ਗਰੀਨ ਐਂਡ ਗੋਲਡ ਕਲੱਬ ਐਡਮਿੰਟਨ ਨੇ ਹਾਕੀ ਚੈਂਪੀਅਨਸ਼ਿਪ ਜਿੱਤੀ


ਕੈਲਗਰੀ - ਕੈਲਗਰੀ ਯੂਨੀਵਰਸਿਟੀ ਦੇ ਐਸਟਰੋਟਰਫ ਖੇਡ ਮੈਦਾਨ ’ਚ ਅਲਬਰਟਾ ਫੀਲਡ ਹਾਕੀ ਵੱਲੋਂ ਸੂਬਾ ਪੱਧਰ ਦੀ ਅੰਤਰ ਕਲੱਬ ਫੀਲਡ ਹਾਕੀ ਚੈਂਪੀਅਨਸ਼ਿਪ  ਕਰਵਾਈ ਗਈ ਜਿਸ ਵਿੱਚ ਛੇ ਕਲੱਬਾਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ’ਚ ਗਰੀਨ ਐਂਡ ਗੋਲਡ ਫੀਲਡ ਹਾਕੀ ਕਲੱਬ ਨੇ ਸਾਰੀਆਂ   ਟੀਮਾਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ।
ਗਰੀਨ ਐਂਡ ਗੋਲਡ ਕਲੱਬ ਨੇ ਪੂਲ ਦੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਵਿੱਚ ਦਾਖਲਾ ਪਾਇਆ। ਸੈਮੀ-ਫਾਈਨਲ ਵਿੱਚ ਇਸ ਕਲੱਬ ਨੇ ਕਿੰਗਜ਼ ਇਲੈਵਨ ਕਲੱਬ ਕੈਲਗਰੀ ਨੂੰ 3-0 ਦੇ ਫਰਕ ਨਾਲ ਹਰਾਇਆ। ਇਸ ਮੈਚ ਵਿੱਚ ਕੇਟ ਨੇ ਦੋ ਅਤੇ ਸਿਮਰਤ ਸਿਵੀਆ ਨੇ ਇੱਕ ਗੋਲ ਕੀਤਾ। ਫਾਈਨਲ ਮੈਚ ਵਿੱਚ ਗਰੀਨ ਐਂਡ ਗੋਲਡ ਕਲੱਬ ਨੇ ਪਿਛਲੇ ਸਾਲ ਦੀ ਜੇਤੂ ਐਸਟਰੋਜ਼ ਕਲੱਬ ਕੈਲਗਰੀ ਨੂੰ 2-1 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਸਿਮਰਤ ਸਿਵੀਆ ਅਤੇ ਜਸਦੀਪ ਸਿਵੀਆ ਨੇ 1-1 ਗੋਲ ਕੀਤਾ। ਪੂਰੇ ਟੂਰਨਾਮੈਂਟ ਵਿੱਚ ਚੰਗੀ ਕਾਰਗੁਜ਼ਾਰੀ ਲਈ ਜਸਦੀਪ ਸਿਵੀਆ ਨੂੰ ਐਮਵੀਪੀ (ਬਿਹਤਰੀਨ ਖਿਡਾਰਨ) ਐਲਾਨਿਆ ਗਿਆ। ਟੀਮ ਦੇ ਕੋਚ ਦਿਲਬਾਗ ਸਿੰਘ ਡੋਗਰਾ ਨੇ ਟੀਮ ਦੀ ਕਾਰਗੁਜ਼ਾਰੀ ਤਸੱਲੀ ਪ੍ਰਗਟ ਕਰਦੇ ਹੋਏ ਖਿਡਾਰੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
ਗਰੀਨ ਐਂਡ ਗੋਲਡ ਟੀਮ ’ਚ ਹਰਸਿਮਰਨ ਡੋਗਰਾ, ਸਿਮਰਤ ਸਿਵੀਆ, ਜਸਦੀਪ ਸਿਵੀਆ, ਪ੍ਰਿਆ ਮੱਲ੍ਹੀ, ਜਸਲੀਨ ਕੌਰ, ਅਮਰੀਤ ਗਰੇਵਾਲ, ਹਰਲੀਨ ਗਰੇਵਾਲ, ਪ੍ਰਭਲੀਨ ਗਰੇਵਾਲ, ਰਵਜੋਤ ਕੌਰ ਬਾਂਬਰਾ, ਮਰੀਕਾ, ਸਲਿਨ, ਆਸ਼ੀਮਾ ਰਤਨ, ਨਮੇਸ਼ਵੀ ਕੰਵਰ, ਮੌਰਗਨ, ਬਰਿਗਨ ਬੇਲਾ ਅਤੇ ਸਲਿਨ ਸ਼ਾਮਲ ਸਨ।

 

 

fbbg-image

Latest News
Magazine Archive