ਮਨਹੋਰ ਪਰੀਕਰ ਸਰਕਾਰ ਵੱਲੋਂ ਗੋਆ ’ਚ ਬਹੁਮਤ ਸਾਬਤ


ਪਣਜੀ - ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਅੱਜ ਸੂਬਾਈ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰ ਦਿੱਤਾ। ਗੋਆ ਦੀ 40 ਮੈਂਬਰੀ ਵਿਧਾਨ ਸਭਾ ਵਿੱਚ ਸਰਕਾਰ ਦੇ ਬਹੁਮਤ ਦੇ ਮਤੇ ਦੇ ਹੱਕ ਵਿੱਚ 22 ਵਿਧਾਇਕਾਂ ਨੇ ਵੋਟ ਪਾਈ।
ਦੂਜੇ ਪਾਸੇ ਮਤੇ ਦੇ ਵਿਰੋਧ ਵਿੱਚ ਸਿਰਫ਼ 16 ਵੋਟਾਂ ਹੀ ਪਈਆਂ, ਕਿਉਂਕਿ 17 ਸੀਟਾਂ ਵਾਲੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਦੇ ਇਕ ਵਿਧਾਇਕ ਵਿਸ਼ਵਜੀਤ ਰਾਣੇ ਨੇ ਪਾਰਟੀ ਵਿੱਪ੍ਹ ਦਾ ਉਲੰਘਣ ਕਰਦਿਆਂ ਮਤੇ ਦਾ ਵਿਰੋਧ ਕਰਨ ਤੋਂ ਨਾਂਹ ਕਰ ਦਿੱਤੀ। ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਹ ਰਾਣੇ ਦੇ ਪੁੱਤਰ ਵਿਸ਼ਵਜੀਤ ਰਾਣੇ ਨੇ ਬਾਅਦ ਵਿੱਚ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ।
ਸ੍ਰੀ ਪਰੀਕਰ ਨੇ ਦਾਅਵਾ ਕੀਤਾ ਕਿ ਕਾਂਗਰਸ ਕੋਲ ਕਦੇ ਵੀ ਸਰਕਾਰ ਬਣਾਉਣ ਲਈ ਬਹੁਮਤ ਨਹੀਂ ਸੀ। ੳਨ੍ਹਾਂ ਕਿਹਾ ਕਿ ਭਾਜਪਾ  ਵੱਲੋਂ ਸੂਬੇ ਵਿੱਚ ਸਰਕਾਰ ਬਣਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਕਾਂਗਰਸ ਇਸ ਕਾਰਨ  ਹਾਏ ਤੌਬਾ ਮਚਾ ਰਹੀ ਹੈ, ਕਿਉਂਕਿ ਇਸ ਦੇ ਗੋਆ ਮਾਮਲਿਆਂ ਦੇ ਇੰਚਾਰਜ ਜਨਰਲ ਸਕੱਤਰ ਦਿਗਵਿਜੈ ਸਿੰਘ ਦੇ ਅਸਤੀਫ਼ੇ ਦੀ ਮੰਗ ਉਠ ਰਹੀ ਸੀ। ਉਨ੍ਹਾਂ ਕਿਹਾ, ‘‘ਅਸੀਂ ਭਾਰਤ ਵਾਸੀਆਂ ਨੂੰ ਦਿਖਾ ਦਿੱਤਾ ਹੈ ਕਿ ਸਾਡੇ ਕੋਲ 23 ਵਿਧਾਇਕਾਂ ਦੀ ਹਮਾਇਤ ਹੈ।’’  ਮਤੇ ਦੇ ਹੱਕ ਵਿੱਚ ਭਾਜਪਾ ਦੇ 12, ਜੀਐਫ਼ਪੀ ਤੇ ਐਮਜੀਪੀ ਦੇ ਤਿੰਨ-ਤਿੰਨ, ਆਜ਼ਾਦ ਤਿੰਨ ਤੇ ਐਨਸੀਪੀ ਦੇ ੲਿਕ ਵਿਧਾਇਕ ਨੇ ਵੋਟ ਪਾਈ। ਪਾਰਟੀ ਦੇ ੲਿਕ ਵਿਧਾਇਕ ਨੂੰ ਪ੍ਰੋਟੈਮ ਸਪੀਕਰ ਬਣਾ ਦਿੱਤਾ ਗਿਆ ਸੀ।   
ਭਾਜਪਾ ਵੱਲੋਂ ਲੋਕਾਂ ਦੇ ਫ਼ਤਵੇ ਦੀ ‘ਚੋਰੀ’: ਰਾਹੁਲ
ਚੰਡੀਗਡ਼੍ਹ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਗੋਆ ਤੇ ਮਣੀਪੁਰ ਵਿੱਚ ਭਾਜਪਾ ਉਤੇ ਲੋਕ ਫ਼ਤਵਾ ‘ਚੋਰੀ’ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹਾਕਮ ਪਾਰਟੀ ਨੇ ਅਜਿਹਾ ਦੌਲਤ ਦੇ ਜ਼ੋਰ ਨਾਲ ਕੀਤਾ ਹੈ। ਇਥੇ ਪੰਜਾਬ ਰਾਜ ਭਵਨ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਭਾਜਪਾ ਨੇ ਗੋਆ ਤੇ ਮਣੀਪੁਰ ਵਿੱਚ ਪੈਸੇ ਦੀ ਵਰਤੋਂ ਕੀਤੀ ਹੈ। ਉਨ੍ਹਾਂ ਲੋਕਾਂ ਦਾ ਫ਼ਤਵਾ ਚੁਰਾਇਆ ਹੈ…।’’ ਉਨ੍ਹਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ’ਤੇ ਲੋਕਾਂ ਦਾ ਪਾਰਟੀ ਵਿੱਚ ਭਰੋਸਾ ਦਿਖਾਉਣ ਲਈ ਧੰਨਵਾਦ ਕੀਤਾ।   

 

 

fbbg-image

Latest News
Magazine Archive