ਡੇਰਾ ਮੁਖੀ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਸਖ਼ਤ ਚੌਕਸੀ


ਚੰਡੀਗੜ੍ਹ - ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲ ਰਹੇ ਸਾਧਵੀ ਨਾਲ ਬਲਾਤਕਾਰ ਦੇ ਕੇਸ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਹਰਿਆਣਾ ਤੇ ਪੰਜਾਬ ਦੇ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਸਿਰਸਾ, ਜਿਥੇ ਡੇਰੇ ਦਾ ਹੈੱਡਕੁਆਰਟਰ ਹੈ, ਵਿੱਚ ਐਸਪੀ ਸਮੇਤ ਚਾਰ ਅਹਿਮ ਅਹੁਦੇ ਖਾਲੀ ਪਏ ਹਨ। ਦੱਸਣਯੋਗ ਹੈ ਕਿ ਸਿਰਸਾ ਜ਼ਿਲ੍ਹਾ ਵਿੱਚ 14 ਦਿਨਾਂ ਤੋਂ ਐਸਪੀ ਦਾ ਅਹੁਦਾ ਖਾਲੀ ਪਿਆ ਹੈ। ਇਸ ਤੋਂ ਇਲਾਵਾ ਕਾਲਾਂਵਾਲੀ, ਡੱਬਵਾਲੀ ਤੇ ਏਲਨਾਬਾਦ ਵਿੱਚ ਐਸਡੀਐਮਜ਼ ਦੀਆਂ ਪੋਸਟਾਂ ਇਕ ਮਹੀਨੇ ਤੋਂ ਖਾਲੀ ਹਨ।
ਪੰਚਕੂਲਾ ਵਿਖੇ ਸੀਬੀਆਈ ਦੀ ਅਦਾਲਤ ’ਚ ਸਾਧਵੀ ਨਾਲ ਕਥਿਤ ਤੌਰ ’ਤੇ ਬਲਾਤਕਾਰ ਅਤੇ ਕਤਲ ਦੇ ਦੋ ਕੇਸਾਂ ਦੀ ਸੁਣਵਾਈ ਚੱਲ ਰਹੀ ਹੈ। ਬਲਾਤਕਾਰ ਕੇਸ ਅੰਤਿਮ ਪੜਾਅ ਉਤੇ ਪਹੁੰਚ ਗਿਆ ਹੈ ਅਤੇ ਸੀਬੀਆਈ ਅਦਾਲਤ ਵੱਲੋਂ ਹੁਣ ਕਿਸੇ ਵੀ ਸਮੇਂ ਫ਼ੈਸਲਾ ਸੁਣਾਇਆ ਜਾ ਸਕਦਾ ਹੈ। ਸੀਬੀਆਈ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ, ‘ਇਸ ਕੇਸ ’ਚ ਬਹਿਸ ਮੁਕੰਮਲ ਹੋ ਗਈ ਹੈ ਅਤੇ ਭਲਕੇ ਅੰਤਿਮ ਸੁਣਵਾਈ    ਹੋਵੇਗੀ। ਇਸ ਬਾਅਦ ਕੇਸ ਫ਼ੈਸਲੇ ਉਤੇ ਪੁੱਜ ਜਾਵੇਗਾ ਅਤੇ ਹੁਣ ਅਦਾਲਤ ਉਤੇ ਨਿਰਭਰ ਹੈ ਕਿ ਉਹ ਕਦੋਂ ਫ਼ੈਸਲਾ ਸੁਣਾਵੇਗੀ।’ ਸੂਤਰਾਂ ਮੁਤਾਬਕ ਇਸ ਕੇਸ ਦੇ ਫ਼ੈਸਲੇ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਵਿੱਚ ਅਧਿਕਾਰੀਆਂ ਨੇ ਅੱਜ ਪੁਲੀਸ ਨੂੰ ਚੌਕਸ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਸੀਬੀਆਈ ਅਦਾਲਤ ਦੇ ਡੇਰਾ ਮੁਖੀ ਖ਼ਿਲਾਫ਼ ਫ਼ੈਸਲਾ ਆਉਣ ਦੇ ਮੱਦੇਨਜ਼ਰ ਦੋਵੇਂ ਸੂਬਿਆਂ ਦੀ ਪੁਲੀਸ ਨੂੰ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਹੈ। ਇਨ੍ਹਾਂ ਦੋਵੇਂ ਸੂਬਿਆਂ ਵਿੱਚ ਡੇਰਾ ਸਿਰਸਾ ਦੇ ਵੱਡੀ ਗਿਣਤੀ ਪ੍ਰੇਮੀ ਹਨ। ਜੇਕਰ ਫ਼ੈਸਲਾ ਡੇਰਾ ਮੁਖੀ ਖ਼ਿਲਾਫ਼ ਆਇਆ ਤਾਂ
ਪੰਜਾਬ ਨੇ ਨੀਮ ਫੌ਼ਜੀ ਬਲਾਂ ਦੀਆਂ 256 ਕੰਪਨੀਆਂ ਮੰਗੀਆਂ
ਚੰਡੀਗੜ੍ਹ - ਡੇਰਾ ਮੁਖੀ ਖ਼ਿਲਾਫ਼ ਅਦਾਲਤੀ ਫ਼ੈਸਲੇ ਦੇ ਮੱਦੇਨਜ਼ਰ ਪੰਜਾਬ ਵੱਲੋਂ ਕੇਂਦਰ ਸਰਕਾਰ ਤੋਂ ਨੀਮ ਫੌਜੀ ਬਲਾਂ ਦੀਆਂ 256 ਕੰਪਨੀਆਂ ਮੰਗੀਆਂ ਗਈਆਂ ਹਨ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਨੇ ਇਸ ਸਿਲਸਿਲੇ ’ਚ ਅੱਜ ਕੇਂਦਰੀ ਗ੍ਰਹਿ ਸਕੱਤਰ ਨਾਲ ਨਵੀਂ ਦਿੱਲੀ ’ਚ ਮੀਟਿੰਗ ਕੀਤੀ, ਜਿਸ ’ਚ ਡੀਜੀਪੀ ਸੁਰੇਸ਼ ਅਰੋੜਾ ਵੀ ਸ਼ਾਮਲ ਸਨ। ਬੈਠਕ ਦੌਰਾਨ ਕੇਸ ਦੇ ਸੰਭਾਵੀਂ ਫੈ਼ਸਲੇ ਦੇ ਮੱਦਨੇਜ਼ਰ 21 ਤੋਂ 31 ਅਗਸਤ ਤਕ ਪੰਜਾਬ ਨੂੰ ਨੀਮ ਫੌਜੀ ਬਲਾਂ ਦੀਆਂ 256 ਕੰਪਨੀਆਂ ਦੇਣ ਲਈ ਕਿਹਾ ਗਿਆ ਹੈ।
ਡੇਰੇ ਵੱਲੋਂ ਪ੍ਰੇਮੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਬਠਿੰਡਾ -  ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਡੇਰੇ ਵੱਲੋਂ ਪੈਰੋਕਾਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਡੇਰਾ ਮੁਖੀ ਵੀ ਪੈਰੋਕਾਰਾਂ ਨੂੰ ਸ਼ਾਂਤੀ ਲਈ ਸੰਦੇਸ਼ ਦੇ ਰਹੇ ਹਨ। ਡੇਰਾ ਸਿਰਸਾ ‘ਚ ਡੇਰਾ ਮੁਖੀ ਦਾ 50ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ 10 ਅਗਸਤ ਤੋਂ ਰੋਜ਼ਾਨਾ ਸਮਾਗਮ ਚੱਲ ਰਹੇ ਹਨ। ਸੂਤਰਾਂ ਅਨੁਸਾਰ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਸਲਾਬਤਪੁਰਾ ਡੇਰੇ ’ਚ ਰੋਜ਼ਾਨਾ ਨਾਮ ਚਰਚਾ ਹੋ ਰਹੀ ਹੈ।

 
Latest News
Magazine Archive