ਚੈਂਪੀਅਨਜ਼ ਟਰਾਫ਼ੀ: ਭਾਰਤ ਨੇ ਪਾਕਿ ਨੂੰ 124 ਦੌੜਾਂ ਨਾਲ ਹਰਾਇਆ

ਕੋਹਲੀ (81) ਵੱਲੋਂ ਨਾਬਾਦ ਕਪਤਾਨੀ ਪਾਰੀ; ਸਮੁੱਚੀ ਟੀਮ ਦੀ ਲੈਅ ਬਰਕਰਾਰ
ਬਰਮਿੰਘਮ - ਭਾਰਤ ਨੇ ਆਈਸੀਸੀ ਚੈਂਪੀਅਨਜ਼ ਟਰਾਫੀ਼ ਦੇ ਗਰੁੱਪ ਬੀ ਦੇ ਮੈਚ ਵਿੱਚ ਅੱਜ ਇਥੇ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾ ਦਿੱਤਾ।  ਪਾਕਿਸਤਾਨ ਦੀ ਟੀਮ 33.4 ਓਵਰਾਂ ਵਿੱਚ 164 ਦੌੜਾਂ ’ਤੇ ਆਊਟ ਹੋ ਗਈ। ਪਾਕਿਸਤਾਨ ਵੱਲੋਂ ਅਜ਼ਹਰ ਅਲੀ ਨੇ ਸਭ ਤੋਂ ਵਧ 50 ਅਤੇ ਮੁਹੰਮਦ ਹਾਫਿਜ਼ ਨੇ 33 ਦੌੜਾਂ ਬਣਾਈਆਂ। ਭਾਰਤ ਵੱਲੋਂ ਉਮੇਸ਼ ਯਾਦਵ ਨੇ ਤਿੰਨ, ਹਾਰਦਿਕ ਪੰਡਿਆ ਅਤੇ ਰਵਿੰਦਰ ਜਡੇਜਾ ਨੇ ਦੋ ਦੋ ਅਤੇ ਭੁਵਨੇਸ਼ਵਰ ਕੁਮਾਰ ਨੇ ਇਕ ਵਿਕਟ ਲਈ। ਇਸ ਜਿੱਤ ਨਾਲ ਭਾਰਤੀ ਟੀਮ ਦੀ ਦਮਦਾਰ ਲੈਅ ਬਰਕਰਾਰ ਰਹੀ ਹੈ।
ਭਾਰਤ ਨੇ ਸ਼ੁਰੂਆਤੀ ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 320 ਦੌੜਾਂ ਦੀ ਚੁਣੌਤੀ ਦਿੱਤੀ ਹੈ।  ਸਲਾਮੀ ਬੱਲੇਬਾਜ਼ ਵੱਜੋਂ ਉਤਰੇ ਰੋਹਿਤ ਸ਼ਰਮਾ (91) ਤੇ ਸ਼ਿਖ਼ਰ ਧਵਨ (68) ਨੇ ਭਾਰਤ ਨੂੰ       ਚੰਗੀ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਨਾਬਾਦ 81 ਦੌੜਾਂ ਦੀ ਪਾਰੀ ਖੇਡਦਿਆਂ ‘ਸਿਕਸਰ ਕਿੰਗ’ ਯੁਵਰਾਜ ਸਿੰਘ (53) ਨਾਲ ਠੋਸ ਸਾਂਝੇਦਾਰੀ ਕਰਦਿਆਂ ਭਾਰਤ ਨੂੰ 300 ਤੋਂ ਪਾਰ ਪਹੁੰਚਾਇਆ।
ਰੋਹਿਤ ਨੇ ਪਾਕਿਸਤਾਨ ਖ਼ਿਲਾਫ਼ ਆਪਣਾ ਸਰਵੋਤਮ ਸਕੋਰ ਬਣਾਉਣ ਲਈ 119 ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਉਸ ਨੇ ਸੱਤ ਚੌਕੇ ਤੇ ਦੋ ਛੱਕੇ ਵੀ ਲਾਏ। ਸ਼ਿਖ਼ਰ ਨੇ ਵੀ ਤਿੱਖੇ ਤੇਵਰ ਦਿਖਾਉਂਦਿਆ। 65 ਗੇਂਦਾਂ ਦਾ ਸਾਹਮਣਾ ਕਰਦਿਆਂ 68 ਦੌੜਾਂ ਬਣਾਈਆਂ।   ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਵੀ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ 81 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।   ਕੋਹਲੀ ਨੇ 68 ਗੇਂਦਾਂ ਦਾ ਸਾਹਮਣਾ ਕਰਨ ਦੌਰਾਨ 6 ਚੌਕੇ ਤੇ ਤਿੰਨ ਛੱਕੇ ਜੜੇ।
ਯੁਵਰਾਜ ਨੇ ਵਿਸਫੋਟਕ ਅੰਦਾਜ਼ ’ਚ ਬੱਲੇਬਾਜ਼ੀ ਕਰਦਿਆਂ 53 ਦੌੜਾਂ ਬਣਾਉਣ ਲਈ ਸਿਰਫ਼ 32 ਗੇਂਦਾਂ ਲਈਆਂ। ਇਸ ਦੌਰਾਨ ਉਸ ਨੇ 8 ਚੌਕੇ ਤੇ ਇਕ ਛੱਕਾ ਠੋਕਿਆ।  ਹਾਰਦਿਕ ਪਾਂਡਿਆਂ ਨੂੰ ਸਿਰਫ਼ ਛੇ ਗੇਂਦਾਂ ਖੇਡਣ ਦਾ ਮੌਕਾ ਮਿਲਿਆ ਤੇ ਉਸ ਨੇ ਨਾਬਾਦ 20 ਦੌੜਾਂ ਜੋੜੀਆਂ।
ਇਸ ਤੋਂ ਪਹਿਲਾਂ ਮੀਂਹ ਕਾਰਨ ਤਿੰਨ ਵਾਰ ਮੈਚ ’ਚ ਵਿਘਨ ਪਿਆ ਤੇ ਇਸ ਨੂੰ 48 ਓਵਰਾਂ ਤੱਕ ਸੀਮਿਤ ਕਰ ਦਿੱਤਾ ਗਿਆ।  ਭਾਰਤ ਨੇ ਆਖ਼ਰੀ ਚਾਰ ਓਵਰਾਂ ਵਿੱਚ 72 ਦੌੜਾਂ ਜੋੜੀਆਂ। ਪਾਕਿਸਤਾਨ ਵੱਲੋਂ ਹਸਨ ਅਲੀ ਤੇ ਸ਼ਾਦਾਬ ਖ਼ਾਨ nyਇਕ-ਇਕ ਵਿਕਟ ਹਾਸਲ ਕੀਤਾ।
 

 
Latest News
Magazine Archive