ਧੋਨੀ ਨੇ ਜਿੱਤਿਆ ਦਿਲ, ਬੰਗਾਲ ਨੇ ਮੈਚ


ਨਵੀਂ ਦਿੱਲੀ - ਮਹਿੰਦਰ ਸਿੰਘ ਧੋਨੀ ਨੇ ਕੁਝ ਸ਼ਾਨਦਾਰ ਛੱਕੇ ਮਾਰ ਕੇ ਸਭਨਾਂ ਦਾ ਦਿਲ ਜਿੱਤ ਲਿਆ ਜਦੋਂ ਕਿ ਬੰਗਾਲ ਦੀ ਟੀਮ ਨੇ ਅੱਜ ਇਥੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਝਾਰਖੰਡ ਨੂੰ 41 ਦੌੜਾਂ ਨਾਲ ਹਰਾ ਕੇ ਵਿਜੈ ਹਜ਼ਾਰੇ ਟਰਾਫ਼ੀ ਦੇ ਫਾਈਨਲ ਵਿੱਚ ਦਾਖਲਾ ਲਿਆ। ਹੁਣ ਫਾਈਨਲ ਵਿਚ ਬੰਗਾਲ ਦਾ ਮੁਕਾਬਲਾ ਤਾਮਿਲਨਾਡੂ ਨਾਲ ਹੋਵੇਗਾ। ਬੰਗਾਲ ਦੀ ਟੀਮ ਦਿਨੇਸ਼ ਕਾਰਤਿਕ ਐਂਡ ਕੰਪਨੀ ਤੋਂ 2008-09 ਅਤੇ 2009-10 ਵਿੱਚ ਲਗਾਤਾਰ ਫਾਈਨਲ ਵਿੱਚ ਹਾਰ ਚੁੱਕੀ ਹੈ। ਅਭਿਮਨਯੂ ਈਸ਼ਵਰਨ 101 ਦੌੜਾਂ ਅਤੇ ਸ੍ਰੀਵਤਸ ਗੋਸਵਾਮੀ 75 ਦੌੜਾਂ ਦੀ ਹਮਲਾਵਰ ਪਾਰੀ ਦੀ ਬਦੌਲਤ ਬੰਗਾਲ ਨੇ 50 ਓਵਰਾਂ ਵਿੱਚ ਚਾਰ ਵਿਕਟਾਂ ’ਤੇ 329 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਧੋਨੀ ਨੇ 62 ਗੇਂਦਾਂ ’ਤੇ 70 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਨਿਰਧਾਰਤ 50 ਓਵਰਾਂ ਵਿੱਚ 288 ਦੌੜਾਂ ਹੀ ਬਣਾ ਸਕੀ। ਧੋਨੀ ਨੇ ਪਾਰੀ ਵਿੱਚ ਚਾਰ ਛੱਕੇ ਮਾਰੇ। ਇਸ਼ਾਂਕ ਜੱਗੀ ਨੇ 43 ਗੇਂਦਾਂ ’ਤੇ 59 ਦੌੜਾਂ ਨਾਲ ਉਸ ਦਾ ਸਾਥ ਦਿੱਤਾ। ਬੰਗਾਲ ਦੀ ਫੀਲਡਿੰਗ ਵੀ ਚੰਗੀ ਸੀ। ਪ੍ਰਗਿਆਨ ਓਝਾ ਨੇ 71 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਈਸ਼ਵਰਨ ਅਤੇ ਸ੍ਰੀਵਤਸ ਨੇ 101 ਦੌੜਾਂ ਦੀ ਪਾਰੀ ਖੇਡੀ ਅਤੇ ਸ਼ੁਰੂਆਤੀ ਵਿਕਟ ਲਈ 198 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਤਿਵਾੜੀ ਨੇ ਆਪਣੀ ਪਾਰੀ ਵਿੱਚ 49 ਗੇਂਦਾਂ ਵਿੱਚ ਸੱਤ ਚੌਕੇ ਅਤੇ ਦੋ ਛੱਕੇ ਮਾਰੇ।

 

 

fbbg-image

Latest News
Magazine Archive