ਇੰਗਲੈਂਡ ਨੇ 2-1 ਨਾਲ ਜਿੱਤੀ ਟੈਸਟ ਸੀਰੀਜ਼


ਲੰਡਨ - ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ (42 ਦੌੜਾਂ ’ਤੇ ਸੱਤ ਵਿਕਟਾਂ) ਦੇ ਕਹਿਰ ਨਾਲ ਇੰਗਲੈਂਡ ਨੇ ਵੈਸਟ ਇੰਡੀਜ਼ ਨੂੰ ਤੀਜੇ ਤੇ ਆਖਰੀ ਟੈਸਟ ਮੈਚ ਦੇ ਤੀਜੇ ਹੀ ਦਿਨ ਨੌਂ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ। ਐਂਡਰਸਨ ਦੀ ਗੇਂਦਬਾਜ਼ੀ ਅੱਗੇ ਵਿੰਡੀਜ਼ ਦੀ ਦੂਜੀ ਪਾਰੀ ਸਿਰਫ਼ 177 ਦੌੜਾਂ ਬਣਾ ਕੇ ਢੇਰ ਹੋ ਗਈ ਜਿਸ ਨਾਲ ਇੰਗਲੈਂਡ ਨੂੰ ਜਿੱਤ ਲਈ 107 ਦੌੜਾਂ ਦਾ ਮਾਮੂਲੀ ਟੀਚਾ ਦਿੱਤਾ। ਇੰਗਲੈਂਡ ਨੇ 28 ਓਵਰਾਂ ’ਚ ਇੱਕ ਵਿਕਟ ਗੁਆ ਕੇ 107 ਦੌੜਾਂ ਬਣਾ ਕੇ ਮੈਚ ਤੇ ਸੀਰੀਜ਼ ਆਪਣੇ ਨਾਂ ਕਰ ਲਈ। ਓਪਨਰ ਅਲੇਸਟੇਅਰ ਕੁੱਕ 17 ਦੌੜਾਂ ਬਣਾ ਕੇ ਆਊਟ ਹੋਇਆ। ਮਾਰਕ ਸਟੋਨਮੈਨ ਨੇ ਨਾਬਾਦ 40 ਤੇ ਟੌਮ ਵੇਸਲੀ ਨੇ ਨਾਬਾਦ 44 ਦੌੜਾਂ ਬਣਾ ਕੇ ਇੰਗਲੈਂਡ ਨੂੰ ਜਿੱਤ ਤੱਕ ਪਹੁੰਚਾ ਦਿੱਤਾ। ਦੋਵਾਂ ਨੇ ਦੂਜੀ ਵਿਕਟ ਲਈ 72 ਦੌੜਾਂ ਦੀ ਜੇਤੂ ਭਾਈਵਾਲੀ ਕੀਤੀ। ਇੰਗਲੈਂਡ ਨੇ ਤੀਜੇ ਦਿਨ ਦੇ ਦੂਜੇ ਸੈਸ਼ਨ ’ਚ ਹੀ ਮੈਚ ਸਮਾਪਤ ਕਰ ਦਿੱਤਾ। ਐਂਡਰਸਨ ਨੇ 20.1 ਓਵਰਾਂ ’ਚ 42 ਦੌੜਾਂ ਦੇ ਕੇ ਸੱਤ ਵਿਕਟਾਂ ਹਾਸਲ ਕੀਤੀਆਂ। ਸਟੁਅਰਟ ਬਰਾਡ ਨੇ 35 ਦੌੜਾਂ ਦੇ ਦੋ ਅਤੇ ਟੌਬੀ ਰੋਲੈਂਡ ਜੌਨਸ ਨੂੰ 31 ਦੌੜਾਂ ’ਤੇ ਇੱਕ ਵਿਕਟ ਮਿਲੀ। ਦੋਵਾਂ ਦੇਸ਼ਾਂ ਵਿਚਾਲੇ ਹੁਣ ਇੱਲੌਤਾ ਟੀ-20 ਮੈਚ 16 ਸਤੰਬਰ ਨੂੰ ਖੇਡਿਆ ਜਾਵੇਗਾ ਜਦਕਿ ਦੋਵਾਂ ਵਿਚਾਲੇ ਪੰਜ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ 19 ਸਤੰਬਰ ਸ਼ੁਰੂ ਹੋਵੇਗੀ। 

 

 

fbbg-image

Latest News
Magazine Archive