ਹੁਣ ਰਵੀ ਸ਼ਾਸਤਰੀ ਪੜ੍ਹਾਉਣਗੇ ਕ੍ਰਿਕਟ ਸ਼ਾਸਤਰ


ਨਵੀਂ ਦਿੱਲੀ - ਬੀਸੀਸੀਆਈ ਨੇ ਅੱਜ ਇਥੇ ਭਾਰਤੀ ਕਿ੍ਕਟ ਟੀਮ ਦੇ ਮੁੱਖ ਕੋਚ ਦੀ ਨਿਯੁਕਤੀ ਨੂੰ ਲੈ ਕੇ ਜਾਰੀ ਸਸਪੈਂਸ ਨੂੰ ਖਤਮ ਕਰਦਿਆਂ ਇਹ ਜ਼ਿੰਮੇਵਾਰੀ ਰਵੀ ਸ਼ਾਸਤਰੀ ਨੂੰ ਸੌਂਪ ਦਿੱਤੀ। ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੂੰ ਦੋ ਸਾਲ ਲਈ ਨਵਾਂ ਗੇਂਦਬਾਜ਼ੀ ਕੋਚ ਥਾਪ ਦਿੱਤਾ ਹੈ। ਬੀਸੀਸੀਆਈ ਦੇ ਕਾਰਜਕਾਰੀ ਚੇਅਰਮੈਨ ਸੀ ਕੇ ਖੰਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਾਸਤਰੀ ਤੀਜੀ ਵਾਰੀ ਕਿਸੇ ਅਧਿਕਾਰੀ ਵਜੋਂ ਭਾਰਤੀ ਕਿ੍ਕਟ ਟੀਮ ਨਾਲ ਜੁੜੇ ਹਨ।
ਇਸ ਤੋਂ ਪਹਿਲਾਂ ਭਾਰਤੀ ਕਿ੍ਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਮੁੱਖ ਕੋਚ ਦੀ ਨਿਯੁਕਤੀ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ। ਭਾਰਤੀ ਟੀਮ ਦੇ ਸਾਬਕਾ ਟੀਮ ਮੈਨੇਜਰ ਰਵੀ ਸ਼ਾਸਤਰੀ ਨੂੰ ਇਕ ਵਾਰ ਟੀਮ ਇੰਡੀਆ ਦਾ ਨਵਾਂ ਕੋਚ ਬਣਾ ਦਿੱਤਾ ਗਿਆ ਪਰ ਇਸ ਦੇ ਕੁਝ ਘੰਟਿਆਂ ਬਾਅਦ ਹੀ ਬੀਸੀਸੀਆਈ ਦੇ ਸਕੱਤਰ ਅਮਿਤਾਭ ਚੌਧਰੀ ਨੇ ਇਸ ਦਾ ਖੰਡਨ ਕਰ ਦਿੱਤਾ। ਟੀਮ ਇੰਡੀਆ ਦੇ ਨਵੇਂ ਕੋਚ ਨੂੰ ਲੈ ਕੇ ਮੰਗਲਵਾਰ ਨੂੰ ਮੀਡੀਆ ਵਿੱਚ ਖ਼ਬਰਾਂ ਦਾ ਬਾਜ਼ਾਰ ਗਰਮ ਰਿਹਾ। ਪਹਿਲਾਂ ਸ਼ਾਸਤਰੀ ਦੇ ਕੋਚ ਬਣਨ ਦੀ ਖ਼ਬਰ ਆਈ ਪਰ ਕੁਝ ਦੇਰ ਬਾਅਦ ਹੀ ਬੀਸੀਸੀਆਈ ਦੇ ਸਕੱਤਰ ਚੌਧਰੀ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਦੀ ਤਿੰਨ ਮੈਂਬਰੀ ਸਮਿਤੀ ਨੂੰ ਹਾਲੇ ਕੋਚ ਦਾ ਫੈਸਲਾ ਕਰਨਾ ਹੈ। ਉਨ੍ਹਾਂ ਨੇ ਮੀਡੀਆ ਵਿੱਚ ਸ਼ਾਸਤਰੀ ਦੇ ਕੋਚ ਬਣਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ। ਮੰਗਲਵਾਰ ਦਾ ਦਿਨ ਬੀਸੀਸੀਆਈ ਲਈ ਦੋ ਪਾਸਿਓਂ ਸਨਸਨੀਖੇਜ਼ ਰਿਹਾ।  ਇਕ ਪਾਸੇ ਲੋਢਾ ਸਮਿਤੀ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਉਸ ਦੀ ਵਿਸ਼ੇਸ਼ ਜਨਰਲ ਮੀਟਿੰਗ(ਐਸਜੀਐਮ)ਨੂੰ ਟਾਲ ਦਿੱਤਾ ਗਿਆ ਅਤੇ ਦੂਜੇ ਪਾਸੇ ਕੋਚ ਦੇ ਮਾਮਲੇ ’ਤੇ ਬੀਸੀਸੀਆਈ ਨੂੰ ਸਪਸ਼ਟੀਕਰਨ ਦੇਣਾ ਪਿਆ।
ਜ਼ਿਕਰਯੋਗ ਹੈ ਕਿ ਬੀਸੀਸੀਆਈ ਦਾ ਸੰਚਾਲਣ ਦੇਖ ਰਹੀ ਪ੍ਰਸ਼ਾਸਕਾਂ ਦੀ ਸਮਿਤੀ ਦੇ ਪ੍ਰਧਾਨ ਵਿਨੋਜ ਰਾਇ ਨੇ ਕੱਲ੍ਹ ਕਿਹਾ ਸੀ ਕਿ ਕਿ੍ਕਟ ਸਲਾਹਕਾਰ ਸਮਿਤੀ (ਸੀਏਸੀ) ਨੂੰ ਮੰਗਲਵਾਰ ਸ਼ਾਮ ਤਕ ਕੋਚ ਦਾ ਫੈਸਲਾ ਕਰਨਾ ਹੈ। ਇਸੇ ਦੌਰਾਨ ਮੀਡੀਆ ਵਿੱਚ ਖ਼ਬਰ ਆਈ ਕਿ ਸ਼ਾਸਤਰੀ ਨੂੰ ਕੋਚ ਬਣਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਹ ਖ਼ਬਰ ਮੀਡੀਆ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ  ਕਿ ਸ਼ਾਸਤਰੀ ਕੋਚ ਬਣ ਗਏ ਹਨ ਅਤੇ ਉਨ੍ਹਾਂ ਦਾ ਕਾਰਜਕਾਲ 2019 ਦੇ ਇਕ ਰੋਜ਼ਾ ਵਿਸ਼ਵਕੱਪ ਤਕ ਲਈ ਹੋਵੇਗਾ। ਸ੍ਰੀ ਚੌਧਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੁੰਬਲੇ ਦੇ ਅਹੁਦਾ ਛੱਡਣ ਦੇ ਬਾਅਦ ਇਸ ਅਹੁਦੇ ਲਈ ਪੰਜ ਉਮੀਦਵਾਰਾਂ ਦੀ ਇੰਟਰਵਿਊ ਲੈਣ ਤੋਂ ਬਾਅਦ ਸੀਏਸੀ ਨੇ ਫੈਸਲਾ ਕੱਲ੍ਹ ਤਕ ਲਈ ਟਾਲ ਦਿੱਤਾ ਹੈ। ਇਸ ਤੋਂ ਪਹਿਲਾਂ 2014 ਤੋਂ 2016 ਤਕ ਟੀਮ ਨਿਰਦੇਸ਼ਕ ਰਹੇ ਰਵੀ ਸ਼ਾਸਤਰੀ ਹਾਲੇ ਵੀ ਇਸ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਜੇ ਸ਼ਾਸਤਰੀ ਦੀ ਚੋਣ ਹੁੰਦੀ ਹੈ ਤਾਂ ਉਨ੍ਹਾਂ ਦੀ ਪਹਿਲੀ ਚੁਣੌਤੀ ਸ੍ਰੀਲੰਕਾ ਦੌਰਾ ਹੋਵੇਗਾ ਜੋ 26 ਜੁਲਾਈ ਤੋਂ ਸ਼ੁਰੂ ਹੋਵੇਗਾ। ਉਸ ਨੂੰ ਇੰਗਲੈਂਡ ਅਤੇ ਵੇਲਸ ਵਿੱਚ 2019 ਤਕ ਹੋਣ ਵਾਲੇ ਵਿਸ਼ਵ ਕੱਪ ਤਕ ਲਈ ਚੁਣਿਆ ਜਾਵੇਗਾ। ਸੀਏਸੀ ਨੇ ਨੌਂ ਜੁਲਾਈ ਨੂੰ ਸ਼ਾਸਤਰੀ ਤੋਂ ਇਲਾਵਾ ਵੀਰੇਂਦਰ ਸਹਿਵਾਗ, ਟਾਮ, ਮੂਡੀ, ਰਿਚਰਡ ਪਾਇਬਸ ਅਤੇ ਲਾਲਚੰਦ ਰਾਜਪੂਤ ਦਾ ਇੰਟਰਵਿਊ ਲਿਆ ਸੀ [   

 

 

fbbg-image

Latest News
Magazine Archive