ਵਿਰੋਧੀਆਂ ਦੇ ਖ਼ਾਤਮੇ ਲਈ ਕੇਡਰ ਨੂੰ ਵਰਤ ਰਹੀ ਹੈ ਸੀਪੀਆਈ (ਐਮ): ਜੇਤਲੀ


ਤਿਰੂਵਨੰਤਪੁਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੇਰਲਾ ਵਿੱਚ ਸੱਤਾਧਾਰੀ ਸੀਪੀਆਈ(ਐਮ) ਦੀ ਸੂਬੇ ਵਿੱਚ ਰਾਜਸੀ ਹਿੰਸਾ ਲਈ ਆਲੋਚਨਾ ਕਰਦਿਆਂ ਵਿਰੋਧੀ ਪਾਰਟੀ ਦੇ ਵਰਕਰਾਂ ਨੂੰ ‘ਖ਼ਤਮ’ ਲਈ ਆਪਣੇ ਕੇਡਰ ਦੀ ‘ਵਰਤੋਂ’ ਕਰਨ ਦਾ ਦੋਸ਼ ਲਾਇਆ। ਮਾਰੇ ਗਏ ਆਰਐਸਐਸ ਵਰਕਰ ਰਾਜੇਸ਼ ਐਡਵਾਕੋਡ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਬਾਅਦ ਇਥੇ ਸੋਗ ਮੀਟਿੰਗ ਦੌਰਾਨ ਸ੍ਰੀ ਜੇਤਲੀ ਨੇ ਕਿਹਾ ਕਿ ਆਰਐਸਐਸ ਅਤੇ ਭਾਜਪਾ ਨੂੰ ਹਿੰਸਾ ਨਾਲ ਦਬਾਇਆ ਨਹੀਂ ਜਾ ਸਕਦਾ।
ਉਨ੍ਹਾਂ ਨੇ ‘ਕੇਰਲਾ ਵਿੱਚ ਚੱਲ ਰਹੀ ਹਿੰਸਾ ਦੀ ਗਾਥਾ’ ਉਤੇ ਉਨ੍ਹਾਂ ਲੋਕਾਂ ਦੀ ‘ਮੁਕੰਮਲ ਚੁੱਪ’ ਉਤੇ ਸਵਾਲ ਉਠਾਏ ਜੋ ਦੇਸ਼ ਦੇ ਹੋਰ ਹਿੱਸੇ ਵਿੱਚ ਇਸੇ ਤਰ੍ਹਾਂ ਦੀ ਘਟਨਾ ਉਤੇ ਕਰਲਾਉਂਦੇ ਹਨ। ਕੇਂਦਰੀ ਮੰਤਰੀ ਨੇ ਸੀਪੀਆਈ(ਐਮ) ਉਤੇ ਆਪਣੇ ਕੇਡਰ ਦੀ ‘ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਵਰਤਣ ਅਤੇ ਹਿੰਸਾ ਦਾ ਮਾਹੌਲ ਤਿਆਰ ਕਰਨ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਪਾਰਟੀ ਨੂੰ ‘ਅੰਤਰਝਾਤ’ ਮਾਰਨ ਦੀ ਲੋੜ ਹੈ। ਕੇਂਦਰੀ ਮੰਤਰੀ ਨੇ ਕੇਰਲਾ ’ਚ ਹਿੰਸਾ ਵਧਣ ਲਈ ਸੱਤਾਧਾਰੀ ਪਾਰਟੀ ਨੂੰ ਦੋਸ਼ੀ ਠਹਿਰਾਇਆ, ਜਿਥੇ 29 ਜੁਲਾਈ ਨੂੰ ਇਕ ਗੈਂਗ ਵੱਲੋਂ ਰਾਜੇਸ਼ ਦੀ ਹੱਤਿਆ ਤੋਂ ਇਲਾਵਾ ਕਈ ਭਾਜਪਾ ਤੇ ਆਰਐਸਐਸ ਵਰਕਰਾਂ ਦੇ ਮਕਾਨਾਂ ਉਤੇ ਹਮਲੇ ਕੀਤੇ ਹਨ।
ਸ੍ਰੀ ਜੇਤਲੀ, ਜਿਨ੍ਹਾਂ ਦੀ ਫੇਰੀ ਨੂੰ ਭਾਜਪਾ ਦੀ ਇਸ ਮੁੱਦੇ ’ਤੇ ਦੇਸ਼ ਦਾ ਧਿਆਨ ਖਿੱਚਣ ਵਾਲੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ, ਨੇ ਕਿਹਾ ਕਿ ਐਲਡੀਐਫ ਸਰਕਾਰ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਜੇ ਤਕ ਕੋਈ ਕਦਮ ਨਹੀਂ ਚੁੱਕਿਆ ਹੈ। ਸੀਪੀਆਈ(ਐਮ) ਦੇ ਸੂਬਾਈ ਸਕੱਤਰ ਕੇ. ਬਾਲਾਕ੍ਰਿਸ਼ਨਨ ਨੇ ਦੋਸ਼ ਲਾਇਆ ਕਿ ਜੂਨ ਦੀ ਸ਼ੁਰੂਆਤ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਕੇਰਲਾ ਫੇਰੀ ਬਾਅਦ ਰਾਜਸੀ ਹਿੰਸਾ ਵਿੱਚ ਵਾਧਾ ਹੋਇਆ ਹੈ।
 

 

Latest News
Magazine Archive