ਏਸ਼ਿਆਈ ਅਥਲੈਟਿਕਸ: ਮਨਪ੍ਰੀਤ ਨੇ ਦੇਸ਼ ਲਈ ਜਿੱਤਿਆ ਪਹਿਲਾ ਸੋਨ ਤਗ਼ਮਾ


ਭੁਵਨੇਸ਼ਵਰ - ਭਾਰਤ ਦੀ ਮਨਪ੍ਰੀਤ ਕੌਰ ਨੇ ਮਹਿਲਾਵਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਅੱਜ ਸੋਨ ਤਗ਼ਮਾ ਜਿੱਤ ਕੇ 22ਵੀਂ ਏਸ਼ਿਆਈ ਅਥਲੈਟਿਕਸ ਚੈੀਪੀਅਨਸ਼ਿਪ ਵਿੱਚ ਭਾਰਤ ਦਾ ਖਾਤਾ ਖੋਲ੍ਹ ਦਿੱਤਾ ਹੈ। ਮਨਪ੍ਰੀਤ ਨੇ 18.28 ਮੀਟਰ ਗੋਲਾ ਸੁੱਟਿਆ। ਭਾਰਤ ਵਿਕਾਸ ਗੌੜਾ ਨੂੰ ਡਿਸਕਸ ਥ੍ਰੋ ਵਿੱਚ ਕਾਂਸੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਅੱਜ ਮਨਪ੍ਰੀਤ ਦਾ 27 ਵਾਂ ਜਨਮ ਦਿਨ ਵੀ  ਸੀ।
ਤਗ਼ਮੇ ਦੇ ਦਾਅਵੇਦਾਰ ਰਾਜੀਵ ਅਰੋਕੀਆ ਅਤੇ ਮੁਹੰਮਦ ਅੰਸ਼ ਨੇ ਚਾਰ ਸੌ ਮੀਟਰ ਦੌੜ ਵਿੱਚ ਆਸਾਨੀ ਨਾਲ ਸੈਮੀ ਫਾਈਨਲਜ਼ ਵਿੱਚ ਥਾਂ ਬਣਾ ਲਈ ਹੈ ਜਦੋਂ ਕਿ ਬਾਕੀ ਦੇ ਸਾਰੇ ਭਾਰਤੀ ਖਿਡਾਰੀਆਂ ਨੇ ਅੱਜ ਇੱਥੇ 22ਵੀਂ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸਵੇਰ ਦੇ ਸੈਸ਼ਨ ਵਿੱਚ ਆਪਣੇ ਆਪਣੇ ਵਿਅਕਤੀਗਤ ਮੁਕਾਬਲਿਆਂ ਦੇ ਫਾਈਨਲ ਗੇੜ ਵਿੱਚ ਥਾਂ ਬਣਾਈ।
ਕਲਿੰਗਾ ਸਟੇਡੀਅਮ ਵਿੱਚ ਅਰੋਕੀਆ ਨੇ 46 .42 ਸੈਕੰਡ ਦੇ ਸਮੇਂ ਨਾਲ ਦੂਜੀ ਹੀਟ ਜਿੱਤ ਕੇ ਸ਼ੁਰੂਆਤੀ ਦੌਰ ਵਿੱਚ ਪਹਿਲੀ ਥਾਂ ਲਈ। ਅੰਸ਼ ਪਹਿਲੀ ਹੀਟ ਵਿੱਚ 46. 70 ਦੇ ਸਮੇਂ ਨਾਲ ਦੂਜੇ ਸਥਾਨ ਉੱਤੇ ਰਿਹਾ। ਅਮੋਜ਼ ਜੈਕਬ ਨੇ 47.09 ਸੈਕੰਡ ਨਾਲ ਤੀਜੀ ਹੀਟ ਜਿੱਤ ਕੇ ਅਗਲੇ ਗੇੜ ਵਿੱਚ ਥਾਂ ਬਣਾਈ। 22 ਸਾਲਾ ਅੰਸ਼ ਅਗਸਤ ਵਿੱਚ ਲੰਡਨ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਹੈ। ਪੁਰਸ਼ ਵਰਗ ਦੇ 1500 ਮੀਟਰ ਰੇਸ ਮੁਕਾਬਲੇ ਵਿੱਚ ਅਜੈ ਕੁਮਾਰ ਸਰੋਜ ਨੇ ਕੁਆਲੀਫਾਈਂਗ ਵਿੱਚ ਸਿਖਰ ਉੱਤੇ ਰਹਿ ਕੇ ਹਮਵਤਨ ਸਿਧਾਂਤ ਅਧਿਕਾਰੀ ਦੇ ਨਾਲ ਫਾਈਨਲ ਵਿੱਚ ਥਾਂ ਬਣਾਈ। ਮਹਿਲਾਵਾਂ ਦੀ 1500 ਮੀਟਰ ਦੌੜ ਵਿੱਚ ਮੋਨਿਕਾ ਚੌਧਰੀ ਅਤੇ ਪੀਯੂ ਚਿਤਰਾ ਨੇ ਫਾਈਨਲ ਦੌਰ ਲਈ ਕੁਆਲੀਫਾਈ ਕੀਤਾ। ਪੁਰਸ਼ਾਂ ਦੀ ਉੱਚੀ ਛਾਲ ਵਿੱਚ ਭਾਰਤ ਦੇ ਬੀ ਚਾਥਨ ਅਤੇ ਅਜੈ ਕੁਮਾਰ ਨੇ 2.10 ਮੀਟਰ ਦੀ ਬਰਾਬਰ ਛਾਲ ਮਾਰ ਕੇ ਫਾਈਨਲ ਵਿੱਚ ਥਾਂ ਬਣਾਈ। ਸਵੇਰ ਦੇ ਸੈਸ਼ਨ ਵਿੱਚ ਕੁੱਝ ਕਮੀਆਂ ਰੜਕੀਆਂ ਜਿਨ੍ਹਾਂ ਬਾਰੇ ਭਾਰਤੀ ਖਿਡਾਰੀਆਂ ਨੇ ਭਰੋਸਾ ਦਿਵਾਇਆ ਕਿ ਸ਼ਾਮ ਦੇ ਸੈਸ਼ਨ ਵਿੱਚ ਇਹ ਘਾਟਾਂ ਦੂਰ ਹੋ ਜਾਣਗੀਆਂ।

 

 

fbbg-image

Latest News
Magazine Archive