ਅਰੱਈਆ ਵਿੱਚ ਕੈਫ਼ੀਅਤ ਐਕਸਪ੍ਰੈੱਸ ਪਟੜੀ ਤੋਂ ਲੱਥੀ, 100 ਜ਼ਖ਼ਮੀ


ਲਖਨਊ/ਅਰੱਈਆ - ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਅਰੱਈਆ ਵਿੱਚ ਰੇਲਵੇ ਦੇ ਕੰਮ ਲਈ ਨਿਰਮਾਣ ਸਮੱਗਰੀ ਲੈ ਜਾ ਰਹੇ ਡੰਪਰ ਨਾਲ ਟਕਰਾਉਣ ਮਗਰੋਂ ਕੈਫੀਅਤ ਐਕਸਪ੍ਰੈੱਸ ਦੇ 10 ਡੱਬੇ ਪਟੜੀ ਤੋਂ ਉਤਰ ਗਏ। ਇਸ ਕਾਰਨ ਘੱਟੋ ਘੱਟ 100 ਯਾਤਰੀ ਜ਼ਖ਼ਮੀ ਹੋ ਗਏ। ਹਾਲਾਂਕਿ ਰੇਲਵੇ ਨੇ ਕਿਹਾ ਕਿ ਹਾਦਸੇ ਵਿੱਚ 25 ਜਣੇ ਜ਼ਖ਼ਮੀ ਹੋਏ ਅਤੇ ਡੰਪਰ ਉਨ੍ਹਾਂ ਦਾ ਨਹੀਂ ਹੈ। ਅਰੱਈਆ ਦੇ ਐਸਪੀ ਸੰਜੈ ਤਿਆਗੀ ਨੇ ਕਿਹਾ ਕਿ 10 ਡੱਬੇ ਪਟੜੀ ਤੋਂ ਉਤਰੇ ਅਤੇ 100 ਯਾਤਰੀ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਸੈਫਈ ਅਤੇ ਇਟਾਵਾ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਕੁੱਝ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਮਗਰੋਂ ਹਸਪਤਾਲਾਂ ਵਿੱਚੋਂ ਛੁੱਟੀ ਦੇ ਦਿੱਤੀ ਗਈ। ਇਹ ਗੱਡੀ ਆਜ਼ਮਗੜ੍ਹ ਤੋਂ ਦਿੱਲੀ ਜਾ ਰਹੀ ਸੀ, ਜੋ ਵੱਡੇ ਤੜਕੇ 2:50 ਵਜੇ ਪਾਟਾ ਤੇ ਅਛਾਲਦਾ ਰੇਲਵੇ ਸਟੇਸ਼ਨਾਂ ਵਿਚਕਾਰ ਪਟੜੀ ਤੋਂ ਲੱਥੀ।
ਇਸ ਦੌਰਾਨ ਅੱਜ ਸ਼ਾਮੀਂ ਤਾਮਿਲਨਾਡੂ ਦੇ ਵਿਲੂਪੁਰਮ ਵਿੱਚ ਫਾਟਕ ਰਹਿਤ ਲਾਂਘੇ ਉਤੇ ਰੇਲ ਗੱਡੀ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਦਿੱਲੀ ਵਿੱਚ ਰੇਲਵੇ ਅਧਿਕਾਰੀਆਂ ਨੇ ਇਸ ਨੂੰ ‘‘ਮਾਮੂਲੀ ਹਾਦਸਾ’’ ਦੱਸਿਆ। ਕੇਰਲਾ ਵਿੱਚ ਸ਼ਾਮੀਂ ਕੋਟਿਅਮ ਨੇੜੇ ਚਿੰਗਾਵਨਮ ਵਿੱਚ ਨਵੀਂ ਦਿੱਲੀ ਤੋਂ ਆ ਰਹੀ ਐਕਸਪ੍ਰੈੱਸ ਰੇਲ ਗੱਡੀ ਦੇ ਇੰਜਣ ਉਤੇ ਦਰੱਖਤ ਦਾ ਟਾਹਣ ਡਿੱਗ ਗਿਆ। ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। 

 

 

fbbg-image

Latest News
Magazine Archive