ਗੱਲਬਾਤ ਹੀ ਚੀਨ ਨਾਲ ਵਿਵਾਦ ਦਾ ਇਕੋ-ਇਕ ਹੱਲ: ਸਵਰਾਜ


ਨਵੀਂ ਦਿੱਲੀ/ਪੇਈਚਿੰਗ - ਭਾਰਤ ਦਾ ਕਹਿਣਾ ਹੈ ਕਿ ਚੀਨ ਨਾਲ ਸਰਹੱਦੀ ਰੇੜਕਾ ਜੰਗ ਨਾਲ ਨਹੀਂ ਸਗੋਂ ਦੁਵੱਲੀ ਗੱਲਬਾਤ ਨਾਲ ਹੀ ਹੱਲ ਹੋ ਸਕਦਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਆਖਿਆ ਕਿ ‘ਸਬਰ ਮੁਸ਼ਕਲਾਂ ਦੇ ਹੱਲ ਦੀ ਕੂੰਜੀ’ ਹੈ ਕਿਉਂਕਿ ਜੇ ਸਬਰ ਦਾ ਲੜ ਛੱਡਿਆ ਜਾਂਦਾ ਹੈ ਤਾਂ ਦੂਜੇ ਪਾਸੇ ਭੜਕਾਹਟ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਡੋਕਲਾਮ ਮਸਲੇ ਦੇ ਹੱਲ ਲਈ ਭਾਰਤ ਸਬਰ ਨਾਲ ਕੰਮ ਕਰੇਗਾ।
ਭਾਰਤ ਦੀ ਵਿਦੇਸ਼ ਨੀਤੀ ਸਬੰਧੀ ਉਨ੍ਹਾਂ ਆਖਿਆ ਕਿ ਫ਼ੌਜ ਸਦਾ ਤਿਆਰ ਬਰ ਤਿਆਰ ਹੈ ਕਿਉਂਕਿ ਉਹ ਜੰਗ ਲੜਨ ਲਈ ਹੀ ਬਣੀ ਹੈ ਪਰ ਜੰਗ ਨਾਲ ਮਸਲੇ ਹੱਲ ਨਹੀਂ ਹੋ ਸਕਦੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਮਸਲਾ ਦੁਵੱਲੀ ਗੱਲਬਾਤ ਨਾਲ ਹੱਲ ਕਰ ਲਿਆ ਜਾਵੇਗਾ। ਦੂਜੇ ਬੰਨੇ ਚੀਨ ਦਾ ਕਹਿਣਾ ਹੈ ਕਿ ਡੋਕਲਾਮ ਇਲਾਕੇ ਵਿੱਚ ਚੀਨ ਨੂੰ ਆਪਣੇ ਖਿੱਤੇ ਵਿੱਚ ਸੜਕ ਬਣਾਉਣ ਤੋਂ ਰੋਕਣ ਲਈ 48 ਫ਼ੌਜੀਆਂ ਪਿੱਛੇ ਸਰਹੱਦ ’ਤੇ ਵੱਡੀ ਗਿਣਤੀ ਫ਼ੌਜ ਵੀ ਖੜ੍ਹੀ ਸੀ।

 

 

fbbg-image

Latest News
Magazine Archive