- Government
- Iimmigration Direct
- British Columbia
- City Of Surrey
- Abbotsford
- Vancouver
- Richmond
- Health
- Fraser Health
- Vancouver Coastal Health
- Education
- The University Of British Columbia
- Simon Fraser University
- Kwantlen Polytechnic University
- University Of The Fraser Valley
- Media
- Apna Roots Newspaper
- Punjab Di Awaaz Newspaper
Click Here to Email Us
Or
directly send your Advertisement request to indo@telus.net

ਚੈਂਪੀਅਨਜ਼ ਟਰਾਫੀ: ਦੱਖਣੀ ਅਫਰੀਕਾ ਨੂੰ ਹਰਾ ਕੇ ਭਾਰਤ ਸੈਮੀ ਫਾਈਨਲ ’ਚ
* ਜਸਪ੍ਰੀਤ ਬਮਰਾ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ
* ਕੋਹਲੀ ਤੇ ਧਵਨ ਨੇ ਜੜੇ ਅਰਧ ਸੈਂਕੜੇ
ਲੰਡਨ - ਭਾਰਤ ਨੇ ਚੈਂਪੀਅਨਜ਼ ਟਰਾਫੀ ਦੇ ਵਕਾਰੀ ਮੈਚ ਵਿੱਚ ਅੱਜ ਦੱਖਣੀ ਅਫਰੀਕਾ ਨੂੰ ਅੱਠ ਵਿਕਟਾਂ ਦੇ ਨਾਲ ਹਰਾ ਦਿੱਤਾ ਅਤੇ ਇਸ ਦੇ ਨਾਲ ਹੀ ਭਾਰਤ ਸੈਮੀ ਫਾਈਨਲ ਵਿੱਚ ਪੁੱਜ ਗਿਆ ਹੈ। ਭਾਰਤ ਦੇ ਗੇਂਦਬਾਜਾਂ ਦੇ ਸ਼ਾਂਨਦਾਰ ਪ੍ਰਦਰ਼ਸਨ ਤੋਂ ਬਾਅਦ ਸ਼ਿਖਰ ਧਵਨ (78) ਅਤੇ ਵਿਰਾਟ ਕੋਹਲੀ ਨਾਬਾਦ (76) ਦੌੜਾਂ ਦੇ ਸ਼ਾਨਦਾਰ ਅਰਧ ਸੈਕਿੜਿਆਂ ਸਦਕਾ ਵਿਸ਼ਵ ਦੀ ਨੰਬਰ ਇੱਕ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਕਰੋ ਜਾਂ ਮਰੋ ਦੇ ਗਰੁੱਪ ਬੀ ਦੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ। ਜਸਪ੍ਰੀਤ ਬੁਮਰਾ ਨੂੰ ਮੈਨ ਆਫ ਦੀ ਮੈਚ ਖ਼ਿਤਾਬ ਦੱਤਾ ਗਿਆ ਹੈ।
ਭਾਰਤ ਨੇ 38 ਓਵਰਾਂ ਵਿੱਚ ਦੋ ਵਿਕਟਾਂ ਉੱਤੇ 193 ਦੌੜਾਂ ਬਣਾ ਕੇ ਆਸਾਨ ਜਿੱਤ ਆਪਣੇ ਨਾਂ ਕੀਤੀ। ਭਾਰਤ ਇਸ ਤਰ੍ਹਾ ਸੈਮੀ ਫਾਈਨਲ ਵਿੱਚ ਪੁੱਜਣ ਵਾਲੀ ਤੀਜੀ ਟੀਮ ਬਣ ਗਿਆ ਹੈ। ਹੁਣ ਭਾਰਤ ਦਾ ਗਰੁੱਪ ਬੀ ਵਿੱਚ ਸਿਖਰ ਉੱਤੇ ਰਹਿਣਾ ਤੈਅ ਹੈ।
ਭਾਰਤ ਦੇ ਓਪਨਰ ਰੋਹਿਤ ਸ਼ਰਮਾ (12) ਦਾ ਵਿਕਟ 23 ਦੇ ਸਕੋਰ ਉੱਤੇ ਡਿਗਣ ਬਾਅਦ ਸ਼ਿਖਰ ਅਤੇ ਵਿਰਾਟ ਨੇ ਦੂਜੇ ਵਿਕਟ ਲਈ 24.4 ਓਵਰਾਂ ਵਿੱਚ 128 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਭਾਰਤ ਦੀ ਜਿੱਤ ਦਾ ਰਾਹ ਸਾਫ ਕੀਤਾ। ਧਵਨ ਨੇ 83 ਗੇਂਦਾਂ ਵਿੱਚ 12 ਚੌਕਿਆਂ ਅਤੇ ਇੱਕ ਛੱਕੇ ਨਾਲ 78 ਦੌੜਾਂ ਜੋੜੀਆਂ। ਸ਼ਿਖਰ ਦਾ ਵਿਕਟ 31 ਵੇਂ ਓਵਰ ਦੀ ਪਹਿਲੀ ਗੇਂਦ ੳੱਤੇ ਟੀਮ ਦੇ 151 ਦੇ ਸਕੋਰ ਉੱਤੇ ਡਿਗਿਆ। ਫਿਰ ਵਿਰਾਟ ਨੇ ਯੁਵਰਾਜ ਸਿੰਘ ਦੇ ਨਾਲ ਭਾਰਤ ਨੂੰ ਜਿੱਤ ਦੀ ਦਹਿਲੀਜ਼ ਉੱਤੇ ਪਹੁੰਚਾ ਦਿੱਤਾ। ਯੁਵਰਾਜ ਨੇ 25 ਗੇਂਦਾਂ ਵਿੱਚ ਨਾਬਾਦ 23 ਦੌੜਾਂ ਬਣਾਈਆਂ ਅਤੇ 7.5 ਓਵਰਾਂ ਵਿੱਚ 42 ਦੋੜਾਂ ਦੀ ਸਾਂਝੇਦਾਰੀ ਵੀ ਕੀਤੀ। ਕੋਹਲੀ ਨੇ101 ਗੇਂਦਾਂ ਦੀ ਆਪਣੀ ਪਾਰੀ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਲਾਇਆ।
ਇਸ ਤੋਂ ਪਹਿਲਾਂ ਭਾਰਤ ਨੇ ਕਸੀ ਹੋਈ ਗੇਂਦਬਾਜ਼ੀ ਅਤੇ ਸ਼ਾਨਦਾਰ ਫੀਲਡਿੰਗ ਕਰਦਿਆਂ ਦੱਖਣੀ ਅਫਰੀਕੀ ਬੱਲੇਬਾਜ਼ਾਂ ਦੀਆਂ ਗਲਤੀਆਂ ਦਾ ਪੂਰਾ ਲਾਹਾ ਲੈਂਦਿਆਂ ਦੱਖਣੀ ਅਫਰੀਕਾ ਨੂੰ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਕੁਆਰਟਰ ਫਾਈਨਲ ਵਰਗੇ ਮੈਚ ਵਿੱਚ ਅੱਜ ਇੱਥੇ 44.3 ਓਵਰਾਂ ਵਿੱਚ 191 ਦੌੜਾਂ ਉੱਤੇ ਰੋਕ ਲਿਆ। ਹਾਸ਼ਿਮ ਆਮਲਾ (35) ਅਤੇ ਕਵਿੰਟਨ ਡਿ ਕਾਕ (53) ਨੇ ਪਹਿਲੇ ਵਿਕਟ ਲਈ 76 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਨੂੰ ਹੌਲੀ ਹੌਲੀ ਠੋਸ ਸ਼ੁਰੂਆਤ ਕਰਵਾਈ। ਇਨ੍ਹਾਂ ਦੋਨਾਂ ਦੇ ਪਵੇਲੀਅਨ ਪਰਤਣ ਬਾਅਦ ਦੱਖਣੀ ਅਫਰੀਕਾ ਦੀ ਪਾਰੀ ਰੇਤ ਦੇ ਮਹਿਲ ਦੀ ਤਰ੍ਹਾਂ ਢਹਿ ਢੇਰੀ ਹੋ ਗਈ। ਫਾਫ ਡੂ ਪਲੇਸਿਸ ਨੇ 36 ਦੌੜਾਂ ਬਣਾਈਆਂ ਪਰ ਦੱਖਣੀ ਅਫਰੀਕਾ ਦੇ ਮੱਧਕ੍ਰਮ ਦੇ ਹੋਰ ਬੱਲੇਬਾਜ਼ ਨਹੀ ਚੱਲ ਸਕੇ। ਦੱਖਣੀ ਅਫਰੀਕਾ ਦੀਆਂ ਅੱਠ ਵਿਕਟਾਂ 51 ਦੌੜਾਂ ਅੰਦਰ ਡਿਗ ਗਈਆਂ। ਭਾਰਤ ਦੇ ਸਾਰੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੁਵਨੇਸ਼ਵਰ ਕੁਮਾਰ ਨੇ 28 ਦੌੜਾਂ ਬਦਲੇ ਦੋ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾ ਨੇ ਵੀ 28 ਦੌੜਾਂ ਬਦਲੇ ਦੋ ਵਿਕਟਾਂ, ਰਵੀਚੰਦਰਨ ਅਸ਼ਵਿਨ ਨੇ 43 ਦੌੜਾਂ ਦੇ ਕੇ ਇੱਕ ਵਿਕਟ ਲਈ। ਇਨ੍ਹਾਂ ਤੋਂ ਇਲਾਵਾ ਹਾਰਦਿਕ ਪਾਂਡਯ ਨੇ ਇੱਕ, ਰਵਿੰਦਰ ਜਡੇਜਾ ਨੇ ਇੱਕ ਵਿਕਟ ਲਈ ਅਤੇ ਆਪਣੀ ਤੇਜ਼ ਤਰਾਰ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਦੀਆਂ ਮੁਸ਼ਕਿਲਾਂ ਵਧਾਈਆਂ। ਦੱਖਣੀ ਅਫਰੀਕਾ ਦੇ ਤਿੰਨ ਬੱਲੇਬਾਜ਼ ਰਨਆਊਟ ਹੋਏ। ਅੱਜ ਸੌਸਮ ਸਾਫ ਰਿਹਾ ਪਰ ਭਾਰਤੀ ਗੇਂਦਬਾਜ਼ਾਂ ਨੇ ਮੈਚ ਦੇ ਸ਼ੁਰੂ ਤੋਂ ਹੀ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਦੀ ਲਗਾਮ ਕੱਸ ਦਿੱਤੀ ਅਤੇ ਉਨ੍ਹਾਂ ਨੂੰ ਖੁੱਲ੍ਹ ਕੇ ਨਾ ਖੇਡਣ ਦਿੱਤਾ।
ਮੋਰਗਨ ਨੇ ਕੀਤੀ ਸਟੋਕਸ ਦੀ ਖੇਡ ਸ਼ੈਲੀ ਦੀ ਪ੍ਰਸ਼ੰਸਾ
ਬਰਮਿੰਘਮ - ਇਓਨ ਮੋਰਗਨ ਨੇ ਬੇਨ ਸਟੋਕਸ ਦੇ ਖੇਡ ਹੁਨਰ ਦੀ ਤਾਰੀਫ਼ ਕੀਤੀ ਹੈ ਕਿਉਂਕਿ ਇੰਗਲੈਂਡ ਇਸ ਆਲਰਾਊਂਡਰ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੂੰ ਚੈਂਪੀਅਨਜ਼ ਟਰਾਫੀ ਤੋਂ ਬਾਹਰ ਕਰਨ ਵਿੱਚ ਕਾਮਯਾਬ ਰਿਹਾ। ਇੰਗਲੈਂਡ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪੁੱਜ ਚੁੱਕਾ ਹੈ ਪਰ ਕੱਲ੍ਹ ਅਜਵੇਸਟਨ ਵਿੱਚ ਟੀਮ 278 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 35 ਦੌੜਾਂ ਉੱਤੇ ਤਿੰਨ ਵਿਕਟਾਂ ਗਵਾ ਚੁੱਕੀ ਚੁੱਕੀ ਸੀ ਉਦੋਂ ਸਟੋਕਸ ਨੇ ਨਾਬਾਦ 102 ਦੌੜਾਂ ਨਾਲ ਆਪਣੀ ਸਰਵੋਤਮ ਪਾਰੀ ਖੇਡਦਿਆਂ ਇੰਗਲੈਂਡ ਦੇ ਕਪਤਾਨ ਮੋਰਗਨ (87) ਨਾਲ ਮਿਲਕੇ ਚੌਥੇ ਵਿਕਟ ਲਈ 159 ਦੌੜਾਂ ਦੀ ਹਿੱਸੇਦਾਰੀ ਨਿਭਾਈ। ਮੈਚ ਵਿੱਚ ਦੂਜੀ ਵਾਰ ਮੀਂਹ ਪੈਣ ਬਾਅਦ ਮੈਚ ਰੱਦ ਹੋ ਗਿਆ। ਮੈਚ ਰੱਦ ਹੋਣ ਵੇਲੇ ਤਕ ਇੰਗਲੈਂਡ ਨੇ 40.2 ਓਵਰਾਂ ਵਿੱਚ ਚਾਰ ਵਿਕਟਾਂ ਉੱਤੇ 240 ਦੌੜਾਂ ਬਣਾ ਲਈਆਂ ਸਨ। ਇੰਗਲੈਂਡ ਡਕਵਰਥ ਲੂਈਸ ਨਿਯਮ ਨਾਲ 40 ਦੌੜਾਂ ਨਾਲ ਜਿੱਤ ਗਈ ਸੀ। ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਵੀ ਸਟੋਕਸ ਦੀ ਖੇਡ ਦੀ ਪ੍ਰਸੰਸਾ ਕੀਤੀ ਹੈ। ਸਟੀਵ ਸਮਿਥ ਜੋ ਆਈਪੀਐੱਲ ਵਿੱਚ ਪੁਣੇ ਸੁਪਰਜਾਇੰਟਸ ਦਾ ਕਪਤਾਨ ਸੀ, ਨੇ ਵੀ ਸਟੋਕਸ ਦੀ ਖੇਡ ਸ਼ੈਲੀ ਦੀ ਪ੍ਰਸੰਸਾ ਕੀਤੀ ਹੈ।