟੀਮ ਦੀ ਕਮਾਨ ਸੰਭਾਲੀ ਹੈ। ਮਾਰਿਨ ਏਸ਼ੀਆ ਕੱਪ ਵਿੱਚ ਕਾਮਯਾਬ ਰਿਹਾ ਹੈ ਪਰ ਹਾਕੀ ਲੀਗ ਫਾਈਨਲ ਉਸ ਦੇ ਲਈ ਬਿਲਕੁਲ ਅਲੱਗ ਚੁਣੌਤੀ ਹੋਵੇਗੀ।
ਇਹ ਜ਼ਿਕਰਯੋਗ ਹੈ ਕਿ ਓਲਟ ਰੋਲੈਂਟਮੈਨ ਨੂੰ ਹਰਾਉਣ ਸਮੇਂ ਭਾਰਤੀ ਹਾਕੀ ਦੇ ਪ੍ਰਬੰਧਕਾਂ ਨੇ ਨਵੇਂ ਕੋਚ ਨੂੰ ਇਹ ਸਪਸ਼ਟ ਕਰ ਦਿੱਤਾ ਸੀ ਕਿ ਏਸ਼ਿਆਈ ਪੱਧਰ ਉੱਤੇ ਪ੍ਰਾਪਤੀ ਕੋਈ ਮਾਪਦੰਡ ਨਹੀ ਹੋਵੇਗੀ। ਟੀਮ ਵਿਸ਼ਵ ਪੱਧਰ ਉੱਤੇ ਚੰਗਾ ਪ੍ਰਦਰਸ਼ਨ ਕਰੇ ਤਾਂ ਹੀ ਕਾਮਯਾਬੀ ਨੂੰ ਮੰਨਿਆ ਜਾਵੇਗਾ। 

 

Latest News
Magazine Archive