ਬਿਹਾਰ ਦੇ ‘ਮਹਾਂਗੱਠਜੋੜ’ ਨੂੰ ਕੋਈ ਖ਼ਤਰਾ ਨਹੀਂ: ਕਾਂਗਰਸ


ਨਵੀਂ ਦਿੱਲੀ - ਬਿਹਾਰ ਦੇ ਮਹਾਂਗਠਜੋੜ ਵਿੱਚ ਤਰੇੜਾਂ ਬਾਰੇ ਲੱਗ ਰਹੇ ਕਿਆਸਿਆਂ ਵਿਚਕਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸਮਝਿਆ ਜਾ ਰਿਹਾ ਹੈ ਕਿ ਦੋਵਾਂ ਆਗੂਆਂ ਨੇ ਮੌਜੂਦਾ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਕਾਂਗਰਸ ਦੇ ਤਰਜਮਾਨ ਆਨੰਦ ਸ਼ਰਮਾ ਨੇ ਕਿਹਾ ਕਿ ਮਹਾਂਗੱਠਜੋੜ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਦੇ ਆਗੂ ਸ੍ਰੀ ਗਾਂਧੀ, ਸ੍ਰੀ ਨਿਤੀਸ਼ ਕੁਮਾਰ ਅਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਮਹਾਂਗਠਜੋੜ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪਾਰਟੀ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਇੱਥੇ ਤੁਗਲਕ ਲੇਨ ਸਥਿਤ ਸ੍ਰੀ ਗਾਂਧੀ ਦੇ ਘਰ ਗਏ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇ ਸ੍ਰੀ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸ੍ਰੀ ਨਿਤੀਸ਼ ਕੁਮਾਰ, ਅਹੁਦਾ ਛੱਡ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਮਾਣ ਵਿੱਚ ਪ੍ਰਧਾਨ ਮੰਤਰੀ ਵੱਲੋਂ  ਦਿੱਤੇ ਗਏ ਵਿਦਾਇਗੀ ਭੋਜ ਲਈ ਕੌਮੀ ਰਾਜਧਾਨੀ ਪੁੱਜੇ ਹਨ।    
ਸਮ੍ਰਿਤੀ ਇਰਾਨੀ ਨੇ ਰਾਹੁਲ ’ਤੇ ਬੋਲਿਆ ਹੱਲਾ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਡੋਲਫ ਹਿਟਲਰ ਦੀ ਤੁਲਨਾ ਕਰਨ ਵਾਲੇ ਰਾਹੁਲ ਗਾਂਧੀ ਉਤੇ ਅੱਜ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਇਸ ਤਾਨਾਸ਼ਾਹ ਨੂੰ ਉਤਸ਼ਾਹਤ ਕਰਨ ਵਾਲੇ ਬਾਰੇ ਕਿਆਸ ਲਾਉਣ ਲਈ ‘ਕੋਈ ਇਨਾਮ ਨਹੀਂ’ ਹੈ। ਉਨ੍ਹਾਂ ਕੱਲ੍ਹ ਵੀ ਟਵੀਟ ਕੀਤਾ ਸੀ ਕਿ ਨੀਰਸ ਭਵਿੱਖ ਦੇਸ਼ ਦਾ ਨਹੀਂ, ਸਗੋਂ ਕਾਂਗਰਸ ਦਾ ਇੰਤਜ਼ਾਰ ਕਰ   ਰਿਹਾ ਹੈ।

 

 

fbbg-image

Latest News
Magazine Archive