ਬੈਡਮਿੰਟਨ: ਪ੍ਰਣਾਯ ਆਲਮੀ ਦਰਜਾਬੰਦੀ ਵਿੱਚ 17 ਵੇਂ ਸਥਾਨ ਉੱਤੇ


ਨਵੀਂ ਦਿੱਲੀ - ਭਾਰਤੀ ਬੈਡਮਿੰਟਨ ਖਿਡਾਰੀ ਐਚ ਐਸ ਪ੍ਰਣਾਯ ਯੂਐਸ ਓਪਨ ਗ੍ਰਾਂ ਪ੍ਰੀ ਗੋਲਡ ਦਾ ਖਿਤਾਬ ਜਿੱਤਣ ਸਦਕਾ ਵਿਸ਼ਵ ਬੈਡਮਿੰਟਨ ਫੈਡਰੇਸ਼ਨ ਦੀ ਤਾਜ਼ਾ ਦਰਜਾਬੰਦੀ ਵਿੱਚ ਛੇ ਸਥਾਨ ਅੱਗੇ ਵਧ ਕੇ 17 ਸਥਾਨ ਉੱਤੇ ਪੁੱਜ ਗਏ ਹਨ। ਸੱਟਾਂ ਤੋਂ ਉਭਰਨ ਬਾਅਦ ਵਾਪਸੀ ਕਰਨ ਵਾਲੇ ਪਾਰੂਪੱਲੀ ਕਸ਼ਯਪ ਨੇ ਵੀ ਯੂਐੱਸ ਓਪਨ ਦੇ ਫਾਈਨਲ ਵਿੱਚ ਥਾਂ ਬਣਾਈ ਸੀ। ਉਹ 12 ਸਥਾਨਾਂ ਦੀ ਛਾਲ ਮਾਰ ਕੇ 47ਵੇਂ ਸਥਾਨ ਉੱਤੇ ਪੁੱਜ ਗਏ ਹਨ। ਵਿਸ਼ਵ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕਰਨ ਵਾਲੇ ਚੌਥੇ ਭਾਰਤੀ ਸਮੀਰ ਵਰਮਾ ਨੂੰ ਵੀ ਚਾਰ ਸਥਾਨਾਂ ਦਾ ਫਾਇਦਾ ਹੋਇਆ ਹੈ। ਉਹ 28ਵੇਂ ਸਥਾਨ ਉੱਤੇ ਪੁੱਜ ਗਿਆ ਹੈ। ਪ੍ਰਣਯ ਦੇ ਅੱਗੇ ਵਧਣ ਨਾਲ ਚਾਰ ਪੁਰਸ਼ ਖਿਡਾਰੀ ਸਿਖ਼ਰਲੇ 20 ਖਿਡਾਰੀਆਂ ਵਿੱਚ ਪੁੱਜ ਗਏ ਹਨ। ਕਿਦੰਬੀ ਸ੍ਰੀਕਾਂਤ ਭਾਰਤੀ ਖਿਡਾਰੀਆਂ ਵਿੱਚੋਂ ਸਭ ਤੋਂ ਅੱਗੇ ਹੈ। ਅਜੈ ਜੈਰਾਮ 16ਵੇਂ, ਬੀ ਸਾਈ ਪ੍ਰਣੀਤ 19ਵੇਂ ਸਥਾਨ ਉੱਤੇ ਹੈ। ਪ੍ਰਣੀਤ ਇੱਕ ਸਥਾਨ ਹੇਠਾਂ ਖਿਸਕਿਆ ਹੈ।  ਮਹਿਲਾਵਾਂ ਦੇ ਵਰਗ ਵਿੱਚ ਪੀਵੀ ਸਿੰਧੂ ਪੰਜਵੇਂ ; ਸਥਾਨ ਉੱਤੇ ਬਣੀ ਹੋਈ ਹੈ। ਜਦੋਂ ਕਿ ਸਾਇਨਾ ਨੇਹਵਾਲ ਇੱਕ ਸਥਾਨ  ਹੇਠਾਂ ਖਿਸਕ ਕੇ 16ਵੇਂ ਸਥਾਨ ਉੱਤੇ ਚਲੀ ਗਈ ਹੈ। 

 

Latest News
Magazine Archive