ਰਣਜੀ ਟਰਾਫੀ: ਮੁਰਲੀ ਵਿਜੈ ਨੇ ਸ਼ਾਨਦਾਰ ਬੱਲੇਬਾਜ਼ੀ

ਨਾਲ ਦਿੱਤੇ ਵਾਪਸੀ ਦੇ ਸੰਕੇਤ


ਕਟਕ - ਖ਼ਰਾਬ ਫਰਮ ਵਿੱਚ ਚੱਲ ਰਹੇ ਮੁਰਲੀ ਵਿਜੈ ਨੇ ਸ੍ਰੀਲੰਕਾ ਦੇ ਖਿਲਾਫ਼ 16 ਨਵੰਬਰ ਤੋਂ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਸ਼ੁਰੂ ਹੋ ਰਹੀ ਟੈਸਟ ਲੜੀ ਤੋਂ ਪਹਿਲਾਂ ਆਪਣੀ ਪਹਿਲੀ ਫਰਮ ਵਿੱਚ ਵਾਪਸੀ ਦਾ ਸੰਕੇਤ ਦਿੰਦਿਆਂ ਅੱਜ ਇੱਥੇ ਤਾਮਿਲਨਾਡੂ ਦੀ ਤਰਫੋਂ ਰਣਜੀ ਟਰਾਫੀ ਗਰੁੱਪ ਸੀ ਮੈਚ ਦੇ ਪਹਿਲੇ ਦਿਨ ਓੜੀਸਾ ਵਿਰੁੱਧ ਸੈਂਕੜਾ ਜੜਿਆ। ਮੌਜੂਦਾ ਸੈਸ਼ਨ ਦੇ ਤਿੰਨ ਮੈਚਾਂ ਵਿੱਚ ਹੁਣ ਤੱਕ ਸਿਰਫ ਇੱਕ ਅਰਧ ਸੈਂਕੜਾ ਜੜਨ ਵਾਲੇ ਵਿਜੈ ਨੇ 273 ਗੇਂਦਾਂ ਵਿੱਚ 15 ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ 140 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਐਨ ਜਗਦੀਸ਼ਨ (88) ਦੇ ਨਾਲ ਦੂਜੇ ਵਿਕਟ ਲਈ 145 ਜਦੋਂ ਕਿ ਬਾਬਾ ਇੰਦਰਜੀਤ ਨਾਬਾਦ( 41) ਦੌੜਾਂ ਦੇ ਨਾਲ ਤੀਜੇ ਵਿਕਟ ਲਈ ਸਾਂਝੇਦਾਰੀ ਕੀਤੀ। ਇਸ ਨਾਲ ਟੀਮ ਨੇ ਤਿੰਨ ਵਿਕਟਾਂ ਉੱਤੇ 292 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤਕ ਵਿਜੈ ਸ਼ੰਕਰ (8) ਨਾਲ ਸਾਥ ਨਿਭਾਅ ਰਹੇ ਹਨ। ਉੜੀਸਾ ਦੀ ਤਰਫੋਂ ਸੂਰਿਆ ਕਾਂਤ ਪ੍ਰਧਾਨ ਅਤੇ ਗੋਬਿੰਦਾ ਪੋਦਾਰ ਨੇ ਇੱਕ -ਇੱਕ ਵਿਕਟ ਝਟਕਾਇਆ।
ਕਲਿਆਣੀ - ਸਲਾਮੀ ਬੱਲੇਬਾਜ਼ ਫੈਜ਼ ਫਜ਼ਲ ਅਤੇ ਸੰਜੇ ਰਾਮਾਸਵਾਮੀ ਦੇ ਸੈਂਕੜਿਆਂ ਅਤੇ ਦੋਨਾਂ ਦੇ ਵਿੱਚ ਵੱਡੀ ਸੈਂਕੜੇ ਦੀ ਸਾਂਝੇਦਾਰੀ ਨਾਲ ਵਿਦਰਭ ਨੇ ਰਣਜੀ ਟਰਾਫੀ ਗਰੁੱਪ (ਡੀ) ਮੈਚ ਦੇ ਪਹਿਲੇ ਦਿਨ ਅੱਜ ਇੱਥੇ ਬੰਗਾਲ ਦੇ ਵਿਰੁੱਧ ਇੱਕ ਵਿਕਟ ਉੱਤੇ 285 ਦੌੜਾਂ ਬਣਾ ਕੇ ਵਿਸ਼ਾਲ ਸਕੋਰ ਦੀ ਤਰਫ਼ ਕਦਮ ਰੱਖੇ। ਬੰਗਾਲ ਦੇ ਕਪਤਾਨ ਮਨੋਜ ਤਿਵਾੜੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਲਗਾਤਾਰ ਤੀਜਾ ਸੈਂਕੜਾ ਜੜਨ ਵਾਲੇ ਫਜ਼ਲ 142 ਅਤੇ ਮੌਜੂਦਾ ਸੈਸ਼ਨ ਦਾ ਦੂਜਾ ਸੈਂਕੜਾ ਜੜਨ ਵਾਲੇ ਰਾਮਾਸਵਾਮੀ ਨਾਬਾਦ 117 ਨੇ ਉਨ੍ਹਾਂ ਦੇ ਫੈਸਲੇ ਨੂੰ ਗਲਤ ਸਾਬਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਦੋਨਾਂ ਨੇ ਪਹਿਲੇ ਵਿਕਟ ਲਈ 259 ਦੌੜਾਂ ਜੋੜ ਕੇ 72 ਤੋਂ ਵੱਧ ਓਵਰਾਂ ਤਕ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨੂੰ ਸਫਲਤਾਂ ਤੋਂ ਵਾਂਝਿਆਂ ਰੱਖਿਆ। ਅਸ਼ੋਕ ਡਿੰਡਾ ਨੇ 73ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਫਜ਼ਲ ਨੂੰ ਟੰਗ ਅੜਿੱਕਾ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ।
ਮੁੰਬਈ - ਨੌਜਵਾਨ ਤੇਜ ਗੇਂਦਬਾਜ਼ ਅਤੀਤ ਸੇਠ ਅਤੇ ਲੋਕਮਾਨ ਮੋਰੀਵਾਲਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਬੜੌਦਾ ਨੇ ਆਪਣਾ ਪੰਜ ਸੌ ਵਾਂ ਰਣਜੀ ਟਰਾਫੀ ਮੈਚ ਮੁੰਬਈ ਨੂੰ ਗਰੁੱਪ ਸੀ ਦੇ ਸ਼ੁਰੂਆਤੀ ਮੈਚ ਵਿੱਚ ਪਹਿਲੇ ਹੀ ਦਿਨ ਪਹਿਲੀ ਪਾਰੀ ਵਿੱਚ 171 ਦੌੜਾਂ ਉੱਤੇ ਆਊਟ ਕਰ ਦਿੱਤਾ। ਵਾਨਖੇੜੇ ਸਟੇਡੀਅਮ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਸੇਠ ਨੇ ਪੰਜਾਹ ਦੌੜਾਂ ਦੇ ਕੇ ਪੰਜ ਅਤੇ ਮੋਰੀਵਾਲਾ ਨੇ 52 ਦੌੜਾਂ ਦੇ ਕੇ ਪੰਜ ਵਿਕਟ ਲਏ। ਇਨ੍ਹਾਂ ਦੋਨਾਂ ਦੇ ਸਾਹਮਣੇ ਮੁੰਬਈ ਦੀ ਤਰਫ਼ੋਂ ਸਿਰਫ ਕਪਤਾਨ ਅਦਿੱਤਿਆ ਤਾਰੇ (50) ਹੀ ਕੁੱਝ ਸੰਘਰਸ਼ ਕਰ ਸਕੇ।
ਉੱਤਰ ਪ੍ਰਦੇਸ਼ ਨੇ ਬਣਾਈਆਂ 249 ਦੌੜਾਂ
ਗੁਹਾਟੀ - ਸੌਰਭ ਤੇ ਓਪੇਂਦਰ ਦੇ ਸੈਂਕੜਿਆਂ ਅਤੇ ਦੋਨਾਂ ਵਿਚਕਾਰ ਖੇਡੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਉੱਤਰ ਪ੍ਰਦੇਸ਼ ਨੇ ਬੇਹੱਦ ਖਰਾਬ ਸ਼ੁਰੂਆਤ ਤੋਂ ਉਭਰਦਿਆਂ ਰਣਜੀ ਟਰਾਫੀ ਗਰੁੱਪ ਏ ਮੈਚ ਵਿੱਚ ਇੱਥੇ ਪਹਿਲੇ ਦਿਨ ਅਸਾਮ ਦੇ ਵਿਰੁੱਧ ਪਹਿਲੀ ਪਾਰੀ ਵਿੱਚ 349 ਦੌੜਾ ਬਣਾਈਆਂ। ਕਪਤਾਨ ਸੁਰੇਸ਼ ਰੈਨਾ ਸਿਰਫ 6 ਦੌੜਾਂ ਹੀ ਬਣਾ ਸਕਿਆ।
ਮਹਾਰਾਸ਼ਟਰ ਦੀਆਂ ਰੇਲਵੇ ਵਿਰੁੱਧ 249 ਦੌੜਾਂ
ਪੁਣੇ - ਕਪਤਾਨ ਅੰਕਿਤ ਬਾਵਨੇ ਅਤੇ ਵਿਕਟਕੀਪਰ ਬੱਲੇਬਾਜ਼ ਰੋਹਿਤ ਮੋਟਵਾਨੀ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਮਹਾਰਾਸ਼ਟਰ ਨੇ ਰੇਲਵੇ ਵਿਰੁੱਧ ਰਣਜੀ ਟਰਾਫੀ ਗਰੁੱਪ (ਏ) ਦੇ ਮੈਚ ਵਿੱਚ ਅੱਜ ਇੱਥੇ ਪੰਜ ਵਿਕਟਾਂ ਉੱਤੇ 249 ਦੌੜਾਂ ਬਣਾਈਆਂ।
 

 

 

fbbg-image

Latest News
Magazine Archive