ਆਸਟਰੇਲੀਆ-ਏ ਦੇ ਖਿਡਾਰੀਆਂ ਨੇ ਕੀਤਾ ਅਭਿਆਸ


ਬ੍ਰਿਸਬੇਨ - ਤਨਖ਼ਾਹ ਵਿਵਾਦ ਕਾਰਨ ਦੱਖਣੀ ਅਫ਼ਰੀਕਾ ਦੇ ਕ੍ਰਿਕਟ ਦੌਰੇ ਦੇ ਬਾਈਕਾਟ ਦੀ ਧਮਕੀ ਦੇ ਬਾਵਜੂਦ ਆਸਟਰੇਲੀਆ ਏ ਦੇ ਖਿਡਾਰੀ ਅੱਜ ਅਭਿਆਸ ਲਈ ਪਹੁੰਚੇ। ਮਹੀਨਿਆਂ ਦੀ ਗੱਲਬਾਤ ਮਗਰੋਂ ਵੀ ਖਿਡਾਰੀ ਤੇ ਕ੍ਰਿਕਟ ਆਸਟਰੇਲੀਆ (ਸੀਏ) ਨਵੇਂ ਤਨਖਾਹ ਕਰਾਰ ’ਤੇ ਸਹਿਮਤੀ ਨਹੀਂ ਬਣਾ ਸਕੇ, ਜਿਸ ਨਾਲ ਜੂਨ ਮਹੀਨੇ ਦੇ ਅੰਤ ’ਚ ਕਰਾਰ ਖ਼ਤਮ ਹੋਣ ਮਗਰੋਂ 230 ਖਿਡਾਰੀ ਬੇਰੁਜ਼ਗਾਰ ਹੋ ਗਏ ਹਨ। ਆਸਟਰੇਲੀਆ ਕ੍ਰਿਕਟਰਜ਼ ਐਸੋਸੀਏਸ਼ਨ (ਏਸੀਏ) ਦੇ ਸੀਈਓ ਐਲਿਸਟੇਅਰ ਨਿਕੋਲਸਨ ਨੇ ਕਿਹਾ ਹੈ ਕਿ ਦੱਖਣੀ ਅਫਰੀਕਾ ਦੇ ਦੌਰੇ ’ਤੇ ਅੱਗੇ ਵਧਣ ਲਈ ਇਸ ਮਤਭੇਦ ਦੇ ਸੰਦਰਭ ’ਚ ਸ਼ੁੱਕਰਵਾਰ ਤੱਕ ਕੋਈ ਵੱਡਾ ਫ਼ੈਸਲਾ ਕਰਨ ਦੀ ਜ਼ਰੂਰਤ ਹੋਵੇਗੀ। ਖਿਡਾਰੀ ਹਾਲਾਂਕਿ ਪਹਿਲਾਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਚੱਲ ਰਹੇ ਹਨ ਅਤੇ ਕੋਚ ਜੇਸਨ ਗਿਲੇਸਪੀ ਦੀ ਅਗਵਾਈ ਹੇਠ ਬ੍ਰਿਸਬੇਨ ਦੇ ਦੌਰੇ ਲਈ ਸਿਖਲਾਈ ਲਈ ਪਹੁੰਚ ਗਏ ਹਨ। ਦੌਰੇ ਦੀ ਸ਼ੁਰੂਆਤ 12 ਜੁਲਾਈ ਤੋਂ ਹੋਣੀ ਹੈ।   

 

 

fbbg-image

Latest News
Magazine Archive