ਭਾਰਤ ਨੇ ਸ੍ਰੀਲੰਕਾ ਨੂੰ ਟਵੰਟੀ-20 ਵਿੱਚ ਵੀ ਪਛਾੜਿਆ


*   ਸੱਤ ਵਿਕਟਾਂ ਨਾਲ ਕੀਤੀ ਜਿੱਤ ਦਰਜ; ਕੋਹਲੀ ਬਣਿਆ ‘ਮੈਨ ਆਫ ਦਿ ਮੈਚ’
ਕੋਲੰਬੋ - ਇੱਥੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਕੋ ਇਕ ਟਵੰਟੀ-20 ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਵੱਲੋਂ ਜਿੱਤ ਲਈ ਮਿਲੇ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 19.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਉਤੇ 174 ਦੌੜਾਂ ਬਣਾਈਆਂ। ਕੋਹਲੀ ਨੂੰ ‘ਮੈਨ ਆਫ਼ ਦਿ ਮੈਚ’ ਦਾ ਖ਼ਿਤਾਬ ਦਿੱਤਾ ਗਿਆ। ਉਸ ਨੇ 54 ਗੇਂਦਾਂ ਉਤੇ 82 ਦੌੜਾਂ ਬਣਾਈਆਂ। ਲੋਕੇਸ਼ ਰਾਹੁਲ ਨੇ 24 ਅਤੇ ਮਨੀਸ਼ ਪਾਂਡੇ ਨੇ ਨਾਬਾਦ 51 ਦੌੜਾਂ ਦਾ ਯੋਗਦਾਨ ਦਿੱਤਾ। ਰੋਹਿਤ ਸ਼ਰਮਾ ਨੌਂ ਦੌੜਾਂ ਬਣਾ ਕੇ ਮਲਿੰਗਾ ਦੀ ਗੇਂਦ ਉਤੇ ਆਊਟ ਹੋਇਆ। ਇਸ ਤੋਂ ਪਹਿਲਾਂ ਮਹਿਮਾਨ ਟੀਮ ਵੱਲੋਂ ਬੱਲੇਬਾਜ਼ੀ ਕਰਨ ਦੇ ਮਿਲੇ ਸੱਦੇ ’ਤੇ ਮੇਜ਼ਬਾਨ ਸ੍ਰੀਲੰਕਾ ਨੇ ਦਿਲਸ਼ਾਨ ਮੁਨਾਵੀਰਾ ਦੇ ਨੀਮ ਸੈਂਕੜੇ ਦੀ ਬਦੌਲਤ ਨਿਰਧਾਰਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਉਤੇ 170 ਦੌੜਾਂ ਬਣਾਈਆਂ। ਮੁਨਾਵੀਰਾ ਨੇ 29 ਗੇਂਦਾਂ ਵਿੱਚ 53 ਦੌੜਾਂ ਦੀ ਪਾਰੀ ਖੇਡੀ। ਕਪਤਾਨ ਵਜੋਂ ਪਹਿਲਾ ਮੈਚ ਖੇਡ ਰਿਹਾ ਉਪੁਲ ਥਰੰਗਾ 5 ਦੌੜਾਂ ਨਾਲ ਸਸਤੇ ਵਿੱਚ ਹੀ ਪੈਵੇਲੀਅਨ ਪਰਤ ਗਿਆ। ਭਾਰਤ ਲਈ ਯੁਜਵੇਂਦਰ ਚਾਹਲ ਨੇ 43 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
 

 

 

fbbg-image

Latest News
Magazine Archive