ਨਿਤੀਸ਼ ਕੁਮਾਰ ਰੱਖਣਗੇ ਗੁਰਦੁਆਰਾ ਕੰਗਣਘਾਟ ਸਾਹਿਬ ਦਾ ਨੀਂਹ ਪੱਥਰ

ਪੁਰਾਣੇ ਗੁਰੂ ਘਰ ਦੇ ਬਿਲਕੁਲ ਨੇੜੇ ਉਸਾਰੀ ਜਾਵੇਗੀ ਨਵੀਂ ਇਮਾਰਤ
ਜਲੰਧਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਸਾਖੀ ਮੌਕੇ ਨਵੇਂ ਉਸਾਰੇ ਜਾਣ ਵਾਲੇ ਗੁਰਦੁਆਰਾ ਕੰਗਣਘਾਟ ਸਾਹਿਬ ਦਾ ਨੀਂਹ ਪੱਥਰ ਰੱਖਣਗੇ। ਇਹ ਗੁਰੂ ਘਰ ਪੁਰਾਣੇ ਗੁਰਦੁਆਰਾ ਕੰਗਣਘਾਟ ਦੇ ਬਿਲਕੁਲ ਨੇੜੇ ਉਸਾਰਿਆ ਜਾ ਰਿਹਾ ਹੈ। ਨਵੇਂ ਉਸਾਰੇ ਜਾਣ ਵਾਲੇ ਇਸ ਗੁਰੂ ਘਰ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਰਕਾਰ ਵੱਲੋਂ ਜ਼ਮੀਨ ਦਾਨ ਦਿੱਤੀ ਹੈ। ਇਸ ਦੀ ਸੇਵਾ ਸੰਤ ਬਚਨ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਕਰਵਾ ਰਹੇ ਹਨ। ਪੁਰਾਣੇ ਕੰਗਣਘਾਟ ਗੁਰਦੁਆਰਾ ਸਾਹਿਬ ਦੀ ਇਮਾਰਤ ਛੋਟੀ ਹੈ। ਗੰਗਾ ਤੱਟ ’ਤੇ ਨਵੇਂ ਬਣਾਏ ਜਾ ਰਹੇ ਗੁਰਦੁਆਰਾ ਕੰਗਣਘਾਟ ਸਾਹਿਬ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਸਮੇਤ ਸਿੱਖ ਪੰਥ ਦੀਆਂ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਹੋਣਗੀਆਂ। ਇਸ ਬਾਰੇ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਗੰਗਾ ਦਾ ਵਹਾਅ ਕਾਫ਼ੀ ਪਿੱਛੇ ਹਟ ਗਿਆ ਹੈ ਅਤੇ ਹੁਣ ਉੱਥੇ ਹੀ ਨਵੇਂ ਘਾਟ ਉਸਾਰੇ ਜਾ ਰਹੇ ਹਨ ਜਿੱਥੇ ਗੰਗਾ ਵਗਦੀ ਹੈ।
ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਸਮੇਂ ਪਟਨਾ ਵਿੱਚ ਕੀਤੇ ਗਏ ਬੇਮਿਸਾਲ ਪ੍ਰਬੰਧਾਂ ਸਦਕਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਿੱਖ ਜਗਤ ਵਿੱਚ ਬਹੁਤ ਸਤਿਕਾਰ ਮਿਲਿਆ ਹੈ। ਸ਼ਤਾਬਦੀ ਸਮਾਗਮਾਂ ਦੌਰਾਨ ਗੁਰਦੁਆਰਾ ਕੰਗਣਘਾਟ ਸਾਹਿਬ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਇਸੇ ਕਰਕੇ ਨਹੀਂ ਸੀ ਕਰਵਾਈ ਜਾ ਸਕੀ ਕਿਉਂਕਿ ਇਸ ਸਬੰਧੀ ਵਿਵਾਦ ਚੱਲ ਰਿਹਾ ਸੀ। ਹੁਣ ਪੁਰਾਣੀ ਇਮਾਰਤ ਨੂੰ ਛੇੜੇ ਬਿਨਾਂ ਹੀ ਨਾਲ ਲੱਗਦੀ ਥਾਂ ’ਤੇ ਨਵੀਂ ਬਣਾਈ ਇਮਾਰਤ ਬਣਾਈ ਜਾ ਰਹੀ ਹੈ।

 

 

fbbg-image

Latest News
Magazine Archive