ਚੌਕਸੀ ਦੇ ਨਾਂ ’ਤੇ ਬੁਰਛਾਗਰਦੀ ਬੰਦ ਹੋਵੇ: ਰਾਸ਼ਟਰਪਤੀ


ਨਵੀਂ ਦਿੱਲੀ - ਗਊ ਰੱਖਿਆ ਨੂੰ ਚੌਕਸੀ ਦਾ ਨਾਂ ਦੇ ਕੇ ਮੁਲਕ ਭਰ ਵਿੱਚ ਕੁੱਟ ਕੁੱਟ ਕੇ ਮਾਰਨ ਦੀਆਂ ਵਧਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਜਦੋਂ ਭੀੜ ਦਾ ਜਨੂੰਨ ‘ਤਰਕਹੀਣ ਤੇ ਜ਼ਬਤ ਤੋਂ ਬਾਹਰ ਹੋ ਜਾਵੇ’ ਤਾਂ ਕੁਝ ਲੋਕਾਂ ਨੂੰ ਸੁਸਾਇਟੀ ਦੇ ਮੁੱਢਲੇ ਸਿਧਾਂਤਾਂ ਦੀ ਰੱਖਿਆ ਲਈ ਵਧੇਰੇ ‘ਖ਼ਬਰਦਾਰ’ ਰਹਿਣਾ ਹੋਵੇਗਾ। ਉਨ੍ਹਾਂ ਬੁੱਧੀਜੀਵੀ ਵਰਗ ਨੂੰ ਅਪੀਲ ਕੀਤੀ ਕਿ ਉਹ ਉੱਠਣ ਤੇ ਇਸ ਵਰਤਾਰੇ ਖ਼ਿਲਾਫ਼ ਵਧੇਰੇ ਚੌਕਸ ਰਹਿਣ ਕਿਉਂਕਿ ਅਜਿਹਾ ਕਰਕੇ ਹੀ ਅੰਧਕਾਰ ਤੇ ਪਿਛਾਂਹਖਿੱਚੂ ਤਾਕਤਾਂ ਨੂੰ ਸਿਰ ਚੁੱਕਣ ਤੋਂ ਰੋਕਿਆ ਜਾ ਸਕਦਾ ਹੈ।
ਭਾਰਤ ਦੀ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ,‘ਜਦੋਂ ਜਨੂਨੀ ਭੀੜ ਜ਼ਾਬਤੇ ਤੋਂ ਬਾਹਰ ਹੋ ਜਾਵੇ ਤੇ ਉਸ ਨੂੰ ਸਹੀ ਗ਼ਲਤ ਦੀ ਪਛਾਣ ਨਾ ਰਹੇ ਤਾਂ ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਉਨ੍ਹਾਂ ਦੇ ਇਸ ਵਰਤਾਰੇ ਖ਼ਿਲਾਫ਼ ਖ਼ਬਰਦਾਰ ਹਾਂ।’ ਉਨ੍ਹਾਂ ਕਿਹਾ,‘ਮੈਂ ਚੌਕਸੀ ਦੇ ਨਾਂ ’ਤੇ ਕੀਤੀ ਜਾਂਦੀ ਬੁਰਛਾਗਰਦੀ ਦੀ ਗੱਲ ਨਹੀਂ ਕਰਦਾ। ਮੈਂ ਗੱਲ ਕਰਦਾ ਹਾਂ ਕਿ ਕੀ ਅਸੀਂ ਸੁਚੇਤ ਰੂਪ ’ਚ ਇੰਨੇ ਕੁ ਖ਼ਬਰਦਾਰ ਹਾਂ ਕਿ ਆਪਣੇ ਸਮੇਂ ਦੇ ਮੁੱਢਲੇ ਸਿਧਾਂਤਾਂ ਦੀ ਰੱਖਿਆ ਕਰ ਸਕਦੇ ਹਾਂ।’ ਸਮਾਗਮ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਸਮੇਤ ਸਾਬਕਾ ਮੰਤਰੀ, ਸੰਸਦ ਮੈਂਬਰ ਤੇ ਕਾਂਗਰਸੀ ਆਗੂ ਸ਼ਾਮਲ ਸਨ।             
ਸੋਨੀਆ ਤੇ ਰਾਹੁਲ ਨੂੰ ਸਵਾਮੀ ਦੀ ਅਰਜ਼ੀ ਦਾ ਜਵਾਬ ਦੇਣ ਦੀ ਹਦਾਇਤ
ਨਵੀਂ ਦਿੱਲੀ - ਨੈਸ਼ਨਲ ਹੈਰਲਡ ਕੇਸ ਵਿੱਚ ਇਥੋਂ ਦੀ ਇਕ ਅਦਾਲਤ ਨੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵੱਲੋਂ ਦਿੱਤੀ ਅਰਜ਼ੀ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਚਾਰ ਹੋਰਨਾਂ ਮੁਦਾਲਿਆਂ ਨੂੰ ਜਵਾਬ ਦੇਣ ਲਈ ਆਖਿਆ ਹੈ। ਸ੍ਰੀ ਸਵਾਮੀ ਨੇ ਅਰਜ਼ੀ ਰਾਹੀਂ ਪਾਰਟੀ ਤੋਂ ਕੁਝ ਦਸਤਾਵੇਜ਼ ਮੰਗੇ ਹਨ। ਮੈਟਰੋਪੌਲਿਟਨ ਮੈਜਿਸਟਰੇਟ ਨੇ ਇਸ ਸਬੰਧੀ ਉਨ੍ਹਾਂ ਨੂੰ 22 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ, ਕਿਉਂਕਿ ਅੱਜ ਪੇਸ਼ੀ ਦੌਰਾਨ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਸਵਾਮੀ ਦੀ ਅਰਜ਼ੀ ਦੀ ਨਕਲ ਨਹੀਂ ਮਿਲੀ। ਅਦਾਲਤ ਨੇ ਕਾਂਗਰਸ ਆਗੂਆਂ ਦੀ ਦਲੀਲ ’ਤੇ ਗ਼ੌਰ ਕਰਨ ਮਗਰੋਂ ਸ੍ਰੀ ਸਵਾਮੀ ਨੂੰ ਕਿਹਾ ਕਿ ਉਨ੍ਹਾਂ ਨੂੰ ਅਰਜ਼ੀ ਦੀ ਨਕਲ ਦਿੱਤੀ ਜਾਵੇ।  

 

 

fbbg-image

Latest News
Magazine Archive