ਸਾਡਾ ਮੰਤਵ ਵੀਆਈਪੀ ਸੱਭਿਆਚਾਰ ਵਾਲੀ ਮਾਨਸਿਕਤਾ ਬਦਲਣਾ: ਮੋਦੀ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲਾਲ ਬੱਤੀ ਉਤੇ ਭਲਕ ਤੋਂ ਲਾਗੂ ਹੋ ਰਹੀ ਪਾਬੰਦੀ ਦਾ ਮੰਤਵ ਕੁੱਝ ਲੋਕਾਂ ਦੇ ਦਿਮਾਗ ਵਿੱਚੋਂ ਵੀਆਈਪੀ ਸੱਭਿਆਚਾਰ ਹਟਾਉਣਾ ਹੈ ਅਤੇ ਇਸ ਦੀ ਥਾਂ ਇਹ ਧਾਰਨਾ ਭਰਨੀ ਹੈ ਕਿ ‘ਹਰੇਕ ਵਿਅਕਤੀ ਅਹਿਮ’ ਹੈ। ਉਨ੍ਹਾਂ ਕਿਹਾ ਕਿ ਲਾਲ ਬੱਤੀ ਵੀਆਈਪੀ ਸੱਭਿਆਚਾਰ ਦਾ ਪ੍ਰਤੀਕ ਬਣ ਗਈ ਸੀ, ਜਿਹੜੀ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਮਾਨਸਿਕਤਾ ਨੂੰ ਚਿੰਬੜੀ ਹੋਈ ਸੀ।
ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਸਾਰੀ 125 ਕਰੋੜ ਦੀ ਆਬਾਦੀ ਬਰਾਬਰ ਤੇ ਅਹਿਮ ਹੈ। ਇਸ ਦੌਰਾਨ ਉਨ੍ਹਾਂ ਹੋਰ ਡਿਜੀਟਲ ਲੈਣ-ਦੇਣ ਉਤੇ ਜ਼ੋਰ ਦਿੱਤਾ ਅਤੇ ਪੰਜ ਮਈ ਨੂੰ ‘ਸਾਊਥ ਏਸ਼ੀਆ ਸੈਟੇਲਾਈਟ’ ਲਾਂਚ ਕਰਨ ਅਤੇ ਕੁਝ ਹੋਰ ਮਸਲਿਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ‘‘ਆਮ ਤੌਰ ਉਤੇ ਦੇਸ਼ ਵਿੱਚ ਵੀਆਈਪੀ ਸੱਭਿਆਚਾਰ ਨੂੰ ਨਫ਼ਰਤ ਕਰਨ ਵਾਲਾ ਮਾਹੌਲ ਹੈ। ਇਸ ਦਾ ਅੰਦਾਜ਼ਾ ਮੈਨੂੰ ਹਾਲ ਹੀ ਵਿੱਚ ਉਦੋਂ ਹੋਇਆ, ਜਦੋਂ ਸਰਕਾਰ ਨੇ ਫੈਸਲਾ ਕੀਤਾ ਕਿ ਕੋਈ ਚਾਹੇ ਕਿੰਨਾ ਵੀ ਵੱਡਾ ਆਦਮੀ ਕਿਉਂ ਨਾ ਹੋਵੇ, ਉਹ ਵਾਹਨ ਉਤੇ ਲਾਲ ਬੱਤੀ ਦੀ ਵਰਤੋਂ ਨਹੀਂ ਕਰ ਸਕਦਾ।’’ ਉਹ ਕੇਂਦਰੀ ਕੈਬਨਿਟ ਦੇ 19 ਅਪਰੈਲ ਨੂੰ ਆਏ ਉਸ ਫੈਸਲੇ ਦਾ ਹਵਾਲਾ ਦੇ ਰਹੇ ਸਨ, ਜਿਸ ਵਿੱਚ ਪਹਿਲੀ ਮਈ ਤੋਂ ਵਾਹਨਾਂ ਉਤੇ ਬੱਤੀਆਂ ਦੀ ਵਰਤੋਂ ਦੀ ਮਨਾਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲਾਲ ਬੱਤੀ ਦੀ ਵਰਤੋਂ ਵੀਆਈਪੀ ਸੱਭਿਆਚਾਰ ਦਾ ਪ੍ਰਤੀਕ ਬਣ ਗਈ ਸੀ। ਤਜਰਬੇ ਤੋਂ ਪਤਾ ਚਲਦਾ ਹੈ ਕਿ ਭਾਵੇਂ ਲਾਲ ਬੱਤੀ ਵਾਹਨ ਉਪਰ ਵਰਤੀ ਜਾਂਦੀ ਸੀ ਪਰ ਵੀਆਈਪੀ ਸੱਭਿਆਚਾਰ ਹੌਲੀ ਹੌਲੀ ਇਸ ਦੀ ਵਰਤੋਂ ਕਰਨ ਵਾਲਿਆਂ ਦੇ ਸਿਰ ਨੂੰ ਚੜ੍ਹ ਜਾਂਦਾ ਸੀ, ਜੋ ਉਨ੍ਹਾਂ ਨੂੰ ਵੀਆਈਪੀ ਸੱਭਿਆਚਾਰ ਵਾਲੀ ਮਾਨਸਿਕਤਾ ਤੱਕ ਲੈ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਲਾਲ ਬੱਤੀ ਖ਼ਤਮ ਹੈ। ਇਸ ਕਾਰਨ ਕੋਈ ਵੀ ਵੀਆਈਪੀ ਸੱਭਿਆਚਾਰ ਦਾ ਦਾਅਵਾ ਨਹੀਂ ਕਰ ਸਕਦਾ। ਲਾਲ ਬੱਤੀ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਪ੍ਰਸ਼ਾਸਕੀ ਹੈ ਪਰ ਮਾਨਸਿਕਤਾ ਵਿੱਚੋਂ ਵੀਆਈਪੀ ਸੱਭਿਆਚਾਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਹੋਣ।
ਉਨ੍ਹਾਂ ‘ਵੀਆਈਪੀ’ ਦੀ ਬਜਾਏ ਆਪਣੀ ਸਰਕਾਰ ਦੇ ‘ਨਵਾਂ ਭਾਰਤ’ ਦੇ ਸੰਕਲਪ ਦੀ ਨਿਸ਼ਾਨਦੇਹੀ ਕੀਤੀ, ਜਿਸ ਵਿੱਚ ਹਰੇਕ ਵਿਅਕਤੀ ਅਹਿਮ ਦੇ ਸੱਭਿਆਚਾਰ ਨੂੰ ਵੱਧ ਅਹਿਮੀਅਤ ਮਿਲਣੀ ਚਾਹੀਦੀ ਹੈ। ਡਿਜੀਟਲ ਅਦਾਇਗੀਆਂ ਉਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਲੈਣ-ਦੇਣ ਲਈ ‘ਭੀਮ’ ਐਪ ਦੀ ਵਰਤੋਂ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰ ਤੋਂ ਮਿਲਦੇ ਨਕਦ ਲਾਭਾਂ ਦਾ ਫਾਇਦਾ ਉਠਾਉਣ ਲਈ ਆਖਿਆ।   

 

 

fbbg-image

Latest News
Magazine Archive