ਕਾਰ ਅਤੇ ਕੈਂਟਰ ਦੀ ਟੱਕਰ ’ਚ ਪੱਤਰਕਾਰ ਸਮੇਤ ਤਿੰਨ ਹਲਾਕ


ਜਲਾਲਾਬਾਦ - ਇੱਥੇ ਜਲਾਲਾਬਾਦ-ਫ਼ਾਜ਼ਿਲਕਾ ਮੁੱਖ ਮਾਰਗ ’ਤੇ ਸਥਿਤ ਬਸਤੀ ਬਾਬਾ ਸਰੂਪ ਦਾਸ ਨੇੜੇ ਬੀਤੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੱਤਰਕਾਰ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਫਾਜ਼ਿਲਕਾ ਵਾਸੀ ਪੱਤਰਕਾਰ ਪਵਨ ਧੂੜੀਆ, ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਭਾਗਿਆ ਅਤੇ ਲੈਕਚਰਾਰ ਅਸ਼ੋਕ ਮਦਾਨ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਵਾਸੀ ਪੱਤਰਕਾਰ ਪਵਨ ਧੂੜੀਆ ਚੰਡੀਗੜ੍ਹ ਪੜ੍ਹਦੀ ਆਪਣੀ ਧੀ ਨੂੰ ਛੱਡ ਕੇ ਵਾਪਸ ਫ਼ਾਜ਼ਿਲਕਾ ਜਾ ਰਹੇ ਸਨ ਕਿ ਅਚਾਨਕ ਪਸ਼ੂ ਅੱਗੇ ਆਉਣ ਨਾਲ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸਾਹਮਣਿਓਂ ਆ ਰਹੇ ਕੈਂਟਰ ਨਾਲ ਟਕਰਾ ਗਈ। ਇਸ ਨਾਲ ਕਾਰ ਵਿੱਚ ਸਵਾਰ ਤਿੰਨਾਂ ਜਣਿਆਂ ਦੀ ਮੌਤ ਹੋ ਗਈ। ਹਾਦਸੇ ਬਾਰੇ ਪਤਾ ਲੱਗਣ ’ਤੇ ਥਾਣਾ ਸਦਰ ਮੁਖੀ ਜੇ.ਜੇ. ਅਟਵਾਲ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਬਾਹਰ ਕੱਢੀਆਂ। ਕਾਰਵਾਈ ਉਪਰੰਤ  ਪੁਲੀਸ ਵੱਲੋਂ ਲਾਸ਼ਾਂ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤੀਆਂ ਗਈਆਂ ਹਨ। ਦੂਜੇ ਪਾਸੇ, ਜਲਾਲਾਬਾਦ ਪ੍ਰੈਸ ਕਲੱਬ ਵੱਲੋਂ ਪੱਤਰਕਾਰ ਪਵਨ ਧੂੜੀਆ ਤੇ ਉਨ੍ਹਾਂ ਦੀ ਪਤਨੀ ਅਤੇ ਲੈਕਚਰਾਰ ਅਸ਼ੋਕ ਮਦਾਨ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

 

 

fbbg-image

Latest News
Magazine Archive