ਅਮਿਤ ਸ਼ਾਹ ਵੱਲੋਂ ਪੁੱਤ ਦੀ ਕੰਪਨੀ ‘ਦੁੱਧ ਧੋਤੀ’ ਕਰਾਰ


ਅਹਿਮਦਾਬਾਦ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਜਯ ਸ਼ਾਹ ਦੀ ਕੰਪਨੀ ਦਾ ਭ੍ਰਿਸ਼ਟਾਚਾਰ ਨਾਲ ਸਬੰਧ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਪਿਛਲੇ ਦਿਨੀਂ ਨਿਊਜ਼ ਪੋਰਟਲ ‘ਦਿ ਵਾਇਰ’ ਦੇ ਲੇਖ ਬਾਰੇ ਗੱਲ ਕਰ ਰਹੇ ਸਨ। ਲੇਖ ਵਿੱਚ ਕਿਹਾ ਗਿਆ ਸੀ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਜਯ ਸ਼ਾਹ ਦੀ ਕੰਪਨੀ ਦੀ ਕਮਾਈ ਛੜੱਪੇ ਮਾਰ ਕੇ  ਵਧੀ ਹੈ।
ਇੱਕ ਨਿਊਜ਼ ਚੈਨਲ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਕਾਂਗਰਸ ’ਤੇ ਵੀ ਤਿੱਖੇ ਹਮਲੇ ਕੀਤੇ। ਕਾਂਗਰਸ ਵੱਲੋਂ ਇਸ ਲੇਖ ਦੇ ਆਧਾਰ ’ਤੇ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ’ਤੇ ਭ੍ਰਿਸ਼ਟਾਚਾਰ ਦੇ ਕਿੰਨੇ ਹੀ ਦੋਸ਼ ਲੱਗੇ ਪਰ ਕੀ ਇੱਕ ਵਾਰ ਵੀ ਉਸ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ। ਕਾਂਗਰਸ ਵਿੱਚ ਕੇਸ ਕਰਨ ਦੀ ਹਿੰਮਤ ਕਿਉਂ ਨਹੀਂ ਹੈ। ਜਯ ਨੇ ਇਸ ਸਬੰਧੀ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ ਤੇ ਕੋਰਟ ਤੱਕ ਪਹੁੰਚ ਕਰ ਕੇ ਜਾਂਚ ਦੀ ਹੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਭਾਜਪਾ ਨੇ ‘ਦਿ ਵਾਇਰ’ ਦੇ ਲੇਖ ਨੂੰ ਮਾਣ ਨੂੰ ਸੱਟ ਮਾਰਨ ਵਾਲਾ ਕਰਾਰ ਦਿੱਤਾ ਹੈ ਤੇ ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਮੰਗੀ ਹੈ। ਜਯ ਸ਼ਾਹ ਨੇ 9 ਅਕਤੂਬਰ ਨੂੰ ਅਹਿਮਦਾਬਾਦ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਆਪਣੀ ਅਰਜ਼ੀ ਵਿੱਚ ਉਸ ਨੇ ਮੰਗ ਕੀਤੀ ਕਿ ਇੱਕ ਲੇਖ ਜ਼ਰੀਏ ਉਸ ਦੇ ਮਾਣ ਨੂੰ ਸੱਟ ਮਾਰੀ ਗਈ ਹੈ ਤੇ ਇਸ ਸਬੰਧੀ ਫ਼ੌਜਦਾਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 

 

 

fbbg-image

Latest News
Magazine Archive