ਪੁਣੇ ਨੇ ਮੁੰਬੲੀ ਨੂੰ 7 ਵਿਕਟਾਂ ਨਾਲ ਦਰਡ਼ਿਆ

ਪੁਣੇ - ਆਈਪੀਅੈਲ ਦੇ ਦੂਜੇ ਮੈਚ ਵਿੱਚ  ਅੱਜ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ ਮੁੰਬੲੀ ਇੰਡੀਅਨਜ਼ ਨੂੰ 7 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ। ਪੁਣੇ ਟੀਮ ਦੇ ਕਪਤਾਨ ਸਟੀਵ ਸਮਿੱਥ 84 ਦੌਡ਼ਾਂ ਬਣਾ ਕੇ ਨਾਬਾਦ ਰਹੇ। ਅਜਿੰਕਿਆ ਰਹਾਨੇ 60 ਦੌਡ਼ਾਂ ਬਣਾੲੀਆਂ। ਮੁੰਬੲੀ ਵੱਲੋਂ ਦੱਖਣੀ ਅਫਰੀਕਾ ਦੇ ਖਿਡਾਰੀ ਤਾਿਹਰ ਨੇ 2 ਵਿਕਟਾਂ ਲੲੀਆਂ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੇ ਅੱਠ ਵਿਕਟਾਂ ’ਤੇ 184 ਦੌਡ਼ਾਂ ਬਣਾਈਆਂ। ਜੋਸ ਬਟਲਰ ਨੇ 19 ਗੇਂਦਾਂ ਵਿੱਚ ਤੇਜ਼ ਤਰਾਰ ਬੱਲੇਬਾਜ਼ੀ ਕਰਦਿਆਂ 38 ਦੌਡ਼ਾਂ ਬਣਾਈਆਂ। ਉਸ ਤੋਂ ਇਵਾਲਾ ਨਿਤੀਸ਼ ਰਾਣਾ ਨੇ 34     ਦੌਡ਼ਾਂ ਅਤੇ ਹਾਰਦਿਕ ਪਾਂਡਿਆ ਨੇ ਨਾਬਾਦ 35 ਦੌਡ਼ਾਂ ਨਾਲ ਟੀਮ ਦਾ ਸਕੋਰ 184 ਤੱਕ ਪੁਚਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਉੱਧਰ ਪੁਣੇ ਸੁਪਰਜਾਇੰਟਸ ਲਈ ਇਮਰਾਨ ਤਾਹੀਰ ਨੇ 28 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਝਟਕਾੲੀਆਂ ਤੇ ਰਜਤ ਭਾਟੀਆ ਨੇ ਦੋ ਵਿਕਟਾਂ ਲਈਆਂ। ਬੈੱਨ ਸਟੋਕਸ ਨੇ 36 ਦੌਡ਼ਾਂ ਦੇ ਕੇ ਇੱਕ ਵਿਕਟ ਝਟਕਾਈ। ਟਾਸ ਜਿੱਤ ਕੇ ਸੁਪਰਜਾਇੰਟਸ ਦੇ ਕਪਤਾਨ ਸਟੀਵ ਸਮਿੱਥ ਨੇ ਪਹਿਲਾਂ ਗੇੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਮੁੰਬਈ ਇੰਡੀਅਨਜ਼ ਵੱਲੋਂ ਪਾਰਥਿਵ ਪਟੇਲ ਨੇ ਚਾਰ ਚੌਕੇ ਜਡ਼ਦਿਆਂ 14 ਗੇਂਦਾ ਵਿੱਚ 19 ਦੌਡ਼ਾਂ ਬਣਾਈਆਂ। ਉਸ ਨੂੰ ਤਾਹੀਰ ਨੇ ਬੋਲਡ ਕੀਤਾ। ਜੋਸ ਬਟਲਰ ਨੇ 19 ਗੇਂਦਾ ਵਿੱਚ ਤਿੰਨ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 38 ਦੌਡ਼ਾਂ ਦਾ ਯੋਗਦਾਨ ਪਾਇਆ। ਉਹ ਵੀ ਤਾਹੀਰ ਦੀ ਗੇਂਦ ’ਤੇ ਅੈਲਬੀਡਬਲਿਊ ਆਊਟ ਹੋਇਆ। ਸੱਤ ਗੇਂਦਾਂ ਵਿੱਚ ਤਿੰਨ ਦੌਡ਼ਾਂ ਬਣਾਉਣ ਵਾਲੇ ਰੋਹਿਤ ਸ਼ਰਮਾ ਨੂੰ ਵੀ ਤਾਹੀਰ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਬੋਲਡ ਕੀਤਾ। ਅੰਬਾਤੀ ਰਾੲਿਡੂ ਨੂੰ ਰਜਤ ਭਾਟੀਆ ਨੇ 12 ਗੇਂਦਾਂ ਵਿੱਚ 10 ਦੌਡ਼ਾਂ ’ਤੇ ਆਊਟ ਕੀਤਾ। ਇਸ ਤੋਂ ਬਾਅਦ ਭਾਟੀਆ ਨੇ ਕੇ. ਪਾਂਡਿਆ 3 ਦੌਡ਼ਾਂ ਨੂੰ ਆਊਟ ਕਰਦਿਆਂ 14 ਓਵਰਾਂ ਵਿੱਚ ਮੁੰਬਈ ਦਾ ਸਕੋਰ 107/5 ਕਰ ਦਿੱਤਾ। ਦਿੱਲੀ ਦੇ ਨਿਤੀਸ਼ ਰਾਣਾ ਨੇ ਮੁੰਬਈ ਦੀ ਪਾਰੀ ਨੂੰ ਸਾਂਭਣ ਦਾ ਯਤਨ ਕੀਤਾ। ਉਸ ਨੇ 28 ਗੇਂਦਾਂ ਵਿੱਚ 34 ਦੌਡ਼ਾਂ ਬਣਾਈਆਂ, ਪਰ ਉਹ ਵੀ 16ਵੇਂ ਓਵਰ ਵਿੱਚ ਆਊਟ ਹੋ ਗਿਆ। ਇਸ ਤੋਂ ਬਾਅਦ ਪਾਰੀ ਸੰਭਾਲਣ ਦੀ ਜ਼ਿੰਮੇਵਾਰੀ ਵੈੱਸਟ ਇੰਡੀਜ਼ ਦੇ ਕੇਂ ਪੋਲਾਰਡ ’ਤੇ ਆ ਗਈ। ਉਸ ਨੇ 17 ਗੇਂਦਾਂ ਵਿੱਚ 27 ਦੌਡ਼ਾਂ ਬਣਾਈਆਂ।  

 

 

fbbg-image

Latest News
Magazine Archive