ਮਨ ਕੌਰ ਨੂੰ ਏਸ਼ਿਆਈ ਮਾਸਟਰਜ਼ ਅਥਲੈਟਿਕਸ ਲਈ ਨਹੀਂ ਮਿਲਿਆ ਚੀਨ ਦਾ ਵੀਜ਼ਾ


ਚੰਡੀਗੜ੍ਹ - ਸੌ ਸਾਲਾਂ ਤੋਂ ਵੱਧ ਉਮਰ ਦੀ ਅਥਲੀਟ ਮਨ ਕੌਰ ਵੀਜ਼ਾ ਨਾ ਮਿਲਣ ਕਾਰਨ ਚੀਨ ਵਿੱਚ 20ਵੀਂ ਏਸ਼ਿਆਈ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਗ ਨਹੀਂ ਲੈ ਸਕੇਗੀ। ਉਨ੍ਹਾਂ ਦੇ 79 ਸਾਲਾ ਪੁੱਤਰ ਗੁਰਦੇਵ ਸਿੰਘ ਨੇ ਅੱਜ ਦੰਸਿਆ ਕਿ ਚੀਨੀ ਐਂਬੇਸੀ ਨੇ ਮਨ ਕੌਰ ਦੇ ਵੀਜ਼ੇ ਨੂੰ ਇਹ ਕਹਿੰਦੇ ਹੋਏ ਨਾਮਨਜ਼ੂਰ ਕਰ ਦਿੱਤਾ ਕਿ ਉਨ੍ਹਾਂ ਕੋਲ ਪ੍ਰਬੰਧਕਾਂ ਦਾ ਨਿੱਜੀ ਸੱਦਾ ਨਹੀਂ ਹੈ। ਚੰਡੀਗੜ੍ਹ ਦੀ 101 ਸਾਲਾ ਮਨ ਕੌਰ ਨੇ ਇਸ ਸਾਲ ਆਕਲੈਂਡ ਵਿੱਚ ਹੋਈਆਂ ਵਿਸ਼ਵ ਮਾਸਟਰਜ਼ ਖੇਡਾਂ ਦੌਰਾਨ 100 ਮੀਟਰ ਦੌੜ ਵਿੱਚ ਅੱਵਲ ਰਹੀ ਸੀ। ਮਨ ਕੌਰ ਤੇ ਗੁਰਦੇਵ ਸਿੰਘ ਨੂੰ 24 ਸਤੰਬਰ ਤੋਂ ਚੀਨ ਵਿੱਚ ਸ਼ੁਰੂ ਹੋਣ ਵਾਲੀਆਂ ਖੇਡਾਂ ਵਿੱਚ ਭਾਗ ਲੈਣਾ ਸੀ। ਗੁਰਦੇਵ ਸਿੰਘ ਨੇ ਕਿਹਾ ਕਿ ਕਿਹਾ ਕਿ ਉਨ੍ਹਾਂ ਆਪਣੇ ਵੀਜ਼ੇ ਦੀ ਅਰਜ਼ੀ ਵਿੱਚ ਮਾਸਟਰਜ਼ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦਾ ਪੱਤਰ ਵੀ ਲਾਇਆ ਸੀ ਪਰ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੋਵਾਂ ਕੋਲ ਨਿੱਜੀ ਸੱਦਾ ਨਹੀਂ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਮਨ ਕੌਰ ਨੂੰ ਇਸ ਟੂਰਨਾਮੈਂਟ ਦੀ 100 ਤੇ 200 ਮੀਟਰ ਦੌੜ ਤੋਂ ਇਲਾਵਾ ਗੋਲਾ ਸੁੱਟਣ ਅਤੇ ਨੇਜ਼ਾ ਸੁੱਟਣ ਦੇ ਮੁਕਾਬਲੇ ਹਿੱਸਾ ਲੈਣਾ ਸੀ। ਮਨ ਕੌਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਵੀਜ਼ਾ ਨਾ ਮਿਲਣ ਤੋਂ ਨਿਰਾਸ਼ ਹੈ ਕਿਉਂਕਿ ਉਹ ਉੱਥੇ ਕੁਝ ਤਗ਼ਮੇ ਜਿੱਤ ਸਕਦੀ ਸੀ। ਇਸ ਮੁਕਾਬਲੇ ਲਈ ਉਹ ਪਿਛਲੇ ਕਈ ਹਫ਼ਤਿਆਂ ਤੋਂ ਟਰੇਨਿੰਗ ਲੈ ਰਹੀ ਸੀ। ਉਸ ਨੇ ਕਿਹਾ ਕਿ ਵੀਜ਼ਾ ਰੱਦ ਹੋਣ ਹੋਣ ਉਸ ਲਈ ਹੈਰਾਨੀ ਵਾਲੀ ਗੱਲ ਹੈ।
 

 

 

fbbg-image

Latest News
Magazine Archive