ਟੈਨਿਸ: ਵਿਸ਼ਣੂ ਨੇ ਦੂਜਾ ਚੈਲੰਜਰ ਖ਼ਿਤਾਬ ਜਿੱਤਿਆ


ਨਵੀਂ ਦਿੱਲੀ - ਵਿਸ਼ਣੂ ਵਰਧਨ ਨੇ ਜਪਾਨ ਦੇ ਆਪਣੇ ਜੋੜੀਦਾਰ ਤੋਸ਼ਿਹਿਦੇ ਮਾਤਸੁਈ ਨਾਲ ਰਲ਼ ਕੇ ਚੈਲੰਜਰ ਸੀਜ਼ਨ ਦਾ ਆਪਣਾ ਦੂਜਾ ਖ਼ਿਤਾਬ ਜਿੱਤਿਆ ਪਰ ਲਿਏਂਡਰ ਪੇਸ ਸਮੇਤ ਚਾਰ ਭਾਰਤੀਆਂ ਨੂੰ ਹੋਰਨਾਂ ਏਟੀਪੀ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਸ਼ਣੂ ਅਤੇ ਮਾਤਸੁਈ ਦੀ ਜੋੜੀ ਨੇ ਕਜ਼ਾਖ਼ਸਤਾਨ ਦੇ ਅਸਤਾਨਾ ਵਿੱਚ ਪ੍ਰੈਜ਼ੀਡੈਂਟਸ ਕੱਪ ਦੇ ਫ਼ਸਵੇਂ ਫਾਈਨਲ ਵਿੱਚ ਰੂਸ ਦੇ ਯੇਵਗੇਨੀ ਕਾਰਲੋਵਸਕੀ ਅਤੇ ਯੇਵਗੇਨੀ ਤੁਰਨੇਵ ਦੀ ਜੋੜੀ ਨੂੰ ਇੱਕ ਘੰਟੇ ਤੇ 44 ਮਿੰਟ ਵਿੱਚ 7-6 (3), 6-7 (5), 10-7 ਨਾਲ ਹਰਾਇਆ। ਵਿਸ਼ਣੂ ਤੇ ਮਾਤਸੁਈ ਨੇ ਫਾਈਨਲ ਵਿੱਚ ਚਾਰ ਵਿੱਚੋਂ ਤਿੰਨ ਬਰੇਕ ਪੁਆਇੰਟ ਬਚਾਏ। ਇਹ ਵਿਸ਼ਣੂੁ ਦੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਪਿਛਲੇ ਮਹੀਨੇ ਉਸ ਨੇ ਹਮਵਤਨ ਐਨ. ਸ੍ਰੀਰਾਮ ਬਾਲਾਜੀ ਨਾਲ ਰਲ਼ ਕੇ ਫਰਗਾਨਾ ਵਿੱਚ ਖ਼ਿਤਾਬ ਜਿੱਤਿਆ ਸੀ।
ਇਸੇ ਦੌਰਾਨ ਤਜਰਬੇਕਾਰ ਲਿਏਂਡਰ ਪੇਸ ਅਤੇ ਉਸ ਦੇ ਜੋੜੀਦਾਰ ਸੈਮ ਗਰੋਥ ਨੂੰ ਅਮਰੀਕਾ ਦੇ ਨਿਊਪੋਰਟ ਵਿੱਚ ਏਟੀਪੀ 250 ਹਾਲ ਆਫ਼ ਫੇਮ ਓਪਨ ਦੇ ਸੈਮੀ ਫਾਈਨਲ ਵਿੱਚ ਪਾਕਿਸਤਾਨ ਦੇ ਏਸਾਮ ਉਲ ਹੱਕ ਕੁਰੈਸ਼ੀ ਅਤੇ ਅਮਰੀਕਾ ਦੇ ਰਾਜੀਵ ਰਾਮ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ।
ਇਸੇ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਦਿਵਿਜ ਸ਼ਰਣ ਅਤੇ ਪੂਰਬ ਰਾਜਾ ਦੀ ਜੋੜੀ ਵੀ ਹਾਰ ਗਈ। ਇਸ ਭਾਰਤੀ ਜੋੜੀ ਨੂੰ ਮੈਟ ਰੀਡ ਅਤੇ ਜੌਨ ਪੈਟ੍ਰਿਕ ਸਮਿੱਥ ਦੀ ਆਸਟਰੇਲੀਅਨ ਜੋੜੀ ਖ਼ਿਲਾਫ਼ 6-7 (5) 6-7 (4) ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਸਿੰਗਲਜ਼ ਵਿੱਚ ਯੂਕੀ ਭਾਂਬਰੀ ਨੂੰ ਕੈਨੇਡਾ ਵਿੱਚ ਗਟੀਨਯੂ ਚੈਲੰਜਰ ਦੇ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੇ ਅਲੈੱਗਜ਼ੈਂਡਰ ਖ਼ਿਲਾਫ਼ 3-6, 6-4, 4-6 ਨਾਲ ਹਾਰ ਦਾ ਸਾਹਮਣਾ  ਕਰਨਾ ਪਿਆ।

 

 

fbbg-image

Latest News
Magazine Archive