ਜ਼ਖ਼ਮੀ ਨੀਰਜ ਚੋਪੜਾ ਡਾਇਮੰਡ ਲੀਗ ਤੋਂ ਬਾਹਰ


ਨਵੀਂ ਦਿੱਲੀ - ਭਾਰਤ ਦਾ ਚੋਟੀ ਦਾ ਨੇਜ਼ਾ ਸੁਟਾਵਾ ਅਥਲੀਟ ਨੀਰਜ ਚੋਪੜਾ ਜ਼ਿਊਰਿਖ਼ ’ਚ ਡਾਇਮੰਡ ਲੀਗ ਫਾਈਨਲਜ਼ ਦੌਰਾਨ ਜ਼ਖ਼ਮੀ ਹੋ ਗਿਆ, ਜਿਸ ਕਾਰਨ ਉਹ ਮੁਕਾਬਲੇ ’ਚ ਆਪਣੇ ਆਖਰੀ ਗੇੜ ਤੋਂ ਬਾਹਰ ਹੋ ਗਿਆ। ਜੂਨੀਅਰ ਵਿਸ਼ਵ ਰਿਕਾਰਡ ਧਾਰਕ ਇਸ 19 ਸਾਲ ਖਿਡਾਰੀ ਨੇ ਗਰੋਈਨ ਦੀ ਸੱਟ ਕਾਰਨ ਪੰਜਵੀਂ ਤੇ ਛੇਵੀਂ ਕੋਸ਼ਿਸ਼ ’ਚ ਹਿੱਸਾ ਨਹੀਂ ਲਿਆ।
ਉਸ ਨੇ ਆਪਣੀ ਪਹਿਲੀ ਕੋਸ਼ਿਸ਼ ’ਚ 83.80 ਮੀਟਰ ਦੂਰ ਨੇਜ਼ਾ ਸੁੱਟਿਆ ਸੀ ਜਿਸ ਨਾਲ ਉਹ ਸੱਤਵੇਂ ਸਥਾਨ ’ਤੇ ਰਿਹਾ। ਉਸ ਨੇ ਆਪਣੀ ਦੂਜੀ ਕੋਸ਼ਿਸ਼ ’ਚ ਫਾਉਲ ਕੀਤਾ ਅਤੇ ਤੀਜੀ ਕੋਸ਼ਿਸ਼ ’ਚ 83.39 ਮੀਟਰ ਹੀ ਨੇਜ਼ਾ ਸੁੱਟ ਸਕਿਆ। ਨੀਰਜ ਨੇ ਪੀਟੀਆਈ ਨੂੰ ਦੱਸਿਆ, ‘ਤੀਜੇ ਦੌਰ ਦੇ ਥਰੋਅ ਦੌਰਾਨ ਮੇਰੇ ਪੱਠਿਆਂ ’ਚ ਖਿੱਚ ਪੈ ਗਈ। ਮੈਂ ਚੌਥੀ ਥਰੋ ਲਈ ਕੋਸ਼ਿਸ਼ ਕੀਤੀ, ਪਰ ਦਰਦ ਕਾਰਨ ਮੈਂ ਰਨ ਅਪ ’ਤੇ ਹੀ ਰੁੱਕ ਗਿਆ।’ ਇਸ ਕਾਰਨ ਉਸ ਦੀ ਚੌਥੀ ਕੋਸ਼ਿਸ਼ ਵੀ ਫਾਉਲ ਮੰਨੀ ਗਈ। ਹਰ ਖਿਡਾਰੀ ਨੂੰ ਨੇਜ਼ਾ ਸੁੱਟਣ ਦੇ ਛੇ ਮੌਕੇ ਮਿਲਦੇ ਹਨ। ਨੀਰਜ ਨੇ ਕਿਹਾ ਕਿ ਇਸ ਮਗਰੋਂ ਉਸ ਨੇ ਮੁਕਾਬਲੇ ’ਚ ਹਿੱਸਾ ਨਹੀਂ ਲਿਆ, ਆਖਰੀ ਦੋ ਥਰੋਅ ਨਹੀਂ ਕੀਤੇ। ਇਸ ਨੌਜਵਾਨ ਅਥਲੀਟ ਤੋਂ ਪੁੱਛਿਆ ਗਿਆ ਕਿ ਉਸ ਦੀ ਸੱਟ ਮਾਮੂਲੀ ਹੈ ਜਾਂ ਗੰਭੀਰ, ਤਾਂ ਉਸ ਨੇ ਕਿਹਾ ਕਿ ਜੇਕਰ ਇਹ ਮਾਮੂਲੀ ਹੁੰਦੀ ਤਾਂ ਉਹ ਆਖਰੀ ਦੋ ਮੌਕੇ ਨਹੀਂ ਗੁਆਉਂਦਾ।
ਭਾਰਤੀ ਅਥਲੈਟਿਕਸ ਫੈਡਰੇਸ਼ਨ ਦਾ ਕੋਈ ਵੀ ਅਧਿਕਾਰੀ ਇਸ ਘਟਨਾ ਤੋਂ ਜਾਣੂ ਨਹੀਂ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਗ਼ਮਾ ਜੇਤੂ ਚੈੱਕ ਗਣਰਾਜ ਦੇ ਜੈਕਬ ਵੇਡਲੇਚ ਨੇ 88.50 ਮੀਟਰ ਨੇਜ਼ਾ ਸੁੱਟ ਕੇ ਸੋਨ ਤਗ਼ਮਾ ਜਿੱਤਿਆ ਜਦਕਿ ਜਰਮਨੀ ਦੇ ਮੌਜੂਦਾ ਓਲੰਪਿਕ     ਚੈਂਪੀਅਨ ਥਾਮਸ ਰੋਹਲਰ (86.59 ਮੀਟਰ) ਦੂਜੇ ਅਤੇ ਫਿਨਲੈਂਡ ਦਾ ਟੇਰੋ ਪਿਟਕਾਮਾਕੀ (86.57 ਮੀਟਰ) ਤੀਜੇ ਸਥਾਨ ’ਤੇ ਰਿਹਾ। ਜਰਮਨੀ ਦਾ ਵਿਸ਼ਵ ਚੈਂਪੀਅਨ ਯੋਹਾਨੇਸ ਵੇਟੇਰ ਨੂੰ 86.15 ਮੀਟਰ ਨਾਲ ਚੌਥੇ ਸਥਾਨ ’ਤੇ ਸਬਰ ਕਰਨਾ ਪਿਆ।    

 

 

fbbg-image

Latest News
Magazine Archive