ਬੱਸ ਹਾਦਸੇ ਵਿੱਚ 24 ਮੌਤਾਂ, 14 ਗੰਭੀਰ ਜ਼ਖ਼ਮੀ

ਕੌਮੀ ਸ਼ਾਹਰਾਹ ਉੱਤੇ ਟਰੱਕ ਨਾਲ ਟਕਰਾਅ ਕੇ ਬੱਸ ਚੜ੍ਹੀ ਅੱਗ ਦੀ ਭੇਟ
ਬਰੇਲੀ, (ਉੱਤਰ ਪ੍ਰਦੇਸ਼) - ਇੱਥੇ ਕੌਮੀ ਸ਼ਾਹਰਾਹ ਉੱਤੇ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ ਵਿੱਚ 24 ਸਵਰੀਆਂ ਸੜ ਕੇ ਮਾਰ ਗਈਆਂ ਅਤੇ 16 ਲੋਕ ਗੰਭੀਰ ਰੂਪ ਵਿੱਚ ਸੜ ਗਏ ਹਨ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੋ ਗੰਭੀਰ ਜ਼ਖ਼ਮੀ ਬਾਅਦ ਵਿੱਚ ਚੱਨ ਵਸੇ।
ਉੱਤਰ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ ਦੀ ਬੱਸ ਦਿੱਲੀ ਤੋਂ ਗੌਂਡਾ ਜਾ ਰਹੀ ਸੀ, ਇਸ ਵਿੱਚ 41 ਸਵਰੀਆਂ ਸਨ। ਕੌਮੀ ਸ਼ਾਹਮਾਰਗ 24 ਉੱਤੇ ਬਾਡਾ ਬਾਈਪਾਸ ਉੱਤੇ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਅਤੇ ਬੱਸ ਦਾ ਤੇਲ ਟੈਂਕਰ ਫਟ ਗਿਆ ਅਤੇ ਬੱਸ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ। ਸਵਾਰੀਆਂ ਦੀਆਂ ਲਾਸ਼ਾਂ ਇਸ ਹੱਦ ਤਕ ਸੜ ਗਈਆਂ ਕਿ ਉਨ੍ਹਾਂ ਦੀ ਪਛਾਣ ਕਰਨੀ ਵੀ ਮੁਸ਼ਕਿਲ ਹੋ ਗਈ ਹੈ। ਲਾਸ਼ਾਂ ਦੀ ਪਛਾਣ ਲਈ ਡਾਕਟਰ ਡੀਐੱਨਏ ਟੈਸਟ ਦਾ ਸਹਾਰਾ ਲੈ ਰਹੇ ਹਨ।
ਉੱਤਰ ਪ੍ਰਦੇਸ਼ ਦੇ ਮੰਤਰੀ ਰਜੇਸ਼ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਢਲੀ ਜਾਣਕਾਰੀ ਵਿੱਚ  ਗੰਭੀਰ ਜ਼ਖ਼ਮੀਆਂ ਦੀ ਗਿਣਤੀ 14 ਹੈ, ਇੱਕ ਮਮੂਲੀ ਜ਼ਖ਼ਮੀ ਬਾਰੇ ਬਾਅਦ ਵਿੱਚ ਪਤਾ ਲੱਗਾ ਹੈ ਜੋ ਬਾਅਦ ਵਿੱਚ 16 ਹੋ ਗਈ ਹੈ, ਇਨ੍ਹਾਂ ਵਿੱਚੋਂ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ। ਤਿੰਨ ਮੁਸਾਫਿਰਾਂ ਨੂੰ ਮਮੂਲੀ ਸੱਟਾਂ ਲੱਗੀਆਂ ਹਨ।
ਸੀਨੀਅਰ ਸੁਪਰਡੈਂਟ ਆਫ ਪੁਲੀਸ ਯੋਗੇਂਦਰ ਕੁਮਾਰ ਦੇ ਅਨੁਸਾਰ ਹਾਦਸਾ ਰਾਤ ਨੂੰ ਇੱਕ ਤੋਂ ਡੇਢ ਵਜੇ ਦੇ ਵਿਚਕਾਰ ਵਾਪਰਿਆ।  ਮੌਕੇ ਉੱਤੇ ਹਾਜ਼ਰ ਲੋਕਾਂ ਅਨੁਸਾਰ ਬੱਸ ਦਾ ਤੇਲ ਵਾਲਾ ਟੈਂਕ ਫਟ ਗਿਆ। ਪੁਲੀਸ ਨੇ ਸਾਢੇ ਪੰਜ ਵਜੇ ਦੇ ਕਰੀਬ ਬੱਸ ਵਿੱਚੋਂ 22 ਲਾਸ਼ਾਂ ਨੂੰ ਕੱਢਿਆ।
ਮੰਤਰੀ ਅਗਰਵਾਲ ਜੋ ਲਖਨਊ ਤੋਂ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀਆਂ ਹਦਾਇਤਾਂ ਉੱਤੇ ਇੱਥ ਹੈਲੀਕਾਪਟਰ ਵਿੱਚ ਪੁੱਜੇ ਹਨ, ਅਤੇ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ, ਨੇ ਦੱਸਿਆ ਕਿ ਲਾਸ਼ਾਂ ਦੀ ਪਛਾਣ ਲਈ ਡੀਐੱਨਏ ਟੈਸਟ ਕਰਵਾਇਆ ਜਾਵੇਗਾ।
ਉਨ੍ਹਾਂ ਦੇ ਨਾਲ ਦੋ ਮੰਤਰੀ ਸਵਤੰਤਰ ਦੇਵ ਸਿੰਘ ਅਤੇ ਬਿ੍ਜੇਸ਼ ਪਾਠਕ ਵੀ ਆਏ ਹਨ। ਬੱਸ ਡਰਾਈਵਰ ਵੀ ਹਾਦਸੇ ਵਿੱਚ ਮਾਰਿਆ ਗਿਆ ਹੈ। ਕੰਡਕਟਰ ਦੀ ਹਾਲਤ ਗੰਭੀਰ ਹੈ। ਟਰੱਕ ਜੋ ਸ਼ਾਹਜਹਾਨਪੁਰ ਤੋਂ ਆ ਰਿਹਾ ਸੀ ਵੀ ਅੱਗ ਦੀ ਭੇਟ ਚੜ੍ਹ ਗਿਆ ਅਤੇ ਡਰਾਈਵਰ ਹਾਦਸੇ ਤੋਂ ਬਾਅਦ ਭੱਜ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਅਸ਼ਰਿਤਾਂ ਨੂੰ ਦੋ ਦੋ ਲੱਖ ਰੁਪਏ ਗੰਭੀਰ ਜ਼ਖ਼ਮੀਆਂ ਨੂੰ ਪੰਜਾਹ ਹਜ਼ਾਰ ਅਤੇ ਜ਼ਖ਼ਮੀਆਂ ਨੂੰ ਪੱਚੀ ਹਜ਼ਾਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ।

 

 

fbbg-image

Latest News
Magazine Archive