ਅਰਜੁਨ ਪੁਰਸਕਾਰ ਮਿਲਣ ਬਾਰੇ ਕਦੀ ਨਹੀਂ ਸੀ ਸੋਚਿਆ: ਹਰਮਨਪ੍ਰੀਤ


ਨਵੀਂ ਦਿੱਲੀ - ਮਹਿਲਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਕਦੀ ਵੀ ਇਸ ਵੱਕਾਰੀ ਅਰਜੁਨ ਪੁਰਸਕਾਰ ਹਾਸਲ ਕਰਨ ਬਾਰੇ ਨਹੀਂ ਸੀ ਸੋਚਿਆ ਜੋ ਉਸ ਨੂੰ ਭਲਕੇ ਇੱਥੇ ਦਿੱਤਾ ਜਾਵੇਗਾ। ਹਰਮਨਪ੍ਰੀਤ ਉਨ੍ਹਾਂ 17 ਖਿਡਾਰੀਆਂ ’ਚ ਸ਼ੁਮਾਰ ਹੈ ਜਿਨ੍ਹਾਂ ਨੂੰ ਭਲਕੇ ਰਾਸ਼ਟਰਪਤੀ ਵੱਲੋਂ ਅਰਜੁਨ ਪੁਰਸਕਾਰ ਦਿੱਤੇ ਜਾਣਗੇ।
ਮਹਿਲਾ ਟੀਮ ਦੀ ਇਸ ਆਲਰਾਉਂਡਰ ਨੇ ਖੇਡ ਪ੍ਰਤਿਭਾ ਖੋਜ ਪੋਰਟਲ ਦੀ ਲਾਂਚਿੰਗ ਮੌਕੇ ਕਿਹਾ, ‘ਇੱਕ ਖਿਡਾਰੀ ਲਈ ਸਰਕਾਰ ਵੱਲੋਂ ਮਿਲਣ ਵਾਲੀ ਕਿਸੇ ਵੀ ਤਰ੍ਹਾਂ ਦੀ ਪਛਾਣ ਤੁਹਾਡਾ ਆਤਮ ਵਿਸ਼ਵਾਸ ਵਧਾਉਂਦੀ ਹੈ। ਅਰਜੁਨ ਪੁਰਸਕਾਰ ਹਾਸਲ ਕਰਨਾ ਕਿਸੇ ਵੀ ਖਿਡਾਰੀ ਦਾ ਸੁਫ਼ਨਾ ਹੁੰਦਾ ਹੈ।’ ਉਸ ਨੇ ਕਿਹਾ ਕਿ ਉਹ ਸਰਕਾਰ ਦੀ ਸ਼ੁਕਰਗੁਜ਼ਾਰ ਹੈ ਕਿ ਉਸ ਇਸ ਇਸ ਸਨਮਾਨ ਦੇ ਯੋਗ ਸਮਝਿਆ ਗਿਆ ਅਤੇ ਉਹ ਇਸ ਲਈ ਬਹੁਤ ਖੁਸ਼ ਵੀ ਹੈ। ਇਸ ਨਾਲ ਉਸ ਨੂੰ ਭਵਿੱਖ ’ਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਮਿਲੇਗੀ। ਹਰਮਨਪ੍ਰੀਤ ਨੇ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ 171 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਸੀ। ਉਸ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਭਾਰਤ ’ਚ ਜਲਦੀ ਹੀ ਮਹਿਲਾ ਆਈਪੀਐਲ ਦੀ ਸ਼ੁਰੂਆਤ ਹੋਵੇ। ਉਸ ਨੇ ਕਿਹਾ, ‘ਸਾਨੂੰ ਮਹਿਲਾ ਬਿੱਗ ਬੈਸ਼ (ਆਸਟਰੇਲੀਆ ’ਚ), ਕੀਆ ਸੁਪਰ ਲੀਗ (ਇੰਗਲੈਂਡ ’ਚ) ਵਰਗੀਆਂ ਹੋਰ ਲੀਗਾਂ ’ਚ ਖੇਡਣ ਦਾ ਮੌਕਾ ਮਿਲਦਾ ਹੈ। ਜੇਕਰ ਭਾਰਤ ’ਚ ਮਹਿਲਾ ਆਈਪੀਐਲ ਹੁੰਦਾ ਹੈ ਤਾਂ ਇਹ ਵੱਡਾ ਹੋਵੇਗਾ। ਮੈਨੂੰ ਲਗਦਾ ਹੈ ਕਿ ਬੀਸੀਸੀਆਈ ਇਸ ’ਤੇ ਵਿਚਾਰ ਕਰ ਰਿਹਾ ਹੈ।

 

 

fbbg-image

Latest News
Magazine Archive