ਮਿਤਾਲੀ ਨੂੰ ਪੁਰਸ਼ ਟੀਮ ਦੇ ਬਰਾਬਰ ਲਾਭਾਂ ਅਤੇ ਸਨਮਾਨ ਦੀ ਉਮੀਦ


ਲੰਡਨ - ਭਾਰਤੀ ਕਪਤਾਨ ਮਿਤਾਲੀ ਰਾਜ ਦਾ ਮੰਨਣਾ ਹੈ ਕਿ ਆਈਸੀਸੀ ਵਿਸ਼ਵ ਮਹਿਲਾ ਕ੍ਰਿਕਟ ਕੱਪ ਦੇ ਫਾਈਨਲ ਵਿੱਚ ਪੁੱਜਣਾ ਮਹਿਲਾ ਕ੍ਰਿਕਟ ਦੇ ਲਈ ਗੇਮ ਚੇਂਜਰ ਹੈ। ਇਸ ਨਾਲ ਉਨ੍ਹਾਂ ਨੂੰ ਭਾਰੀ ਵਿਤੀ ਲਾਭਾਂ ਦੇ ਨਾਲ ਨਾਲ ਮਾਣ ਸਨਮਾਨ ਦੀ ਉਮੀਦ ਹੈ। ਇਹ ਮਾਣ ਸਨਮਾਨ ਉਸ ਤਰ੍ਹਾਂ ਹੀ ਹੋਵੇਗਾ ਜਿਹੋ ਜਿਹਾ ਪੁਰਸ਼ ਟੀਮ ਦਾ ਹੁੰਦਾ ਹੈ।
ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨ ਵਾਈ ਕੇ ਸਿਨਹਾ ਵੱਲੋਂ ਟੀਮ ਦੇ ਮਾਣ ਵਿੱਚ ਦਿੱਤੀ ਦਾਅਵਤ ਦੌਰਾਨ ਮਿਤਾਲੀ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਆਸ ਹੈ ਕਿ ਇਸ ਦੇ ਨਾਲ ਦੇਸ਼ ਵਿੱਚ ਮਹਿਲਾ ਕ੍ਰਿਕਟ ਦੇ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਭਵਿੱਖ ਦੀ ਪੀੜ੍ਹੀ ਨੂੰ ਨਵੇਂ ਮੌਕੇ ਮਿਲਣਗੇ ਅਤੇ ਭਾਰਤੀ ਮਹਿਲਾ ਖਿਡਾਰਨਾਂ ਲਈ ਵੀ ਨਵੇਂਂ ਬਰਾਂਡ ਅਤੇ ਵਿਤੀ ਲਾਭਾਂ ਲਈ ਰਸਤਾ ਖੁੱਲ੍ਹੇਗਾ। ਸ੍ਰੀ ਸਿਨਹਾ ਵੀ ਆਪਣੀ ਪਤਨੀ ਨਾਲ ਫਾਈਨਲ ਦੇਖਣ ਲਈ ਲਾਰਡਜ਼ ਦੇ ਮੈਦਾਨ ਵਿੱਚ ਹਾਜ਼ਰ ਸਨ। ਉਨ੍ਹਾਂ ਨੇ ਵੀ ਇਸ ਮੌਕੇ ਭਾਰਤੀ ਖਿਡਾਰਨਾ ਦੀ ਪ੍ਰਸੰਸਾ ਕੀਤੀ।

 

 

fbbg-image

Latest News
Magazine Archive