ਕੰਟਰੋਲ ਰੇਖਾ ਉੱਤੇ ਫ਼ੌਜ ਨੇ ਤਿੰਨ ਘੁਸਪੈਠੀਏ ਮਾਰੇ, ਜਵਾਨ ਸ਼ਹੀਦ

ਸ੍ਰੀਨਗਰ - ਅੱਜ ਭਾਰਤੀ ਫੌਜ ਨੇ ਕੰਟਰੋਲ ਰੇਖਾ ਉੱਤੇ ਤਿੰਨ ਘੁਸਪੈਠੀਆਂ ਨੂੰ ਮਾਰ ਕੇ ਪਾਕਿਸਤਾਨੀ ਫੌਜ ਵੱਲੋਂ ਘੁਸਪੈਠ ਦੀ ਤਾਜ਼ਾ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ਉੱਤਰੀ ਕਸ਼ਮੀਰ ਦੇ ਨੌਗਾਮ ਸੈਕਟਰ ਵਿੱਚ ਭਾਰਤੀ ਫੌਜ ਵੱਲੋਂ ਪਿਛਲੇ 48 ਘੰਟਿਆਂ ਵਿੱਚ ਇਸ ਤਰ੍ਹਾਂ ਹੁਣ ਤਕ ਸੱਤ ਅਤਿਵਾਦੀ ਮਾਰ ਦਿੱਤੇ ਗਏ ਹਨ। ਅੱਜ  ਪੁਸਪੈਠੀਆਂ ਨੂੰ ਰੋਕਣ ਦੀ ਕਾਰਵਾਈ ਦੌਰਾਨ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ।
ਫੌਜ ਦੇ ਸੂਤਰਾਂ ਅਨੁਸਾਰ ਕੰਟਰੋਲ ਰੇਖਾ ਉੱਤੇ ਗੁਰੇਜ਼, ਮਾਛਿਲ, ਨੌਗਾਮ ਅਤੇ ਉੜੀ ਖੇਤਰ ਵਿੱਚ ਪਿਛਲੇ ਦੋ ਦਿਨ ਦੌਰਾਨ ਘੁਸਪੈਠ ਦੀਆਂ ਕੋਸ਼ਿਸ਼ਾਂ ਨਾਕਾਮ ਬਣਾ ਦਿੱਤੀਆਂ ਗਈਆਂ ਹਨ ਅਤੇ ਭਾਰੀ ਮਾਤਰਾ ਵਿੱਚ ਅਸਲਾ ਅਤੇ ਗੋਲੀ ਸਿੱਕਾ ਫੜਿਆ ਹੈ। ਫੌਜ ਦੀ ਉੱਤਰੀ ਕਮਾਂਡ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਘੁਸਪੈਠ ਦੀਆਂ ਚਾਰ ਕੋਸ਼ਿਸ਼ਾਂ ਪਾਕਿਸਤਾਨੀ ਸੈਨਾ ਦੀ ਸ਼ਹਿ ਤਹਿਤ ਕੀਤੀਆਂ ਗਈਆਂ ਅਤੇ ਘੁਸਪੈਠ ਕਰਵਾਉਣ ਲਈ ਪਾਕਿਸਤਾਨ ਦੀ ਫੌਜ ਨੇ  ਗੋਲੀਬਾਰੀ ਵੀ ਕੀਤੀ ਪਰ ਭਾਰਤੀ ਸੈਨਾ ਨੇ ਇਸ ਨੂੰ ਅਸਫਲ ਬਣਾ ਦਿੱਤਾ ਅਤੇ ਤਿੰਨ ਘੁਸਪੈਠੀਆਂ ਨੂੰ ਮਾਰ ਦਿੱਤਾ ਅਤੇ ਇਸ ਮਿਸ਼ਨ ਦੌਰਾਨ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਉੱਤਰੀ ਕਮਾਂਡ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਹੁਣ ਤੱਕ ਘੁਸਪੈਠ ਦੀਆਂ 22 ਕੋਸ਼ਿਸ਼ਾਂ ਨਾਕਾਮ ਬਣਾ ਦਿੱਤੀਆਂ ਗਈਆਂ ਹਨ ਅਤੇ 34 ਹਥਿਆਰਬੰਦ ਘੁਸਪੈਠੀਏ ਮਾਰੇ ਗਏ ਹਨ। ਫੌਜ ਨੇ ਘੁਸਪੈਠ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਕੇ ਰਮਜ਼ਾਨ ਦੇ ਪਵਿੱਤਰ ਮਹੀਨੇ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਗੜਬੜ ਕਰਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ ਹਨ।  ਅਨੰਤਨਾਗ: ਕਸ਼ਮੀਰ ਵਾਦੀ ਵਿੱਚ ਘਰਾਂ ਵਿੱਚ ਲੁਕੇ ਅਤਿਵਾਦੀਆਂ ਨੂੰ ਲੱਭਣ ਲਈ ਹੁਣ ਫੌਜ ਵਿਸ਼ੇਸ਼ ਕਿਸਮ ਦੇ ਰਡਾਰਾਂ ਦੀ ਵਰਤੋਂ ਕਰੇਗੀ ਤਾਂ ਜੋ ਫੌਜ ਦੇ ਤਲਾਸ਼ੀ ਮਿਸ਼ਨ ਸਫਲ ਹੋ ਸਕਣ।  ਪ੍ਰਾਪਤ ਜਾਣਕਾਰੀ ਅਨੁਸਾਰ ਕਸ਼ਮੀਰ ਵਾਦੀ ਵਿੱਚ ਅਤਿਵਾਦੀ ਲੋਕਾਂ ਦੇ ਘਰਾਂ ਦੀ ਵਿਸ਼ੇਸ਼ ਬਣਤਰ ਦਾ ਫਾਇਦਾ ਲੈ ਕੇ ਲੁਕ ਜਾਂਦੇ ਹਨ। ਹੁਣ ਇਨ੍ਹਾਂ ਦੀ ਭਾਲ ਨੂੰ ਯਕੀਨੀ ਬਣਾਉਣ ਲਈ ਫੌਜ ਨੇ ਵਿਸ਼ੇਸ਼ ਕਿਸਮ ਦੇ ਰਡਾਰ ਦਰਾਮਦ ਕੀਤੇ ਹਨ। ਇਨ੍ਹਾਂ ਰਡਾਰਾਂ ਨਾਲ ਅਤਿਵਾਦੀਆਂ ਦੀ ਸਹੀ ਸਥਿਤੀ ਦਾ ਪਤਾ ਲੱਗੇਗਾ।
ਮੁੱਠਭੇੜ ਚ ਮਾਨੇਪੁਰ ਵਾਸੀ ਜਵਾਨ ਗੁਰਵਿੰਦਰ ਸਿੰਘ ਸ਼ਹੀਦ
ਧਾਰੀਵਾਲ - ਨੇੜਲੇ ਪਿੰਡ ਮਾਨੇਪੁਰ ਵਾਸੀ ਸੀਮਾ ਸੁਰੱਖਿਆ ਬਲ ਦਾ ਜਵਾਨ  ਗੁਰਵਿੰਦਰ ਸਿੰਘ (26) ਪੁਣਛ-ਰਜੌਰੀ ਸਰਹੱਦੀ ਖੇਤਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਾ ਹੋਇਆ ਸ਼ਹੀਦ ਹੋ ਗਿਆ। ਸ਼ਹੀਦ ਦੇ ਪਿਤਾ ਸਤਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਲਗਪਗ 2.15 ਵਜੇ ਉਨ੍ਹਾਂ ਦੇ ਲੜਕੇ ਗੁਰਵਿੰਦਰ ਸਿੰਘ ਦੀ ਬਟਾਲੀਅਨ ਤੋਂ ਫੋਨ ਆਇਆ ਕਿ ਉਨ੍ਹਾਂ ਦਾ ਬੇਟਾ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ ਹੈ। ਗੁਰਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਸਾਲ 2012 ਵਿੱਚ ਬੀ.ਐੱਸ.ਐੱਫ.ਦੀ 137 ਬਟਾਲੀਅਨ ਵਿੱਚ ਭਰਤੀ ਹੋਇਆ ਸੀ। ਗੁਰਵਿੰਦਰ ਸਿੰਘ ਹਾਕੀ ਦਾ ਵਧੀਆ ਖਿਡਾਰੀ ਸੀ

 

 

fbbg-image

Latest News
Magazine Archive