ਡੋਵਾਲ ਵੱਲੋਂ ਸ਼ੀ ਜਿਨਪਿੰਗ ਨਾਲ ਮੁਲਾਕਾਤ


ਪੇਈਚਿੰਗ - ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ  ਤੇ ਬਰਿਕਸ ਮੁਲਕਾਂ ਦੇ ਹੋਰਨਾਂ ਉੱਚ ਸੁਰੱਖਿਆ ਅਧਿਕਾਰੀਆਂ ਨੇ ਅੱਜ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਬਰਿਕਸ ਦੇ ਮੈਂਬਰ ਦੇਸ਼ਾਂ ਦੀ ਆਪਸ ਵਿੱਚ ਸਹਿਯੋਗ ਤੇ ਭਰੋਸਾ ਵਧਾਉਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਹ ਮੁਲਾਕਾਤ ਚੀਨ ਤੇ ਭਾਰਤ ਵਿਚਾਲੇ ਡੋਲਕਾਮ ਸੈਕਟਰ ਨੂੰ ਲੈ ਕੇ ਚੱਲ ਰਹੇ ਤਣਾਅ ਵਿਚਾਲੇ ਹੋਈ। ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਨੂੰ ਲੈ ਕੇ ਦਿਨ ਭਰ ਚੱਲੀ ਵਿਚਾਰ ਚਰਚਾ ਮਗਰੋਂ ਬਰਿਕਸ ਮੁਲਕਾਂ (ਬਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ) ਦੇ ਉੱਚ ਸੁਰੱਖਿਆ ਅਧਿਕਾਰੀਆਂ ਨੇ ਸ਼ੀ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ। ਇਸ ਮੌਕੇ ਸ਼ੀ ਨੇ ਆਪਣੇ ਸੰਬੋਧਨ ’ਚ ਬਰਿਕਸ ਦੇ ਸੁਰੱਖਿਆ ਅਧਿਕਾਰੀਆਂ ਦੀ ਆਪਸ ਵਿੱਚ ਸਹਿਯੋਗ ਵਧਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸ਼ੀ ਜੋ ਕਿ ਇਸ ਸਾਲ ਬਰਿਕਸ ਗਰੁੱਪ ਦੀ ਪ੍ਰਧਾਨਗੀ ਕਰ ਰਹੇ ਹਨ, ਨੇ ਕਿਹਾ, ‘ਹਰ ਮੰਤਰੀ ਨੇ ਸਾਡਾ ਭਰੋਸਾ ਤੇ ਸੁਰੱਖਿਆ ਸਹਿਯੋਗ ਵਧਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਮੈਂ ਸਭ ਦਾ ਦਿਲੋਂ ਧੰਨਵਾਦੀ ਹਾਂ।’ ਉਨ੍ਹਾਂ ਮਤਾ ਪਾਸ ਕਰਾਉਣ ਦੀਆਂ ਦੋ ਕੋਸ਼ਿਸ਼ਾਂ ਦੋਵਾਂ ਹਾਕਮ ਤੇ ਵਿਰੋਧੀ ਧਿਰ ਦੀ ਜ਼ੋਰਦਾਰ ਨਾਅਰੇਬਾਜ਼ੀ ਕਾਰਨ ਨਾਕਾਮ ਰਹੀਆਂ। ਇਸ ਦੇ ਨਾਲ ਹੀ ਸਪੀਕਰ ਨੇ ਸਦਨ ਅਣਮਿਥੇ ਸਮੇਂ ਲਈ ਉਠਾ ਦਿੱਤਾ।
ਮਤੇ ਉਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਨੇ ਸ੍ਰੀ ਨਿਤੀਸ਼ ਕੁਮਾਰ ਤੇ ਉਨ੍ਹਾਂ ਦੇ ਨਵੇਂ ਜੋਟੀਦਾਰਾਂ ਨੂੰ ਖ਼ੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅੱਜ ਮੁੜ ਉਸੇ ਭਾਜਪਾ ਤੇ ਆਰਐਸਐਸ ਦੀ ‘ਗੋਦ ਵਿੱਚ ਬਹਿ’ ਗਏ ਹਨ, ਜਿਸ ਨੂੰ ਉਹ ਨਿੰਦਦੇ ਨਹੀਂ ਥੱਕਦੇ ਸਨ ਤੇ ਜਿਸ ਖ਼ਿਲਾਫ਼ ਉਨ੍ਹਾਂ ਨੂੰ ਫ਼ਤਵਾ ਮਿਲਿਆ ਸੀ। ਭਾਜਪਾ ਵੱਲੋਂ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੂੰ ਫ਼ਤਵਾ ‘ਕੰਮ ਕਰਨ’ ਦਾ ਮਿਲਿਆ ਹੈ, ਕਿਸੇ ਦੇ ਵਿਰੋਧ ਦਾ ਨਹੀਂ। ਕਾਂਗਰਸ ਵੱਲੋਂ ਬੋਲਦਿਆਂ ਸਦਾਨੰਦ ਸਿੰਘ ਨੇ ਵੀ ਸ੍ਰੀ ਨਿਤੀਸ਼ ਕੁਮਾਰ ’ਤੇ ‘ਵਿਸ਼ਵਾਸਘਾਤ’ ਦੇ ਦੋਸ਼ ਲਾਏ।  

 

 

fbbg-image

Latest News
Magazine Archive