ਭਾਰਤ ਤੇ ਪਾਕਿ ਅਧਿਕਾਰੀਆਂ ਵੱਲੋਂ ਸਿੰਧੂ ਜਲ ਸੰਧੀ ਬਾਰੇ ਗੱਲਬਾਤ


ਇਸਲਾਮਾਬਾਦ - ਦੋ ਸਾਲਾਂ ਦੇ ਵਕਫ਼ੇ ਬਾਅਦ ਸਿੰਧੂ ਜਲ ਕਮਿਸ਼ਨ ਦੀ ਅੱਜ ਇਥੇ ਸ਼ੁਰੂ ਹੋਈ ਦੋ-ਰੋਜ਼ਾ ਬੈਠਕ ਵਿੱਚ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਸਿੰਧੂ ਬੇਸਿਨ ਬਾਰੇ ਸਮੱਸਿਆਵਾਂ ਉਤੇ ਵਿਚਾਰ ਵਟਾਂਦਰਾ ਕੀਤਾ। ਅੱਜ ਦੀ ਬੈਠਕ ਸਥਾਈ ਸਿੰਧੂ ਜਲ ਕਮਿਸ਼ਨ ਦਾ 113ਵਾਂ ਸੈਸ਼ਨ ਹੈ। ਇਸ ਤੋਂ ਪਹਿਲਾਂ ਕਮਿਸ਼ਨ ਦੀ ਬੈਠਕ 2015 ਵਿੱਚ ਹੋਈ ਸੀ। ਸਤੰਬਰ 2016 ਵਿੱਚ ਬੈਠਕ ਦੀ ਯੋਜਨਾ ਬਣਾਈ ਸੀ ਪਰ ਉੜੀ ਅਤਿਵਾਦੀ ਹਮਲੇ ਬਾਅਦ ਸਥਿਤੀ ਤਣਾਅਪੂਰਨ ਹੋਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਪਾਕਿਸਤਾਨ ਦੇ ਜਲ ਤੇ ਊਰਜਾ ਮੰਤਰੀ ਖ਼ਵਾਜਾ ਆਸਿਫ ਨੇ ਕਿਹਾ, ‘ਅੱਜ ਗੱਲਬਾਤ ਸ਼ੁਰੂ ਹੋਈ ਹੈ, ਜੋ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਲਈ ਚੰਗੀ ਹੈ। ਇਹ ਸੰਧੀ ਵਿਸ਼ਵ ਦੇ ਸਮਝੌਤਿਆਂ ਵਿੱਚੋਂ ਇਕ ਹੈ, ਜੋ ਭਾਰਤ ਤੇ ਪਾਕਿ ਦਰਮਿਆਨ ਗੰਭੀਰ ਜਲ ਮੁੱਦਿਆਂ ਦਾ ਮਿੱਤਰਤਾਪੂਰਨ ਹੱਲ ਮੁਹੱਈਆ ਕਰਾਉਂਦੀ ਹੈ।’ ਸਿੰਧੂ ਜਲ ਕਮਿਸ਼ਨਰ ਪੀ ਕੇ ਸਕਸੈਨਾ ਦੀ ਅਗਵਾਈ ਹੇਠਲੇ 10 ਮੈਂਬਰੀ ਭਾਰਤੀ ਵਫ਼ਦ ਨੇ ਮਿਰਜ਼ਾ ਆਸਿਫ ਸਈਦ   ਦੀ ਅਗਵਾਈ ਵਾਲੇ ਪਾਕਿ ਅਧਿਕਾਰੀਆਂ ਨਾਲ ਬੰਦ ਕਮਰਾ ਬੈਠਕ ਕੀਤੀ। ਬੈਠਕ ਦੌਰਾਨ ਪਾਕਿਸਤਾਨ ਵੱਲੋਂ ਉਸ ਵੱਲ ਵਹਿੰਦੇ ਦਰਿਆਵਾਂ ਉਤੇ ਭਾਰਤ ਵੱਲੋਂ ਬਣਾਏ ਜਾ ਰਹੇ ਤਿੰਨ ਪਣ-ਬਿਜਲੀ ਪ੍ਰਾਜੈਕਟਾਂ ਬਾਰੇ ਚਿੰਤਾਵਾਂ ਨੂੰ ਉਠਾਇਆ ਜਾਵੇਗਾ। ਚੇਨਾਬ ਉਤੇ 1000 ਮੈਗਾਵਾਰ ਦਾ ਪਾਕੁਲ ਡੁਲ, ਮਿਆਰ ਨਾਲਾ, ਜੋ ਚੇਨਾਬ ਦੇ ਪ੍ਰਮੁੱਖ ਸਹਾਇਕ ਦਰਿਆ ਹੈ, ਉਤੇ 120 ਮੈਗਾਵਾਟ ਦਾ ਮਿਆਰ ਅਤੇ ਲੋਅਰ ਕਲਾਨਾਈ ਨਾਲੇ ਉਤੇ 43 ਮੈਗਾਵਾਟ ਦਾ ਲੋਅਰ ਕਲਾਨਾਈ ਪਣ-ਬਿਜਲੀ ਪ੍ਰੈਜਕਟ ਉਸਾਰਿਆ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਪ੍ਰਾਜੈਕਟ 1960 ਦੀ ਸਿੰਧੂ ਜਲ ਸੰਧੀ ਦੀ ਉਲੰਘਣਾ ਕਰਦੇ ਹਨ। ਸ੍ਰੀ ਆਸਿਫ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਰਤਲੇ ਪਣ-ਬਿਜਲੀ ਪਲਾਂਟ ਬਾਰੇ ਸਕੱਤਰ ਪੱਧਰੀ ਗੱਲਬਾਤ ਅਗਲੇ ਮਹੀਨੇ 12 ਤਾਰੀਖ ਨੂੰ ਵਾਸ਼ਿੰਗਟਨ ਵਿੱਚ ਸ਼ੁਰੂ ਹੋਵੇਗੀ।

 

 

fbbg-image

Latest News
Magazine Archive