ਤਿੰਨ ਨੌਜਵਾਨਾਂ ਨੇ ਭਾਖੜਾ ਨਹਿਰ ਵਿੱਚ ਛਾਲ ਮਾਰੀ


ਸਮਾਣਾ - ਸਮਾਣਾ-ਪਟਿਆਲਾ ਸੜਕ ਉਤੇ ਭਾਖੜਾ ਨਹਿਰ ਵਿੱਚ ਅੱਜ ਸ਼ਾਮ ਤਿੰਨ ਨੌਜਵਾਨਾਂ ਨੇ ਛਾਲ ਮਾਰ ਦਿੱਤੀ। ਇਨ੍ਹਾਂ ’ਚੋਂ ਇੱਕ ਨੌਜਵਾਨ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਪਰ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚਸ਼ਮਦੀਦਾਂ ਕੁਲਚਿਆਂ ਦੇ ਰੇਹੜੀ ਲਾਉਣ ਵਾਲੇ ਸ਼ਿਵਾ, ਨਵਜੋਤ ਸਿੰਘ ਅਤੇ ਨਰਿੰਦਰ ਕੁਮਾਰ ਨੇ ਦੱਸਿਆ ਕਿ ਚਾਰ ਨੌਜਵਾਨ ਭਾਖੜਾ ਕੰਢੇ ਬੈਠ ਕੇ ਕਾਫ਼ੀ ਸਮਾਂ ਸ਼ਰਾਬ ਪੀਂਦੇ ਰਹੇ ਅਤੇ ਕਿਸੇ ਗੱਲ ਤੋਂ ਉਨ੍ਹਾਂ ਦਰਮਿਆਨ ਤਕਰਾਰ ਹੋ ਗਈ। ਇਸ ਬਾਅਦ ਉਨ੍ਹਾਂ ’ਚੋਂ ਤਿੰਨ ਨੌਜਵਾਨਾਂ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਜਦੋਂਕਿ ਚੌਥਾ ਜਣਾ ਮੌਕੇ ਤੋਂ ਫਰਾਰ ਹੋ ਗਿਆ।
ਤਿੰਨ ਨੌਜਵਾਨਾਂ ਨੂੰ ਛਾਲ ਮਾਰਦੇ ਦੇਖ ਰਾਹਗੀਰਾਂ ਨੇ ਪਰਨੇ ਦੀ ਮਦਦ ਨਾਲ ਇੱਕ ਨੌਜਵਾਨ ਨੂੰ ਭਾਖੜਾ ਨਹਿਰ ’ਚੋਂ ਕੱਢ ਲਿਆ ਜਦੋਂਕਿ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਭਾਖੜਾ ’ਚੋਂ ਬਚਾਇਆ ਨੌਜਵਾਨ ਵੀ ਮੌਕਾ ਦੇਖ ਕੇ ਫਰਾਰ ਹੋ ਗਿਆ। ਪੁਲੀਸ ਨੂੰ ਮੌਕੇ ਤੋਂ ਸ਼ਰਾਬ ਦੀ ਬੋਤਲ, ਖਾਲੀ ਗਲਾਸ ਅਤੇ ਕੁੱਝ ਖਾਣ ਪੀਣ ਦਾ ਸਾਮਾਨ ਮਿਲਿਆ ਹੈ। ਏਐਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਭਾਖੜਾ ਵਿੱਚ ਰੁੜ੍ਹੇ ਨੌਜਵਾਨਾਂ ਬਾਰੇ ਹਾਲੇ ਤਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

 

 

fbbg-image

Latest News
Magazine Archive