ਤਾਜ ਇਤਿਹਾਸਕ ਯਾਦਗਾਰ: ਯੋਗੀ


ਗੋਰਖਪੁਰ - ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਕਿਹਾ ਕਿ ਤਾਜ ਮਹਿਲ ‘ਭਾਰਤ ਮਾਤਾ ਦੇ ਪੁੱਤਰਾਂ’ ਦੇ ਖ਼ੂਨ-ਪਸੀਨੇ ਨਾਲ ਬਣੀ ਹੋਈ ਇਕ ਇਤਿਹਾਸਕ ਇਮਾਰਤ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸੁਰੱਖਿਆ ਯੂਪੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਹ ਅਗਲੇ ਹਫ਼ਤੇ ਆਗਰਾ ਦਾ ਦੌਰਾ ਕਰ ਕੇ ਸੈਰ-ਸਪਾਟੇ ਸਬੰਧੀ ਸਕੀਮਾਂ ਦਾ ਜਾਇਜ਼ਾ ਲੈਣਗੇ।
ਉਨ੍ਹਾਂ ਕਿਹਾ, ‘‘ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤਾਜ ਮਹਿਲ ਨੂੰ ਕਿਸ ਨੇ ਤੇ ਕਿਵੇਂ ਉਸਾਰਿਆ… ਇਹ ਭਾਰਤ ਮਾਤਾ ਦੇ ਪੁੱਤਰਾਂ ਦੇ ਖ਼ੂਨ-ਪਸੀਨੇ ਨਾਲ ਉਸਾਰਿਆ ਗਿਆ     ਸੀ।’’ ਗ਼ੌਰਤਲਬ ਹੈ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਵਿਧਾਇਕ ਸੰਗੀਤ ਸੋਮ ਨੇ ਬੀਤੇ ਦਿਨ ਸਵਾਲ ਕੀਤਾ ਸੀ ਕਿ ਭਾਰਤੀ ਵਿਰਾਸਤ ਵਿੱਚ ਤਾਜ ਮਹਿਲ ਦਾ ਕੀ ਸਥਾਨ ਹੈ। ਉਨ੍ਹਾਂ ਕਿਹਾ ਸੀ ਕਿ ਮੁਲਕ ਦਾ ਇਤਿਹਾਸ ਦੁਬਾਰਾ ਲਿਖ ਕੇ ਉਸ ਵਿੱਚੋਂ ਮੁਗ਼ਲ ਬਾਦਸ਼ਾਹਾਂ ਨੂੰ ਖ਼ਾਰਜ ਕੀਤਾ ਜਾਣਾ ਚਾਹੀਦਾ ਹੈ।
ਸੰਸਦ ਤੇ ਰਾਸ਼ਟਰਪਤੀ ਭਵਨ ਵੀ ਗ਼ੁਲਾਮੀ ਦੀ ਨਿਸ਼ਾਨੀ: ਆਜ਼ਮ
ਰਾਮਪੁਰ - ਭਾਜਪਾ ਵਿਧਾਇਕ ਸੰਗੀਤ ਸੋਮ ਦੇ ਤਾਜ ਸਬੰਧੀ ਬਿਆਨ ਉਤੇ ਟਿੱਪਣੀ ਕਰਦਿਆਂ ਸਪਾ ਦੇ ਸੀਨੀਅਰ ਆਗੂ ਆਜ਼ਮ ਖ਼ਾਨ ਨੇ ਕਿਹਾ ਕਿ ਰਾਸ਼ਟਰਪਤੀ ਭਵਨ, ਸੰਸਦ ਭਵਨ ਤੇ ਦਿੱਲੀ ਦਾ ਲਾਲ ਕਿਲ੍ਹਾ ਤੇ ਕੁਤਬ ਮੀਨਾਰ ਵੀ ਭਾਰਤ ਦੀ ‘ਗ਼ੁਲਾਮੀ ਦੀਆਂ ਨਿਸ਼ਾਨੀਆਂ’ ਹਨ। ਉਨ੍ਹਾਂ ਕਿਹਾ, ‘‘ਮੈਂ ਇਸ ਗੱਲ ਦਾ ਪੱਕਾ ਹਾਮੀ ਹਾਂ ਕਿ ਗੁਲਾਮੀ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਢਾਹ ਦਿੱਤਾ ਜਾਵੇ।’’

 

 

fbbg-image

Latest News
Magazine Archive