ਭਾਜਪਾ ਅਗਲੇ ਸਾਲ ਕਾਨੂੰਨ ਬਣਾ ਕੇ ਮੰਦਰ ਉਸਾਰਨ ਦੀ ਤਿਆਰੀ ’ਚ


ਨਵੀਂ ਦਿੱਲੀ - ਉਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆਨਾਥ ਵਰਗੇ ਕੱਟੜਵਾਦੀ ਦੀਅਗਵਾਈ ਹੇਠ ਸਰਕਾਰ ਕਾਇਮ ਹੋ ਜਾਣ ਦੇ ਬਾਵਜੂਦ ਭਾਜਪਾ ਦਾ ਖ਼ਿਆਲ ਹੈ ਕਿ ਇਸ ਦਾ ਅਯੁੱਧਿਆ ਵਿੱਚ ਰਾਮ ਮੰਦਰ ਉਸਾਰਨ ਦਾ ਸੁਪਨਾ ਅਪਰੈਲ 2018 ਤੋਂ ਬਾਅਦ ਹੀ ਪੂਰਾ ਹੋ ਸਕੇਗਾ। ਪਾਰਟੀ ਨੂੰ ਆਸ ਹੈ ਕਿ ਉਦੋਂ ਤੱਕ ਇਸ ਨੂੰ ਰਾਜ ਸਭਾ ਵਿੱਚ ਬਹੁਮਤ ਹਾਸਲ ਹੋ ਜਾਵੇਗਾ ਤੇ ਫਿਰ ਇਸ ਲਈ ਮੰਦਰ ਦੀ ਉਸਾਰੀ ਵਾਸਤੇ ਕਾਨੂੰਨ ਬਣਾਉਣ ਵਿੱਚ ਕੋਈ ਅੜਚਣ ਨਹੀਂ ਆਵੇਗੀ।
ਗ਼ੌਰਤਲਬ ਹੈ ਕਿ ਬੀਤੇ ਦਿਨ ਸੁਪਰੀਮ ਕੋਰਟ ਨੇ ਸਬੰਧਤ ਧਿਰਾਂ ਨੂੰ ਅਦਾਲਤ ਤੋਂ ਬਾਹਰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦਾ ਸੁਝਾਅ ਦਿੱਤਾ ਸੀ ਪਰ ਪਹਿਲਾਂ ਅਜਿਹੀਆਂ ਕੋਸ਼ਿਸ਼ਾਂ
ਨਾਕਾਮ ਰਹਿਣ ਕਾਰਨ ਇਸ ਸੁਝਾਅ ਨੂੰ ਮੁਸਲਿਮ ਜਥੇਬੰਦੀਆਂ ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਉਤੇ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਨੀਅਨ ਸਵਾਮੀ ਨੇ ਦੋਸ਼ ਲਾਇਆ ਕਿ ਮੁਸਲਿਮ ਜਥੇਬੰਦੀਆਂ ਰਾਮ ਜਨਮਭੂਮੀ-ਬਾਬਰੀ ਮਸਜਿਦ ਮਸਲੇ ਦੇ ਹੱਲ ਵਿੱਚ ‘ਅੜਿੱਕੇ’ ਡਾਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਦਰ ਦੀ ਉਸਾਰੀ ਨੂੰ ਕੋਈ ਭਾਵੇਂ ਕਿੰਨਾ ਵੀ ਲਮਕਾ ਲਵੇ, ਇਸ ਨੂੰ ਟਾਲਣ ਦੀ ‘ਵੱਧ ਤੋਂ ਵੱਧ ਮਿਆਦ’ ਅਪਰੈਲ 2018 ਹੀ ਹੈ।
ਉਨ੍ਹਾਂ ਭਾਵੇਂ ਇਸ ‘ਵੱਧ ਤੋਂ ਵੱਧ ਮਿਆਦ’ ਦਾ ਖ਼ੁਲਾਸਾ ਨਹੀਂ ਕੀਤਾ, ਪਰ ਉਹ ਜੋ ਆਖ ਰਹੇ ਸਨ, ਉਹ ਸਾਫ਼ ਹੀ ਹੈ। ਦੱਸਣਯੋਗ ਹੈ ਕਿ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਸਫਲਤਾ ਹਾਸਲ ਕਰ ਲੈਣ ਤੋਂ ਬਾਅਦ ਭਾਜਪਾ ਨੂੰ ਅਪਰੈਲ 2018 ਤੱਕ ਰਾਜ ਸਭਾ ਵਿੱਚ ਬਹੁਮਤ ਹਾਸਲ ਹੋ ਜਾਣ ਦੀ ਉਮੀਦ ਹੈ। ਉਨ੍ਹਾਂ ਦਾ ਕਹਿਣਾ ਸੀ, ‘‘ਸਾਰੀਆਂ ਮੁਸਲਿਮ ਧਿਰਾਂ ਨੇ ਅਦਾਲਤ ਤੋਂ ਬਾਹਰ ਨਿਬੇੜੇ ਨੂੰ ਵਕਤ ਦੀ ਬਰਬਾਦੀ ਆਖਿਆ ਹੈ… ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਹੀ ਇਸ ਦੀ ਸੁਣਵਾਈ ਕਰਨੀ ਚਾਹੀਦੀ ਹੈ… ਉਹ ਮਾਮਲਾ ਲਮਕਾਉਣ ਦੀ ਕੋਸ਼ਿਸ਼ ਵਿੱਚ ਹਨ… ਜੇ ਉਹ ਨਹੀਂ ਮੰਨਦੀਆਂ ਤਾਂ ਵੀ ਵੱਧ ਤੋਂ ਵੱਧ ਮਿਆਦ ਅਪਰੈਲ 2018 ਹੀ ਹੈ।’’
ਭਾਜਪਾ ਆਗੂਆਂ ਖ਼ਿਲਾਫ਼ ਕੇਸ ਦੀ ਸੁਣਵਾਈ ਅੱਜ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹੇ ਜਾਣ ਨਾਲ ਸਬੰਧਤ ਕੇਸ ਦੀ ਸੁਣਵਾਈ ਲਈ 23 ਮਾਰਚ ਦੀ ਤਰੀਕ ਮੁਕੱਰਰ ਕੀਤੀ ਹੈ। ਇਸ ਕੇਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਆਦਿ ਮੁਲਜ਼ਮ ਹਨ।

 

 

fbbg-image

Latest News
Magazine Archive