ਚੈਂਪੀਅਨਜ਼ ਟਰਾਫੀ: ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਫਾਈਨਲ ’ਚ


 

ਬਰਮਿੰਘਮ - ਭਾਰਤ ਨੇ ਅੱਜ ਇੱਥੇ ਖੇਡੇ ਦੂਜੇ ਸੈਮੀ ਫਾਈਨਲ ਵਿੱਚ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਆਈਸੀਸੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।  ਹੁਣ ਭਾਰਤ 18 ਜੂਨ ਨੂੰ ਫਾਈਨਲ ਵਿੱਚ ਆਪਣੇ ਰਿਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇਗਾ।  ਦੋ ਵਾਰ ਚੈਂਪੀਅਨਜ਼ ਟਰਾਫੀ ਜਿੱਤ ਚੁੱਕਾ ਭਾਰਤ ਤੀਜੀ ਵਾਰ ਫਾਈਨਲ ਵਿੱਚ ਪੁੱਜਾ ਹੈ।
ਅੱਜ ਰੋਹਿਤ ਸ਼ਰਮਾ ਨੇ ਟੀਮ ਇੰਡੀਆ ਦੇ ਪ੍ਰਬੰਧਕਾਂ ਨੂੰ ਟੀਮ ਵਿੱਚ ਵੈਸਟ ਇੰਡੀਜ਼ ਦੌਰੇ ਲਈ ਚੋਣ ਨਾ ਕਰਨ ਦਾ ਕਰਾਰਾ ਜਵਾਬ ਦਿੰਦਿਆਂ ਨਾਬਾਦ 123 ਦੌੜਾਂ ਠੋਕ ਕੇ ਕਪਤਾਨ ਵਿਰਾਟ ਕੋਹਲੀ ਨਾਬਾਦ (96) ਦੇ ਨਾਲ 178 ਦੌੜਾਂ ਦੀ ਅਜਿੱਤ ਸਾਂਝੇਦਾਰੀ ਕਰਦਿਆਂ ਪਿਛਲੇ ਚੈਂਪੀਅਨ ਭਾਰਤ ਨੂੰ 9 ਵਿਕਟਾਂ ਦੀ ਇੱਕ ਤਰਫਾ ਜਿੱਤ ਦਿਵਾਈ। ਭਾਰਤ ਨੇ ਬੰਗਲਾਦੇਸ਼ ਨੂੰ 50 ਓਵਰਾਂ ਵਿੱਚ ਸੱਤ ਵਿਕਟਾਂ ਉੱਤੇ 264 ਦੌੜਾਂ ’ਤੇ ਰੋਕ ਕੇ ਰੋਹਿਤ ਸ਼ਰਮਾ ਦੇ ਸੈਂਕੜੇ, ਵਿਰਾਟ ਦੇ ਅਰਧ ਸੈਂਕੜੇ ਅਤੇ ਸ਼ਿਖਰ ਧਵਨ ਦੀ 46 ਦੌੜਾਂ ਦੀ ਪਾਰੀ ਨਾਲ 40.1 ਓਵਰ ਵਿੱਚ 265 ਦੌੜਾਂ ਬਣਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ।  ਇਸ ਤੋਂ ਪਹਿਲਾਂ ਸਪਿੰਨਰ ਯਾਧਵ ਦੀ ਅਵਗਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਵਿਚਕਾਰਲੇ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੰਗਲਾਦੇਸ਼ ਦੇ ਤਮੀਮ ਇਕਬਾਲ ਅਤੇ ਮੁਸ਼ਫਿਕਰ ਰਹੀਮ ਦੀ ਸੈਂਕੜੇ ਦੀ ਸਾਂਝੇਦਾਰੀ ਦੇ ਬਾਵਜੂਦ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਦੂਜੇ ਸੈਮੀ ਫਾਈਨਲ ਵਿੱਚ ਅੱਜ ਇੱਥੇ ਸੱਤ ਵਿਕਟਾਂ ਉੱਤੇ 264 ਦੌੜਾਂ ਹੀ ਬਣਾਉਣ ਦਿੱਤੀਆਂ।  ਭੁਵਨੇਸ਼ਵਰ ਕੁਮਾਰ ਨੇ ਸ਼ੁਰੂਆਤ ਵਿੱਚ ਹੀ ਦੋ ਵਿਕਟਾਂ ਕੱਢ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਪਰ ਇਸ ਤੋਂ ਬਾਅਦ ਤਮੀਮ (70) ਅਤੇ ਮੁਸ਼ਾਫਿਕਰ (61) ਨੇ ਤੀਜੇ ਓਵਰ ਲਈ 123 ਦੌੜਾਂ ਜੋੜ ਕੇ ਟੀਮ ਨੂੰ ਮੁੱਢਲੇ ਝਟਕਿਆਂ ਤੋਂ ਉਭਾਰਿਆ।
ਅਜਵੇਸਟਨ ਦੀ ਸਪੌਟ ਪਿੱਚ ਉੱਤੇ ਇੱਕ ਸਮੇਂ ਬੰਗਲਾਦੇਸ਼ 300 ਦੌੜਾਂ ਬਣਾਉਣ ਦੀ ਸਥਿਤੀ ਵਿੱਚ ਦਿਖਾਈ ਦੇ ਰਿਹਾ ਸੀ ਪਰ ਭਾਰਤ ਨੇ ਵਿਚਕਾਰ ਦੀਆਂ 25 ਦੌੜਾਂ ਅੰਦਰ ਇਨ੍ਹਾ ਦੋਵਾਂ ਤੋਂ ਇਲਾਵਾ ਤਜਰਬੇਕਾਰ ਸ਼ਾਕਿਬ ਅਲ ਹਸਨ ਨੂੰ ਆਉਟ ਕਰਕੇ ਸ਼ਾਨਦਾਰ ਵਾਪਸੀ ਕੀਤੀ। ਕਪਤਾਲ ਮਸ਼ਰੇਫੀ ਮੁਰਤਜ਼ਾ ਨੇ 25 ਗੇਂਦਾਂ ਵਿੱਚ ਨਾਬਾਦ 30 ਦੌੜਾਂ ਬਣਾਈਆਂ।
ਜਾਧਵ ਭਾਰਤ ਦਾ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਉਸ ਨੇ 22 ਦੌੜਾਂ ਦੇ ਕੇ ਤਮੀਮ ਅਤੇ ਮੁਸ਼ਫਿਕਰ ਦੀਆਂ ਅਹਿਮ ਵਿਕਟਾ ਲਈਆਂ। ਜਸਪ੍ਰੀਤ ਬਮਰਾ ਨੇ 39 ਦੌੜਾਂ ਦੇ ਕੇ ਦੋ ਅਤੇ ਭੁਵਨੇਸ਼ਵਰ ਕੁਮਾਰ ਨੇ 53 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਰਵਿਦਰ ਜਡੇਜ਼ਾ ਨੇ 48 ਦੌੜਾਂ ਦੇ ਕੇ ਇੱਕ ਵਿਕਟ ਲਈ ਜਿਸ ਨਾਲ ਉਹ ਚੈਂਪੀਅਨ ਟਰਾਫੀ ਵਿੱਚ ਸਭ ਤੋਂ ਵੱਧ 16 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ।
ਪਿੱਚ ਦੇ ਮਿਜ਼ਾਜ਼ ਅਤੇ ਭਾਰਤ ਵੱਲੋਂ ਟੀਚੇ ਦਾ ਪਿੱਛਾ ਕਰਨ ਵਿੱਚ ਸ਼ਾਨਦਾਰ ਰਿਕਾਰਡ ਨੂੰ ਦੇਖਦਿਆਂ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਸ਼ੁਰੂਆਤ ਵਿੱਚ ਹੀ ਭੁਬਨੇਸ਼ਵਰ ਕੁਮਾਰ ਨੇ ਦੋ ਵਿਕਟਾਂ ਝਟਕ ਕੇ ਕਪਤਾਨ ਦਾ ਫੈਸਲਾ ਸਹੀ ਸਾਬਿਤ ਕਰ ਦਿੱਤਾ। ਗੇਂਦਬਾਜ਼ੀ ਦੀ ਸ਼ੁਰੂਆਤ ਕਰਨ ਵਾਲੇ ਭੁਬਨੇਸ਼ਵਰ ਨੇ ਪਾਰੀ ਦੇ ਪਹਿਲੇ ਓਵਰ ਵਿੱਚ ਹੀ ਸੌਮਯ ਸਰਕਾਰ ਨੂੰ ਜ਼ੀਰੋ ਉੱਤੇ ਆਊਟ ਕਰਨ ਬਾਅਦ ਸ਼ਬੀਰ ਰਹਿਮਾਨ (19) ਦਾ ਜਡੇਜਾ ਨੂੰ ਇੱਕ ਸਲੋਅ ਗੇਂਦ ਉੱਤੇ ਕੈਚ ਦਵਾਇਆ।
ਮੁਸ਼ਫਿਕਰ ਦਬਾਅ ਸਮਾਪਤ ਕਰਨ ਦੇ ਮੂਡ ਵਿੱਚ ਹੀ ਪਿੱਚ ਉੱਤੇ ਉਤਰਿਆ। ਭੁਵਨੇਸ਼ਵਰ ਦੀਆਂ ਲਗਾਤਰ ਗੇਂਦਾਂ ਉੱਤੇ ਲਾਏ ਉਸ ਦੇ ਤਿੰਨ ਚੌਕੇ ਕਮਾਲ ਦੇ ਸਨ। ਉਸ ਨੇ ਅਤੇ ਤਮੀਮ ਨੇ ਰਣਨੀਤਕ ਬੱਲੇਬਾਜ਼ੀ ਕਰਦਿਆਂ ਕੇਵਲ ਢਿੱਲੀਆਂ ਗੇਂਦਾਂ ਉੱਤੇ ਹੀ ਸ਼ਾਟ ਖੇਡੇ। ਤਮੀਮ ਨੇ ਹਾਰਦਿਕ ਪਾਂਡਯ ਉੱਤੇ ਛੱਕਾ ਜੜਨ ਬਾਅਦ ਜਡੇਜਾ ਉੱਤੇ ਚੌਕਾ ਲਾ ਕੇ 62 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਉਸ ਨੇ ਰਵੀ ਚੰਦਰਨ ਅਸ਼ਵਿਨ ਉੱਤੇ ਲਗਾਤਾਰ ਤਿੰਨ ਚੌਕੇ ਲਾ ਕੇ ਭਾਰਤੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।
ਕੋਹਲੀ ਨੇ ਅਜਿਹੀ ਸਥਿਤੀ ਵਿੱਚ ਕੰਮ ਚਲਾਊ ਸਪਿੰਨਰ ਦੇ ਤੌਰ ਉੱਤੇ ਕੇਦਾਰ ਯਾਧਵ ਨੂੰ ਗੇਂਦ ਸੌਪਣ ਦਾ ਫੈਸਲਾ ਲਿਆ ਜੋ ਸਹੀ ਸਾਬਿਤ ਹੋਇਆ। ਉਸਦੀ ਸਿੱਧੀ ਗੇਂਦ ਉੱਤੇ ਤਮੀਮ ਸ਼ਾਟ ਜਮਾਉਣ ਦੇ ਚੱਕਰ ਵਿੱਚ ਆਊਟ ਹੋ ਗਿਆ ਅਤੇ ਉਸਦੀ ਟਾਈਮਿੰਗ ਖਰਾਬ ਹੋਣ ਕਾਰਨ ਗੇਂਦ ਉਸ ਦੇ ਲੈੱਗ ਸਟੰਪ ਨਾਲ ਲੱਗ ਕੇ ਗੁੱਲੀ ਡਿਗ ਗਈ। ਤਮੀਮ ਨੇ ਆਪਣੀ 82 ਗੇਂਦਾਂ ਦੀ ਪਾਰੀ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਜੜਿਆ। ਇਸ ਤੋਂ ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਦਾ ਮੱਧ ਕ੍ਰਮ ਖਿੰਡਾਅ ਦਿੱਤਾ। ਜਡੇਜਾ ਨੇ ਸ਼ਾਕਿਬ ਅਲ ਹਸਨ (15) ਨੂੰ ਬਹੁਤਾ ਸਮਾਂ ਨਾ ਟਿਕਣ ਦਿੱਤਾ। ਉਹ ਵਿਕਟ ਪਿੱਛੇ ਧੋਨੀ ਨੂੰ ਕੈਚ ਦੇ ਬੈਠਿਆ। ਮੁਸ਼ਫਿਕਰ ਵੀ ਆਪਣਾ 26ਵਾਂ ਅਰਧ ਸੈਂਕੜਾ ਬਣਾ ਕੇ ਪਵੇਲੀਅਨ ਪਰਤ ਗਿਆ। ਯਾਧਵ ਨੇ ਲਗਾਤਾਰ ਖਾਲੀ ਗੇਂਦਾਂ ਕਰਕੇ ਉਸ ਨੂੰ ਵੀ ਦਬਾਅ ਵਿੱਚ ਲਿਆ ਦਿੱਤਾ। ਉਸਦੀ ਫੁਲ ਲੈਂਥ ਗੇਂਦ ਨੂੰ ਰਹੀਮ ਨੇ ਫੁਲ ਟਾਸ ਦੇ ਰੂਪ ਵਿੱਚ ਖੇਡ ਕੇ ਕੋਹਲੀ ਨੂੰ ਕੈਚ ਦੇ ਦਿੱਤਾ।
ਇਸ ਤੋਂ ਬਾਅਦ ਬਮਰਾ ਨੇ ਮੋਸਾਦਿਕ ਹੁਸੈਨ (15) ਅਤੇ ਮਹਿਮੂਦ ਉਲਾ  (21) ਨੂੰ ਆਊਟ ਕਰਕੇ ਡੈਥ ਓਵਰਾਂ ਤੋਂ ਪਹਿਲਾਂ ਹੀ ਬੰਗਲਾਦੇਸ਼ ਉੱਤੇ ਦਬਾਅ ਬਣਾ ਲਿਆ। ਮਸ਼ਰੇਫੀ ਅਤੇ ਤਸਕੀਨ ਅਹਿਮਦ ਨਾਬਾਦ, (10) ਨੇ ਅੱਠਵੇਂ ਓਵਰ ਲਈ 35 ਦੌੜਾਂ ਦੀ ਉਪਯੋਗੀ ਪਾਰੀ ਖੇਡੀ।

 

 

fbbg-image

Latest News
Magazine Archive