ਕੈਲਗਰੀ ਸਿਟੀ ਕੌਂਸਲ ’ਚ ਜੌਰਜ ਬਣੇ ਪਹਿਲੇ ਪੰਜਾਬੀ ਕੌਂਸਲਰ


ਕੈਲਗਰੀ - ਕੈਲਗਰੀ ਵਿੱਚ ਸਿਟੀ ਕੌਂਸਲ ਦੀਆਂ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਉਮੀਦਵਾਰ ਜੌਰਜ ਚਾਹਲ ਨੇ ਵਾਰਡ ਨੰਬਰ 5 ਤੋਂ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਹੈ। ਸਿਟੀ ਕੌਂਸਲ ਦੇ ਹੋਂਦ (1823) ’ਚ ਆਉਣ ਤੋਂ ਬਾਅਦ ਕੈਲਗਰੀ ਸਿਟੀ ਹਾਲ ਵਿੱਚ ਪੁੱਜਣ ਵਾਲੇ ਉਹ ਪਹਿਲੇ ਪੰਜਾਬੀ ਕੌਂਸਲਰ ਬਣ ਗਏ ਹਨ।
ਅਲਬਰਟਾ ਸੂਬੇ ਦੀਆਂ ਮਿਉਂਸਿਪਲ ਚੋਣਾਂ ਦੇ ਨਤੀਜਿਆਂ ’ਚ ਐਡਮੰਟਨ ਸ਼ਹਿਰ ਦੇ ਵਾਰਡ ਨੰਬਰ-12 ਤੋਂ ਪੰਜਾਬੀ ਮੂਲ ਦੇ ਉਮੀਦਵਾਰ ਮਹਿੰਦਰ (ਮੋਅ) ਬੰਗਾ ਦੁਬਾਰਾ ਚੋਣ ਜਿੱਤ ਗਏ ਹਨ। ਇਸੇ ਤਰ੍ਹਾਂ ਕੈਲਗਰੀ ਤੋਂ ਨਾਹਿਦ ਨੈਨਸੀ ਤੇ ਐਡਮਿੰਟਨ ਤੋਂ ਡੌਨ ਇਵਾਨਸਨ ਦੁਬਾਰਾ ਮੇਅਰ ਚੁਣੇ ਗਏ ਹਨ। ਕੈਲਗਰੀ ਦੇ ਵਾਰਡ ਨੰਬਰ-5 ਦਾ ਚੋਣ ਦੰਗਲ ਪਿਛਲੇ ਕਈ ਦਿਨ ਤੋਂ ਭਖਿਆ ਹੋਇਆ ਸੀ। ਪੰਜਾਬੀ ਵਸੋਂ ਵਾਲੇ ਇਸ ਵਾਰਡ ਵਿੱਚ ਬੇਹਿਸਾਬ ਸਾਈਨ ਬੋਰਡਾਂ ਅਤੇ ਚੋਣ ਰੈਲੀਆਂ ਕਰਕੇ ਇਹ ਵਾਰਡ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਕੌਂਸਲਰ ਜਿਮ ਸਟੀਵਸਨ ਵੱਲੋਂ ਇਸ ਵਾਰ ਚੋਣ ਨਾ ਲੜਨ ਦੇ ਫ਼ੈਸਲੇ ਅਤੇ ਵਾਰਡਾਂ ਦੀ ਨਵੀਂ ਹੱਦਬੰਦੀ ਤੋਂ ਬਾਅਦ ਚੋਣ ਦਿਲਚਸਪ ਬਣ ਗਈ ਸੀ। ਜੌਰਜ ਚਾਹਲ ਨੂੰ 6608, ਆਰਿਅਨ ਸਦਾਤ ਨੂੰ 3759, ਪ੍ਰੀਤ ਬੈਦਵਾਨ ਨੂੰ 2332 ਅਤੇ ਬਲਰਾਜ ਨਿੱਝਰ ਨੂੰ 1698 ਵੋਟਾਂ ਪਈਆਂ। ਸ੍ਰੀ ਚਾਹਲ 1975 ਵਿੱਚ ਕੈਲਗਰੀ ਵਿੱਚ ਜੰਮੇ ਅਤੇ ਪਲੇ। ਉਨ੍ਹਾਂ ਦੇ ਮਾਪੇ 1972 ਵਿੱਚ ਪੰਜਾਬ ਤੋਂ ਕੈਨੇਡਾ ਆ ਗਏ ਸਨ। ਜੌਰਜ ਚਾਹਲ ਨੇ ਸਿਟੀ ਪਲੈਨਿੰਗ ਵਿੱਚ ਮਾਸਟਰ ਦੀ ਡਿਗਰੀ ਕੀਤੀ ਹੈ ਅਤੇ ਖੇਡਾਂ ਨਾਲ ਖਾਸ ਲਗਾਅ ਹੈ। ਸਕੂਲ ਟਰੱਸਟੀਆਂ ਲਈ ਵੀ ਵੋਟਾਂ ਪਈਆਂ ਪਰ ਉਸ ’ਚ ਡਾ. ਰਮਨ ਗਿੱਲ ਤੀਜੇ ਸਥਾਨ ’ਤੇ ਰਹੇ।

 

 

fbbg-image

Latest News
Magazine Archive